ਹੈਦਰਾਬਾਦ: Samsung ਜਲਦ ਹੀ Samsung Galaxy F55 5G ਸਮਾਰਟਫੋਨ ਨੂੰ ਲਾਂਚ ਕਰੇਗਾ। ਇਹ ਫੋਨ ਭਾਰਤ 'ਚ ਪੇਸ਼ ਕੀਤਾ ਜਾ ਰਿਹਾ ਹੈ। ਲਾਂਚਿੰਗ ਤੋਂ ਪਹਿਲਾ ਹੀ ਇਸ ਫੋਨ ਦੀ ਕੀਮਤ ਬਾਰੇ ਖੁਲਾਸਾ ਹੋ ਗਿਆ ਹੈ। ਇਸ ਫੋਨ 'ਚ ਕਈ ਸ਼ਾਨਦਾਰ ਫੀਚਰਸ ਦਿੱਤੇ ਜਾਣਗੇ। ਫਿਲਹਾਲ, ਕੰਪਨੀ ਵੱਲੋ ਅਜੇ ਇਸ ਫੋਨ ਦੀ ਲਾਂਚ ਡੇਟ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ।
Samsung Galaxy F55 5G ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ TheTechOutlook ਨੇ ਇਸ ਫੋਨ ਦੀ ਕੀਮਤ ਅਤੇ ਫੀਚਰਸ ਨੂੰ ਲੀਕ ਕਰ ਦਿੱਤਾ ਹੈ। ਮਿਲੀ ਰਿਪੋਰਟ ਅਨੁਸਾਰ, Samsung Galaxy F55 5G ਦੇ 8GB/128GB ਵਾਲੇ ਮਾਡਲ ਦੀ ਕੀਮਤ 26,999, 8GB/256GB ਦੀ ਕੀਮਤ 29,999 ਰੁਪਏ ਅਤੇ 12GB/256GB ਦੀ ਕੀਮਤ 32,999 ਰੁਪਏ ਹੋ ਸਕਦੀ ਹੈ। ਇਸ ਤੋਂ ਇਲਾਵਾ, ਬ੍ਰਾਂਡ ਕੁਝ ਕਾਰਡਾਂ 'ਤੇ ਬੈਂਕ ਛੋਟ ਵੀ ਦੇ ਰਿਹਾ ਹੈ, ਜਿਸ ਤੋਂ ਬਾਅਦ ਤੁਸੀਂ 2,000 ਰੁਪਏ ਤੱਕ ਦੀ ਛੋਟ ਪਾ ਸਕੋਗੇ। Samsung Galaxy F55 5G ਨੂੰ Raisin Black ਅਤੇ Apricot Crush ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।
- ਇੰਤਜ਼ਾਰ ਹੋਇਆ ਖਤਮ, Vivo ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Vivo V30e 5G ਨੂੰ ਕੀਤਾ ਲਾਂਚ - Vivo V30e 5G Launch
- ਐਮਾਜ਼ਾਨ ਦੀ ਗ੍ਰੇਟ ਸਮਰ ਸੇਲ ਸ਼ੁਰੂ, ਇਨ੍ਹਾਂ ਸਮਾਰਟਫੋਨਾਂ ਨੂੰ ਸਸਤੇ 'ਚ ਖਰੀਦਣ ਦਾ ਮਿਲ ਰਿਹਾ ਮੌਕਾ - Amazon Great Summer Sale 2024
- Moto Buds ਅਤੇ Buds+ ਦੀ ਲਾਂਚ ਡੇਟ ਆਈ ਸਾਹਮਣੇ, ਮਿਲਣਗੇ ਸ਼ਾਨਦਾਰ ਫੀਚਰਸ - Moto Buds and Buds Plus Launch Date
Samsung Galaxy F55 5G ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.7 ਇੰਚ ਦੀ ਸੂਪਰ AMOLED+ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਅਤੇ 1,000nits ਦੀ ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਸਨੈਪਡ੍ਰੈਗਨ 7 ਜੇਨ 1 ਚਿਪਸੈੱਟ ਮਿਲ ਸਕਦੀ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ ਟ੍ਰਿਪਲ ਕੈਮਰੇ ਦਿੱਤੇ ਜਾ ਸਕਦੇ ਹਨ, ਜਿਸ 'ਚ 50MP ਦਾ ਪ੍ਰਾਈਮਰੀ, 8MP ਅਤੇ 2MP ਦੇ ਸੈਂਸਰ ਸ਼ਾਮਲ ਹੋਣਗੇ। ਸੈਲਫ਼ੀ ਲਈ ਫੋਨ 'ਚ 50MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ ਕਿ 45 ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰੇਗੀ।