ਹੈਦਰਾਬਾਦ: iQOO ਨੇ ਬੀਤੇ ਦਿਨੀ ਆਪਣੇ ਭਾਰਤੀ ਗ੍ਰਾਹਕਾਂ ਲਈ iQOO Z9x 5G ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਅੱਜ ਇਸ ਫੋਨ ਦੀ ਪਹਿਲੀ ਸੇਲ ਸ਼ੁਰੂ ਹੋਣ ਜਾ ਰਹੀ ਹੈ। ਇਸ ਫੋਨ ਨੂੰ ਤੁਸੀਂ ਐਮਾਜ਼ਾਨ ਰਾਹੀ ਖਰੀਦ ਸਕੋਗੇ। iQOO Z9x 5G ਤਿੰਨ ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ ਅਤੇ ਇਸ ਫੋਨ ਦੀ ਸ਼ੁਰੂਆਤੀ ਕੀਮਤ 12,999 ਰੁਪਏ ਹੈ।
iQOO Z9x 5G ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ 4GB+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 12,999 ਰੁਪਏ, 6GB+128GB ਸਟੋਰੇਜ ਦੀ ਕੀਮਤ 14,499 ਰੁਪਏ ਅਤੇ 8GB+128GB ਦੀ ਕੀਮਤ 15,999 ਰੁਪਏ ਰੱਖੀ ਗਈ ਹੈ।
iQOO Z9x 5G 'ਤੇ ਛੋਟ: ਪਹਿਲੀ ਸੇਲ 'ਚ iQOO Z9x 5G ਨੂੰ ਤੁਸੀਂ 12 ਹਜ਼ਾਰ ਰੁਪਏ ਤੋਂ ਘੱਟ 'ਚ ਖਰੀਦਣ ਦਾ ਮੌਕਾ ਪਾ ਸਕਦਾ ਹੈ। ਇਸ ਫੋਨ ਦੇ ਬੇਸ ਮਾਡਲ 'ਤੇ 1000 ਰੁਪਏ ਤੱਕ ਦਾ ਡਿਸਕਾਊਂਟ ਦਿੱਤਾ ਜਾ ਰਿਹਾ ਹੈ ਅਤੇ ਬਾਕੀ ਦੇ ਮਾਡਲਾਂ 'ਤੇ 1500 ਰੁਪਏ ਦਾ ਡਿਸਕਾਉਂਟ ਆਫ਼ਰ ਕੀਤਾ ਜਾ ਰਿਹਾ ਹੈ। ਡਿਸਕਾਊਂਟ ਤੋਂ ਬਾਅਦ ਇਸ ਫੋਨ ਦੇ 4GB ਰੈਮ+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 11,999 ਰੁਪਏ, 4GB+128GB ਦੀ ਕੀਮਤ 12,999 ਰੁਪਏ, 4GB+128GB ਦੀ ਕੀਮਤ 14,499 ਰੁਪਏ ਹੋ ਜਾਵੇਗੀ।
iQOO Z9x 5G ਦੀ ਖਰੀਦਦਾਰੀ: iQOO Z9x 5G ਦੀ ਪਹਿਲੀ ਸੇਲ ਅੱਜ ਦੁਪਹਿਰ 12 ਵਜੇ ਸ਼ੁਰੂ ਹੋ ਰਹੀ ਹੈ। ਇਸ ਫੋਨ ਦੀ ਖਰੀਦਦਾਰੀ ਤੁਸੀਂ ਆਨਲਾਈਨ ਸ਼ਾਪਿੰਗ ਪਲੇਟਫਾਰਮ ਐਮਾਜ਼ਾਨ ਤੋਂ ਕਰ ਸਕਦੇ ਹੋ। ਇਸ ਫੋਨ ਨੂੰ ਦੋ ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾਵੇਗਾ।
- Vivo X Fold 3 Pro ਸਮਾਰਟਫੋਨ ਜਲਦ ਹੋਵੇਗਾ ਭਾਰਤ 'ਚ ਲਾਂਚ, ਕੰਪਨੀ ਨੇ ਪੋਸਟ ਸ਼ੇਅਰ ਕਰਕੇ ਦਿੱਤੀ ਜਾਣਕਾਰੀ - Vivo X Fold 3 Pro Launch Date
- Infinix GT 20 Pro 5G ਸਮਾਰਟਫੋਨ ਕੱਲ੍ਹ ਹੋਵੇਗਾ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ - Infinix GT 20 Pro 5G Launch Date
- Poco ਆਪਣੇ ਪਹਿਲੇ ਪੈਡ ਨੂੰ ਲਾਂਚ ਕਰਨ ਲਈ ਤਿਆਰ, Poco F6 ਸੀਰੀਜ਼ ਦੇ ਨਾਲ ਇਸ ਦਿਨ ਕੀਤਾ ਜਾਵੇਗਾ ਪੇਸ਼ - POCO Pad Launch Date
iQOO Z9x 5G ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.72 ਇੰਚ ਦੀ ਅਲਟ੍ਰਾ ਬ੍ਰਾਈਟ ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ ਸਨੈਪਡ੍ਰੈਗਨ 6 ਜੇਨ 1 ਚਿਪਸੈੱਟ ਮਿਲੇਗੀ। ਇਸ ਫੋਨ ਨੂੰ 4GB/6GB/8GB ਅਤੇ 128GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50MP ਦਾ AI ਕੈਮਰਾ ਮਿਲਦਾ ਹੈ। ਇਸ ਫੋਨ 'ਚ 6,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 44ਵਾਟ ਦੀ ਫਲੈਸ਼ ਚਾਰਜਿੰਗ ਨੂੰ ਸਪੋਰਟ ਕਰਦੀ ਹੈ।