ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਈ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਵਟਸਐਪ 'ਚ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਵਟਸਐਪ ਨੇ ਪਿਛਲੇ ਸਾਲ ਐਪ 'ਚ 'ਕਮਿਊਨਿਟੀ' ਆਪਸ਼ਨ ਪੇਸ਼ ਕੀਤਾ ਸੀ, ਜਿਸ ਰਾਹੀ ਇੱਕ ਟਾਪਿਕ 'ਤੇ ਬਣੇ ਅਲੱਗ-ਅਲੱਗ ਗਰੁੱਪ ਇਕੱਠੇ ਲਿਆਂਦੇ ਜਾ ਸਕਦੇ ਹਨ। ਇਸ ਨਾਲ ਐਡਮਿਨ ਨੂੰ ਵਾਰ-ਵਾਰ ਪੋਸਟਿੰਗ ਹਰ ਗਰੁੱਪ 'ਚ ਨਹੀਂ ਕਰਨੀ ਪੈਂਦੀ। ਇਸਦੇ ਨਾਲ ਹੀ ਕਮਿਊਨਿਟੀ ਫੀਚਰ ਦੇ ਤਹਿਤ ਯੂਜ਼ਰਸ ਦੀ ਪ੍ਰਾਈਵੇਸੀ ਵੀ ਬਣੀ ਰਹਿੰਦੀ ਹੈ। ਇਸ ਦੌਰਾਨ ਵਟਸਐਪ, ਕਮਿਊਨਿਟੀ ਲਈ ਇੱਕ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ। ਇਸ ਦੀ ਜਾਣਕਾਰੀ ਵਟਸਐਪ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ Wabetainfo ਨੇ ਸ਼ੇਅਰ ਕੀਤੀ ਹੈ। ਮਿਲੀ ਜਾਣਕਾਰੀ ਅਨੁਸਾਰ, ਕੰਪਨੀ ਕਮਿਊਨਿਟੀ ਲਈ 'ਪਿੰਨ ਇਵੈਂਟ' ਆਪਸ਼ਨ 'ਤੇ ਕੰਮ ਕਰ ਰਹੀ ਹੈ।
-
📝 WhatsApp beta for Android 2.24.3.20: what's new?
— WABetaInfo (@WABetaInfo) January 27, 2024 " class="align-text-top noRightClick twitterSection" data="
WhatsApp is working on pinned events for community group chats, and it will be available in a future update!https://t.co/pOxNeL4N3L pic.twitter.com/FEj4vne4SD
">📝 WhatsApp beta for Android 2.24.3.20: what's new?
— WABetaInfo (@WABetaInfo) January 27, 2024
WhatsApp is working on pinned events for community group chats, and it will be available in a future update!https://t.co/pOxNeL4N3L pic.twitter.com/FEj4vne4SD📝 WhatsApp beta for Android 2.24.3.20: what's new?
— WABetaInfo (@WABetaInfo) January 27, 2024
WhatsApp is working on pinned events for community group chats, and it will be available in a future update!https://t.co/pOxNeL4N3L pic.twitter.com/FEj4vne4SD
ਵਟਸਐਪ ਯੂਜ਼ਰਸ ਨੂੰ ਮਿਲੇਗਾ 'ਪਿੰਨ ਇਵੈਂਟ' ਫੀਚਰ: 'ਪਿੰਨ ਇਵੈਂਟ' ਆਪਸ਼ਨ ਦੀ ਮਦਦ ਨਾਲ ਜਦੋ ਵੀ ਗਰੁੱਪ 'ਚ ਐਡਮਿਨ ਕੋਈ ਜ਼ਰੂਰੀ ਕਾਲ ਅਤੇ ਮੀਟਿੰਗ ਕਰਦਾ ਹੈ, ਤਾਂ ਵਟਸਐਪ ਆਪਣੇ ਆਪ ਇੱਕ ਇਵੈਂਟ ਕਾਲਮ ਤੁਹਾਡੇ ਲਈ ਬਣਾ ਦੇਵੇਗਾ। ਇਸ ਤੋਂ ਬਾਅਦ ਤੁਹਾਨੂੰ ਕਮਿਊਨਿਟੀ ਆਪਸ਼ਨ ਦੇ ਟਾਪ 'ਚ ਨਜ਼ਰ ਆ ਜਾਵੇਗਾ ਕਿ ਤੁਹਾਨੂੰ ਕਿਹੜਾ ਇਵੈਂਟ ਕਿਹੜੇ ਗਰੁੱਪ 'ਚ ਕਰਨਾ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਕੋਈ ਜ਼ਰੂਰੀ ਮੀਟਿੰਗ ਅਤੇ ਕਾਲ ਆਦਿ ਨੂੰ ਮਿਸ ਨਹੀਂ ਕਰੋਗੇ।
'ਪਿੰਨ ਇਵੈਂਟ' ਫੀਚਰ ਇਨ੍ਹਾਂ ਯੂਜ਼ਰਸ ਲਈ ਉਪਲਬਧ: ਪਿੰਨ ਇਵੈਂਟ ਫੀਚਰ ਫਿਲਹਾਲ ਐਂਡਰਾਈਡ ਬੀਟਾ ਟੈਸਟਰਾਂ ਨੂੰ ਮਿਲਿਆ ਹੈ। ਆਉਣ ਵਾਲੇ ਸਮੇਂ 'ਚ ਇਸ ਫੀਚਰ ਨੂੰ ਸਾਰਿਆ ਲਈ ਰੋਲਆਊਟ ਕੀਤਾ ਜਾ ਸਕਦਾ ਹੈ।
ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ 'ਥਰਡ ਪਾਰਟੀ ਚੈਟ' ਫੀਚਰ: ਇਸ ਤੋਂ ਇਲਾਵਾ, ਵਟਸਐਪ 'ਥਰਡ ਪਾਰਟੀ ਚੈਟ ਫੀਚਰ' 'ਤੇ ਵੀ ਕੰਮ ਕਰ ਰਿਹਾ ਹੈ। ਦਰਅਸਲ, ਕੰਪਨੀ EU ਦੇ ਆਦੇਸ਼ਾਂ ਦੀ ਪਾਲਣਾ ਕਰਦੇ ਹੋਏ 'ਥਰਡ ਪਾਰਟੀ ਚੈਟ ਫੀਚਰ' ਨੂੰ ਐਪ 'ਚ ਦੇਣ ਜਾ ਰਹੀ ਹੈ, ਤਾਂਕਿ ਜਿਹੜੇ ਲੋਕ ਵਟਸਐਪ ਦਾ ਇਸਤੇਮਾਲ ਨਹੀਂ ਕਰਦੇ, ਉਹ ਵਟਸਐਪ ਚਲਾਉਣ ਵਾਲੇ ਲੋਕਾਂ ਨੂੰ ਮੈਸੇਜ ਭੇਜ ਸਕਣ। ਅਜਿਹੇ ਮੈਸੇਜ ਵਟਸਐਪ 'ਚ ਥਰਡ ਪਾਰਟੀ ਚੈਟ ਫੋਲਡਰ ਦੇ ਅੰਦਰ ਨਜ਼ਰ ਆਉਣਗੇ। ਫਿਲਹਾਲ, ਇਹ ਅਪਡੇਟ IOS ਬੀਟਾ ਟੈਸਟਰਾਂ ਨੂੰ ਮਿਲ ਚੁੱਕਾ ਹੈ। ਵਟਸਐਪ ਮਾਰਚ 2024 ਤੱਕ ਇਸ ਅਪਡੇਟ ਨੂੰ ਯੂਜ਼ਰਸ ਲਈ ਲਾਈਵ ਕਰ ਸਕਦੀ ਹੈ।