ETV Bharat / technology

CMF Phone 1 ਸਮਾਰਟਫੋਨ ਦੇ ਡਿਜ਼ਾਈਨ ਨੇ ਜਿੱਤਿਆ ਲੋਕਾਂ ਦਾ ਦਿਲ, ਪਹਿਲੇ 3 ਘੰਟਿਆਂ 'ਚ ਵਿਕੇ 1 ਲੱਖ ਫੋਨ - CMF Phone 1 Sales Record - CMF PHONE 1 SALES RECORD

CMF Phone 1 Sales Record: CMF ਨੇ ਹਾਲ ਹੀ ਵਿੱਚ ਆਪਣੇ ਗ੍ਰਾਹਕਾਂ ਲਈ CMF Phone 1 ਸਮਾਰਟਫੋਨ ਨੂੰ ਲਾਂਚ ਕੀਤਾ ਹੈ। ਇਸ ਫੋਨ ਨੂੰ ਲੋਕਾਂ ਵੱਲੋ ਕਾਫ਼ੀ ਪਸੰਦ ਕੀਤਾ ਜਾ ਰਿਹਾ ਹੈ।

CMF Phone 1 Sales Record
CMF Phone 1 Sales Record (Twitter)
author img

By ETV Bharat Tech Team

Published : Jul 14, 2024, 3:15 PM IST

ਹੈਦਰਾਬਾਦ: CMF ਨੇ ਆਪਣੇ ਭਾਰਤੀ ਗ੍ਰਾਹਕਾਂ ਲਈ CMF Phone 1 ਸਮਾਰਟਫੋਨ ਲਾਂਚ ਕਰ ਦਿੱਤਾ ਹੈ। ਇਹ ਫੋਨ 8 ਜੁਲਾਈ ਨੂੰ ਪੇਸ਼ ਕੀਤਾ ਗਿਆ ਹੈ। ਅਲੱਗ ਡਿਜ਼ਾਈਨ ਅਤੇ ਬਿਹਤਰ ਫੀਚਰਸ ਦੇ ਨਾਲ ਆਉਣ ਵਾਲਾ ਇਹ ਫੋਨ ਯੂਜ਼ਰਸ ਨੂੰ ਕਾਫ਼ੀ ਪਸੰਦ ਆ ਰਿਹਾ ਹੈ। CMF Phone 1 ਦੀ ਪਹਿਲੀ ਸੇਲ ਖਤਮ ਹੋ ਚੁੱਕੀ ਹੈ। ਪਹਿਲੀ ਸੇਲ ਦੌਰਾਨ CMF Phone 1 ਸਮਾਰਟਫੋਨ ਫਲਿੱਪਕਾਰਟ 'ਤੇ 3 ਘੰਟੇ 'ਚ 1 ਲੱਖ ਵਿਕ ਗਏ ਹਨ।

CMF Phone 1 ਨੇ ਬਣਾਇਆ ਰਿਕਾਰਡ: CMF Phone 1 ਸਮਾਰਟਫੋਨ ਦੇ ਰਿਕਾਰਡ ਬ੍ਰੇਕਿੰਗ ਸੇਲ ਦੀ ਜਾਣਕਾਰੀ ਕੰਪਨੀ ਨੇ X ਰਾਹੀ ਦਿੱਤੀ ਹੈ। ਪੋਸਟ ਸ਼ੇਅਰ ਕਰਦੇ ਹੋਏ ਕੰਪਨੀ ਨੇ ਲਿਖਿਆ ਹੈ ਕਿ CMF Phone 1 ਦੀ ਰਿਕਾਰਡ ਬ੍ਰੇਕਿੰਗ ਸੇਲ ਹੋਈ ਹੈ। ਸਿਰਫ਼ 3 ਘੰਟੇ 'ਚ ਇਸਦੇ 100,000 ਫੋਨ ਵਿਕ ਗਏ ਹਨ। ਕੰਪਨੀ CMF Phone 1 ਨੂੰ ਦੁਬਾਰਾ 17 ਜੁਲਾਈ ਨੂੰ ਦੁਪਹਿਰ 12 ਵਜੇ ਫਲਿੱਪਕਾਰਟ 'ਤੇ ਸੇਲ ਲਈ ਪੇਸ਼ ਕਰੇਗੀ।

CMF Phone 1 ਸਮਾਰਟਫੋਨ ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.67 ਇੰਚ ਦੀ AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ, HDR10+ਸਪੋਰਟ ਅਤੇ 2,000nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਆਕਟਾ ਕੋਰ ਮੀਡੀਆਟੇਕ Dimension 7300 5G ਚਿਪਸੈੱਟ ਮਿਲਦੀ ਹੈ। ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਦੋਹਰਾ ਰਿਅਰ ਕੈਮਰਾ ਯੂਨਿਟ ਮਿਲਦਾ ਹੈ, ਜਿਸ 'ਚ 50MP ਦਾ ਪ੍ਰਾਈਮਰੀ ਕੈਮਰਾ ਅਤੇ ਸੈਲਫ਼ੀ ਲਈ 16MP ਦਾ ਫਰੰਟ ਕੈਮਰਾ ਸ਼ਾਮਲ ਹੈ। CMF Phone 1 ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 33ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।

CMF Phone 1 ਦੇ ਡਿਜ਼ਾਈਨ ਦੇ ਜਿੱਤਿਆ ਲੋਕਾਂ ਦਾ ਦਿਲ: CMF Phone 1 ਸਮਾਰਟਫੋਨ ਦਾ ਡਿਜ਼ਾਈਨ ਹੋਰਨਾਂ ਫੋਨਾਂ ਨਾਲੋ ਕਾਫ਼ੀ ਅਲੱਗ ਹੈ। ਕੰਪਨੀ ਨੇ ਇਸ 'ਚ ਕਸਟਮਾਈਜੇਬਲ ਰੀਅਰ ਪੈਨਲ ਦਿੱਤਾ ਹੈ। CMF Phone 1 ਦੀ ਖਾਸ ਗੱਲ ਇਹ ਹੈ ਕਿ ਤੁਸੀਂ ਬੈਕ ਪੈਨਲ ਨੂੰ ਹਟਾ ਕੇ ਆਪਣੀ ਮਰਜ਼ੀ ਮੁਤਾਬਕ ਨਵਾਂ ਪੈਨਲ ਵੀ ਲਗਾ ਸਕਦੇ ਹੋ।

CMF Phone 1 ਦੀ ਕੀਮਤ: ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ 6GB+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 15,999 ਰੁਪਏ ਅਤੇ 8GB+128GB ਦੀ ਕੀਮਤ 17,999 ਰੁਪਏ ਹੈ। CMF Phone 1 ਸਮਾਰਟਫੋਨ ਨੂੰ ਬਲੈਕ, ਬਲੂ, ਲਾਈਟ ਗ੍ਰੀਨ ਅਤੇ ਸੰਤਰੀ ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ।

ETV Bharat Logo

Copyright © 2025 Ushodaya Enterprises Pvt. Ltd., All Rights Reserved.