ਹੈਦਰਾਬਾਦ: Redmi ਨੇ ਸਤੰਬਰ ਮਹੀਨੇ Redmi Note 13 ਸੀਰੀਜ਼ ਨੂੰ ਲਾਂਚ ਕੀਤਾ ਸੀ। ਇਸ ਸੀਰੀਜ਼ ਨੂੰ ਚੀਨ 'ਚ ਬਹੁਤ ਵਧੀਆ ਪ੍ਰਤੀਕਿਰੀਆ ਮਿਲ ਰਹੀ ਹੈ। Redmi Mobile ਨੇ ਹਾਲ ਹੀ ਵਿੱਚ ਐਲਾਨ ਕੀਤਾ ਹੈ ਕਿ Redmi Note 13 ਸੀਰੀਜ਼ ਨੂੰ ਚੀਨ 'ਚ 32 ਲੱਖ ਤੋਂ ਜ਼ਿਆਦਾ ਲੋਕਾਂ ਨੇ ਖਰੀਦ ਲਿਆ ਹੈ। Xiaomi ਦਾ ਕਹਿਣਾ ਹੈ ਚੀਨ ਦੇ ਪਲੇਟਫਾਰਮ JD.com 'ਤੇ Redmi Note 13 ਸੀਰੀਜ਼ ਨੂੰ ਵਧੀਆ ਪ੍ਰਤੀਕਿਰੀਆ ਮਿਲ ਰਹੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ Redmi Note 13 ਸੀਰੀਜ਼ 'ਚ Redmi Note 13 5G, Redmi Note 13 ਪ੍ਰੋ 5G, Redmi Note 13 ਪ੍ਰੋ ਪਲੱਸ 5G ਸਮਾਰਟਫੋਨ ਸ਼ਾਮਲ ਹਨ।
-
Redmi Note 13 Series sold 3.2M+ units in China so far pic.twitter.com/eZQ9f1N1zE
— Kartikey Singh (@That_Kartikey) January 26, 2024 " class="align-text-top noRightClick twitterSection" data="
">Redmi Note 13 Series sold 3.2M+ units in China so far pic.twitter.com/eZQ9f1N1zE
— Kartikey Singh (@That_Kartikey) January 26, 2024Redmi Note 13 Series sold 3.2M+ units in China so far pic.twitter.com/eZQ9f1N1zE
— Kartikey Singh (@That_Kartikey) January 26, 2024
Redmi Note 13 5G ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ Redmi Note 13 5G ਦੇ 6GB+128GB ਮਾਡਲ ਦੀ ਕੀਮਤ 14,000 ਰੁਪਏ ਤੋਂ ਸ਼ੁਰੂ ਹੁੰਦੀ ਹੈ।
Redmi Note 13 5G ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Redmi Note 13 5G ਸਮਾਰਟਫੋਨ 'ਚ 6.67 ਇੰਚ ਦੀ AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ 6nm ਮੀਡੀਆਟੇਕ Dimension 6080 ਚਿਪਸੈੱਟ ਮਿਲਦੀ ਹੈ। ਇਸ ਸਮਾਰਟਫੋਨ ਨੂੰ 6GB ਰੈਮ ਅਤੇ 128GB ਸਟੋਰੇਜ ਦੇ ਨਾਲ ਲਿਆਂਦਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 108MP ਦਾ ਪ੍ਰਾਈਮਰੀ ਰਿਅਰ ਕੈਮਰਾ ਅਤੇ 16MP ਦਾ ਸੈਲਫ਼ੀ ਕੈਮਰਾ ਮਿਲਦਾ ਹੈ। Redmi Note 13 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 33 ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
-
🎨Enjoy immersive breathtaking visuals with a 120Hz display
— Xiaomi (@Xiaomi) January 26, 2024 " class="align-text-top noRightClick twitterSection" data="
🔓Unlock at light speed with secure fingerprint technology
⚡Power through the day with 5000mAh and blazing-fast 67W charging
Your all-in-one versatile device, #RedmiNote13Pro! #EveryShotIconic pic.twitter.com/TogilSro1M
">🎨Enjoy immersive breathtaking visuals with a 120Hz display
— Xiaomi (@Xiaomi) January 26, 2024
🔓Unlock at light speed with secure fingerprint technology
⚡Power through the day with 5000mAh and blazing-fast 67W charging
Your all-in-one versatile device, #RedmiNote13Pro! #EveryShotIconic pic.twitter.com/TogilSro1M🎨Enjoy immersive breathtaking visuals with a 120Hz display
— Xiaomi (@Xiaomi) January 26, 2024
🔓Unlock at light speed with secure fingerprint technology
⚡Power through the day with 5000mAh and blazing-fast 67W charging
Your all-in-one versatile device, #RedmiNote13Pro! #EveryShotIconic pic.twitter.com/TogilSro1M
Redmi Note 13 ਪ੍ਰੋ 5G ਦੀ ਕੀਮਤ: Redmi Note 13 ਪ੍ਰੋ 5G ਸਮਾਰਟਫੋਨ ਦੇ 8GB+128GB ਵਾਲੇ ਮਾਡਲ ਦੀ ਕੀਮਤ 17,000 ਰੁਪਏ ਤੋਂ ਸ਼ੁਰੂ ਹੁੰਦੀ ਹੈ।
Redmi Note 13 ਪ੍ਰੋ 5G ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Redmi Note 13 ਪ੍ਰੋ 5G ਸਮਾਰਟਫੋਨ 'ਚ 6.67 ਇੰਚ ਦੀ AMOLED ਡਿਸਪਲੇ ਦਿੱਤੀ ਗਈ ਹੈ। ਪ੍ਰੋਸੈਸਰ ਦੇ ਤੌਰ 'ਤੇ ਸਮਾਰਟਫੋਨ 'ਚ ਸਨੈਪਡ੍ਰੈਗਨ 7s ਜੇਨ 2 ਚਿਪਸੈੱਟ ਮਿਲਦੀ ਹੈ। Redmi Note 13 ਪ੍ਰੋ ਸਮਾਰਟਫੋਨ ਨੂੰ 12GB ਰੈਮ ਅਤੇ 256GB ਸਟੋਰੇਜ ਆਪਸ਼ਨ ਦੇ ਨਾਲ ਪੇਸ਼ ਕੀਤਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ OIS ਦੇ ਨਾਲ 200MP ਦਾ ਪ੍ਰਾਈਮਰੀ ਕੈਮਰਾ ਅਤੇ 16MP ਦਾ ਸੈਲਫ਼ੀ ਕੈਮਰਾ ਮਿਲਦਾ ਹੈ। Redmi Note 13 ਪ੍ਰੋ 'ਚ 5,100mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 67 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ।
Redmi Note 13 Pro+ 5G ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ Redmi Note 13 Pro+5G ਸਮਾਰਟਫੋਨ ਦੀ ਕੀਮਤ 23,500 ਰੁਪਏ ਤੋਂ ਸ਼ੁਰੂ ਹੁੰਦੀ ਹੈ।
Redmi Note 13 Pro+5G ਦੇ ਫੀਚਰਸ: ਜੇਕਰ Redmi Note 13 Pro+ 5G ਸਮਾਰਟਫੋਨ ਦੇ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.67 ਇੰਚ ਦੀ AMOLED ਡਿਸਪਲੇ ਦਿੱਤੀ ਗਈ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ Dimension 7200 ਅਲਟ੍ਰਾ ਚਿਪਸੈੱਟ ਦਿੱਤੀ ਗਈ ਹੈ। Redmi Note 13 ਪ੍ਰੋ ਪਲੱਸ ਨੂੰ 12GB ਰੈਮ ਅਤੇ 512GB ਤੱਕ ਦੀ ਸਟੋਰੇਜ ਆਪਸ਼ਨ ਦੇ ਨਾਲ ਲਿਆਂਦਾ ਗਿਆ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ OIS ਦੇ ਨਾਲ 200MP ਦਾ ਪ੍ਰਾਈਮਰੀ ਕੈਮਰਾ ਅਤੇ 16MP ਦਾ ਸੈਲਫ਼ੀ ਕੈਮਰਾ ਮਿਲਦਾ ਹੈ। Redmi Note 13 Pro+5G 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 120 ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰਦੀ ਹੈ।