ਹੈਦਰਾਬਾਦ: X ਆਏ ਦਿਨ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਹੁਣ ਇੱਕ ਵਾਰ ਫਿਰ ਤੋਂ ਇਹ ਪਲੇਟਫਾਰਮ ਆਪਣੀ ਨਵੀਂ ਨੀਤੀ ਨੂੰ ਲੈ ਕੇ ਚਰਚਾ 'ਚ ਹੈ। ਦੱਸ ਦਈਏ ਕਿ ਮਸਕ ਨੇ ਹਾਲ ਹੀ ਵਿੱਚ ਆਪਣੇ ਗ੍ਰਾਹਕਾਂ ਲਈ ਅਡਲਟ ਕੰਟੈਟ ਨੀਤੀ ਨੂੰ ਪੇਸ਼ ਕੀਤਾ ਸੀ। ਕਈ ਦੇਸ਼ਾਂ 'ਚ ਇਸ ਨੀਤੀ ਦਾ ਵਿਰੋਧ ਕੀਤਾ ਜਾ ਰਿਹਾ ਹੈ। ਇਸ ਨੀਤੀ ਦੇ ਆਉਣ ਤੋਂ ਬਾਅਦ ਯੂਜ਼ਰਸ ਨੂੰ ਪਲੇਟਫਾਰਮ 'ਤੇ ਅਡਲਟ ਕੰਟੈਟ ਅਪਲੋਡ ਕਰਨ ਦੀ ਆਗਿਆ ਮਿਲ ਗਈ ਸੀ। ਪਰ ਇੰਡੋਨੇਸ਼ੀਆਈ ਸਰਕਾਰ ਨੂੰ ਇਹ ਨੀਤੀ ਪਸੰਦ ਨਹੀਂ ਆ ਰਹੀ ਹੈ, ਜਿਸਨੂੰ ਲੈ ਕੇ ਸਰਕਾਰ ਨੇ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ ਹਨ ਕਿ ਜੇਕਰ ਨੀਤੀ 'ਚ ਕੋਈ ਬਦਲਾਅ ਨਹੀਂ ਕੀਤਾ ਜਾਂਦਾ, ਤਾਂ X ਨੂੰ ਇੰਡੋਨੇਸ਼ੀਆ 'ਚ ਬੈਨ ਕੀਤਾ ਜਾ ਸਕਦਾ ਹੈ। ਦੱਸ ਦਈਏ ਕਿ ਇਸ ਦੇਸ਼ 'ਚ ਇੱਕ ਵਾਰ ਪਹਿਲਾ ਵੀ X ਨੂੰ ਬੈਨ ਕੀਤਾ ਜਾ ਚੁੱਕਾ ਹੈ।
ਇੰਡੋਨੇਸ਼ੀਆਈ ਸਰਕਾਰ ਨੂੰ ਨਹੀਂ ਪਸੰਦ ਆ ਰਹੀ ਅਡਲਟ ਕੰਟੈਟ ਨੀਤੀ: X ਦੀ ਅਡਲਟ ਕੰਟੈਟ ਨੀਤੀ ਇੰਡੋਨੇਸ਼ੀਆਈ ਸਰਕਾਰ ਨੂੰ ਪਸੰਦ ਨਹੀਂ ਆ ਰਹੀ ਹੈ, ਜਿਸਨੂੰ ਲੈ ਕੇ ਇੰਡੋਨੇਸ਼ੀਆ ਨੇ ਸੰਕੇਤ ਦੇਣੇ ਸ਼ੁਰੂ ਕਰ ਦਿੱਤੇ ਹਨ ਕਿ ਜੇਕਰ ਨੀਤੀ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ, ਤਾਂ X ਨੂੰ ਇੰਡੋਨੇਸ਼ੀਆ 'ਚ ਬੈਨ ਕੀਤਾ ਜਾ ਸਕਦਾ ਹੈ। ਇੰਡੋਨੇਸ਼ੀਆ ਦੇ ਸੰਚਾਰ ਅਤੇ ਸੂਚਨਾ ਮੰਤਰੀ ਬੁਦੀ ਅਰੀ ਸੇਤਿਆਦੀ ਨੇ ਐਲੋਨ ਮਸਕ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਹੈ ਕਿ ਜੇਕਰ X ਅਡਲਟ ਕੰਟੈਟ ਨੀਤੀ 'ਚ ਬਦਲਾਅ ਨਹੀਂ ਕਰਦਾ, ਤਾਂ X ਨੂੰ ਇੰਡੋਨੇਸ਼ੀਆ 'ਚ ਬੈਨ ਕਰ ਦਿੱਤਾ ਜਾਵੇਗਾ। ਉਨ੍ਹਾਂ ਨੇ ਅੱਗੇ ਕਿਹਾ ਕਿ ਜੇਕਰ X ਦੇਸ਼ ਦੇ 2008 ਅਡਲਟ ਕੰਟੈਟ ਕਾਨੂੰਨ ਦੀ ਪਾਲਣਾ ਨਹੀਂ ਕਰਦਾ, ਤਾਂ X ਨੂੰ ਬੈਨ ਕੀਤਾ ਜਾਵੇਗਾ। ਸਾਡੇ ਦੇਸ਼ ਦਾ ਕਾਨੂੰਨ ਅਡਲਟ ਕੰਟੈਟ ਦੇ ਪ੍ਰਸਾਰ 'ਤੇ ਸਖਤੀ ਨਾਲ ਰੋਕ ਲਗਾਉਦਾ ਹੈ।
ਇੰਡੋਨੇਸ਼ੀਆ 'ਚ ਪਹਿਲਾ ਹੀ ਬੈਨ ਹੋ ਚੁੱਕਾ ਹੈ X: ਦੱਸ ਦਈਏ ਕਿ ਇੰਡੋਨੇਸ਼ੀਆ 'ਚ ਪਹਿਲਾ ਵੀ X ਨੂੰ ਬੈਨ ਕੀਤਾ ਜਾ ਚੁੱਕਾ ਹੈ। ਪਰ ਬਾਅਦ 'ਚ ਇਸ ਪਾਬੰਧੀ ਨੂੰ ਹਟਾ ਦਿੱਤਾ ਗਿਆ ਸੀ। ਜਦੋ ਟਵਿੱਟਰ ਦਾ ਨਾਮ ਬਦਲ ਕੇ X ਰੱਖਿਆ ਗਿਆ ਸੀ, ਉਸ ਸਮੇਂ ਇੰਡੋਨੇਸ਼ੀਆਈ ਸਰਕਾਰ ਨੇ ਇਸਨੂੰ ਅਡਲਟ ਸਾਈਟ ਸਮਝ ਕੇ ਬੈਨ ਕਰ ਦਿੱਤਾ ਸੀ। ਅਡਲਟ ਕੰਟੈਟ ਨੂੰ ਲੈ ਕੇ ਇੰਡੋਨੇਸ਼ੀਆ ਹਮੇਸ਼ਾ ਹੀ ਸਖਤ ਰਹੀ ਹੈ। 2016 ਤੋਂ 2023 ਦੇ ਵਿਚਕਾਰ ਇੰਡੋਨੇਸ਼ੀਆ ਨੇ ਅਜਿਹੀਆਂ 2 ਮਿਲੀਅਨ ਵੈੱਬਸਾਈਟਾਂ ਨੂੰ ਬਲੌਕ ਕੀਤਾ ਹੈ, ਜੋ ਅਡਲਟ ਕੰਟੈਟ ਪੇਸ਼ ਕਰਦੀਆਂ ਸੀ।