ਹੈਦਰਾਬਾਦ: Redmi ਆਪਣੇ ਭਾਰਤੀ ਗ੍ਰਾਹਕਾਂ ਲਈ Redmi Note 13 Pro ਸਮਾਰਟਫੋਨ ਨੂੰ ਨਵੇਂ ਕਲਰ ਆਪਸ਼ਨ ਦੇ ਨਾਲ ਅੱਜ ਲਾਂਚ ਕਰਨ ਜਾ ਰਹੀ ਹੈ। ਦੱਸ ਦਈਏ ਕਿ ਇਸ ਫੋਨ ਨੂੰ ਹਾਲ ਹੀ ਵਿੱਚ Olive Green ਕਲਰ ਦੇ ਨਾਲ ਗਲੋਬਲੀ ਲਾਂਚ ਕੀਤਾ ਗਿਆ ਹੈ ਅਤੇ ਹੁਣ ਕੰਪਨੀ ਇਸ ਫੋਨ ਦੇ ਲਾਲ ਕਲਰ ਨੂੰ ਭਾਰਤ 'ਚ ਲਿਆਉਣ ਜਾ ਰਹੀ ਹੈ। ਇਸ ਫੋਨ ਦੇ ਨਵੇਂ ਕਲਰ ਨੂੰ ਅੱਜ ਲਾਂਚ ਕਰ ਦਿੱਤਾ ਜਾਵੇਗਾ। ਇਸ ਬਾਰੇ ਜਾਣਕਾਰੀ ਕੰਪਨੀ ਨੇ ਐਮਾਜ਼ਾਨ ਇੰਡੀਆਂ 'ਤੇ ਲਾਈਵ ਮਾਈਕ੍ਰੋਸਾਈਟ 'ਤੇ ਇੱਕ ਪੋਸਟ ਸ਼ੇਅਰ ਕਰਕੇ ਦਿੱਤੀ ਹੈ। ਦੱਸ ਦਈਏ ਕਿ Redmi Note 13 Pro ਦੇ ਲਾਲ ਕਲਰ ਨੂੰ ਪਹਿਲਾ ਹੀ ਗਲੋਬਲੀ ਲਾਂਚ ਕੀਤਾ ਜਾ ਚੁੱਕਾ ਹੈ ਅਤੇ ਕੰਪਨੀ ਨੇ ਗਲੋਬਲੀ ਇਸ ਫੋਨ ਦੇ 1.5 ਕਰੋੜ ਤੋਂ ਜ਼ਿਆਦਾ ਯੂਨਿਟਸ ਵੇਚੇ ਸੀ।
- Redmi Note 13 Pro 5G ਸਮਾਰਟਫੋਨ ਨਵੇਂ ਕਲਰ ਆਪਸ਼ਨ ਦੇ ਨਾਲ ਹੋਇਆ ਲਾਂਚ, ਜਾਣੋ ਕੀਮਤ - Redmi Note 13 Pro 5G New Color
- Oppo A3 Pro ਸਮਾਰਟਫੋਨ ਹੋਇਆ ਲਾਂਚ, ਸ਼ਾਨਦਾਰ ਆਫ਼ਰਸ ਦੇ ਨਾਲ ਕਰ ਸਕੋਗੇ ਖਰੀਦਦਾਰੀ - Oppo A3 Pro Launched
- Samsung Galaxy S24 Ultra ਸਮਾਰਟਫੋਨ ਨਵੇਂ ਕਲਰ ਆਪਸ਼ਨ ਦੇ ਨਾਲ ਹੋਇਆ ਲਾਂਚ, ਹੁਣ ਇਸ ਕਲਰ 'ਚ ਵੀ ਕਰ ਸਕੋਗੇ ਖਰੀਦਦਾਰੀ - Samsung Galaxy S24 Ultra New Color
Redmi Note 13 Pro ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.67 ਇੰਚ ਦੀ 1.5K AMOLED ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਸ ਫੋਨ ਦਾ ਪੀਕ ਬ੍ਰਾਈਟਨੈੱਸ 1800nits ਤੱਕ ਦਾ ਹੋਵੇਗਾ। ਡਿਸਪਲੇ ਪ੍ਰੋਟੈਕਸ਼ਨ ਲਈ ਫੋਨ 'ਚ ਗੋਰਿਲਾ ਗਲਾਸ ਵਿਕਟਸ ਵੀ ਦਿੱਤਾ ਗਿਆ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 7s ਜੇਨ 2 ਚਿਪਸੈੱਟ ਮਿਲ ਸਕਦੀ ਹੈ। ਇਸ ਫੋਨ ਨੂੰ 12GB ਰੈਮ ਅਤੇ 512GB ਸਟੋਰੇਜ ਆਪਸ਼ਨਾਂ ਦੇ ਨਾਲ ਲਿਆਂਦਾ ਜਾ ਸਕਦਾ ਹੈ। ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ LED ਫਲੈਸ਼ ਦੇ ਨਾਲ ਤਿੰਨ ਕੈਮਰੇ ਮਿਲ ਸਕਦੇ ਹਨ, ਜਿਸ 'ਚ 200MP ਦਾ ਮੇਨ ਲੈਂਸ, 8MP ਦਾ ਅਲਟ੍ਰਾ ਵਾਈਡ ਐਂਗਲ ਲੈਂਸ ਅਤੇ 2MP ਦਾ ਮੈਕਰੋ ਲੈਂਸ ਸ਼ਾਮਲ ਹੋ ਸਕਦਾ ਹੈ। ਸੈਲਫ਼ੀ ਲਈ ਫੋਨ 'ਚ 16MP ਦਾ ਫਰੰਟ ਕੈਮਰਾ ਮਿਲ ਸਕਦਾ ਹੈ। ਇਸ ਫੋਨ 'ਚ 5,100mAh ਦੀ ਬੈਟਰੀ ਮਿਲੇਗੀ, ਜੋ ਕਿ 67ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।