ਹੈਦਰਾਬਾਦ: Infinix ਨੇ ਆਪਣੀ 7ਵੀਂ ਐਨੀਵਰਸਰੀ 'ਤੇ ਗ੍ਰਾਹਕਾਂ ਲਈ Infinix note 40 series Racing Edition ਲਾਂਚ ਕੀਤਾ ਸੀ। ਇਸ ਸੀਰੀਜ਼ ਨੂੰ ਭਾਰਤ 'ਚ ਪੇਸ਼ ਕੀਤਾ ਗਿਆ ਹੈ। ਅੱਜ Infinix note 40 series Racing Edition ਦੀ ਪਹਿਲੀ ਸੇਲ ਲਾਈਵ ਹੋ ਗਈ ਹੈ। ਸੇਲ ਦੌਰਾਨ ਤੁਸੀਂ ਇਸ ਫੋਨ ਨੂੰ ਡਿਸਕਾਊਂਟ ਦੇ ਨਾਲ ਫਲਿੱਪਕਾਰਟ ਰਾਹੀ ਖਰੀਦ ਸਕਦੇ ਹੋ।
Experience speed like never before 🏎️🏁
— Infinix India (@InfinixIndia) August 24, 2024
Infinix NOTE 40 Series Racing Edition, crafted in partnership with DesignWorks, a BMW Group Company
Sale starts at just 18,999* from 26th Augusthttps://t.co/f6Lv9q1nYr#NOTE40Series
Infinix note 40 Pro ਅਤੇ Infinix note 40 Pro+ ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.78 ਇੰਚ ਦੀ FHD+1080x2436 AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 60Hz ਅਤੇ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ Infinix note 40 Pro ਅਤੇ Pro+ ਸਮਾਰਟਫੋਨ 'ਚ ਮੀਡੀਆਟੇਕ Dimensity 7020 ਚਿਪਸੈੱਟ ਮਿਲ ਸਕਦੀ ਹੈ। ਇਸ ਫੋਨ ਨੂੰ 8GB ਰੈਮ ਅਤੇ 256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ, ਜਦਕਿ Pro+ 'ਚ 12GB ਰੈਮ ਅਤੇ 256GB ਸਟੋਰੇਜ ਦਿੱਤੀ ਗਈ ਹੈ। ਪ੍ਰੋ ਮਾਡਲ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 45ਵਾਟ ਦੀ ਮੈਕਸ ਚਾਰਜਿੰਗ ਨੂੰ ਸਪੋਰਟ ਕਰਦੀ ਹੈ ਅਤੇ Pro+ 'ਚ 4,600mAh ਦੀ ਬੈਟਰੀ ਮਿਲ ਰਹੀ ਹੈ, ਜੋ ਕਿ 100ਵਾਟ ਦੀ ਮੈਕਸ ਚੈਰਜਿੰਗ ਨੂੰ ਸਪੋਰਟ ਕਰਦੀ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ OIS ਦੇ ਨਾਲ 108MP+2MP+2MP ਦਾ ਬੈਕ ਕੈਮਰਾ ਅਤੇ ਸੈਲਫ਼ੀ ਲਈ 32MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ।
- Vivo ਦਾ ਇਹ ਸ਼ਾਨਦਾਰ ਸਮਾਰਟਫੋਨ 27 ਅਗਸਤ ਨੂੰ ਭਾਰਤ 'ਚ ਹੋ ਰਿਹਾ ਲਾਂਚ, ਜਾਣੋ ਕੀਮਤ ਬਾਰੇ ਜਾਣਕਾਰੀ - Vivo T3 Pro 5G Launch Date
- iPhone 16 ਸੀਰੀਜ਼ ਦੀ ਲਾਂਚ ਡੇਟ ਦਾ ਹੋਇਆ ਖੁਲਾਸਾ, Apple Watch ਅਤੇ AirPods ਵੀ ਕੀਤੇ ਜਾਣਗੇ ਪੇਸ਼ - iPhone 16 Series Launch Date
- ਇਸ ਵਿਅਕਤੀ ਨੇ ਜਿੱਤਿਆ Skoda ਦੀ ਨਵੀਂ SUV ਦਾ ਨਾਮਕਰਨ ਮੁਕਾਬਲਾ, ਇਨਾਮ ਵਜੋਂ ਮਿਲੇਗੀ ਕਾਰ - New SUV Naming Contest of Skoda
Infinix note 40 series Racing Edition ਦੀ ਖਰੀਦਦਾਰੀ: Infinix note 40 series Racing Edition ਨੂੰ ਤੁਸੀਂ ਔਨਲਾਈਨ ਸ਼ਾਪਿੰਗ ਵੈੱਬਸਾਈਟ ਫਲਿੱਪਕਾਰਟ ਰਾਹੀ ਖਰੀਦ ਸਕਦੇ ਹੋ।
Infinix note 40 series Racing Edition ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸੀਰੀਜ਼ ਨੂੰ ਡਿਸਕਾਊਂਟ ਤੋਂ ਬਾਅਦ 18,999 ਰੁਪਏ ਦੀ ਸ਼ੁਰੂਆਤੀ ਕੀਮਤ ਦੇ ਨਾਲ ਖਰੀਦਿਆ ਜਾ ਸਕੇਗਾ।