ਹੈਦਰਾਬਾਦ: Redmi ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Redmi Note 13 Pro 5G ਸਮਾਰਟਫੋਨ ਨੂੰ ਨਵੇਂ ਕਲਰ ਆਪਸ਼ਨ ਦੇ ਨਾਲ ਲਾਂਚ ਕਰ ਦਿੱਤਾ ਹੈ। ਹੁਣ ਤੁਸੀਂ ਇਸ ਫੋਨ ਨੂੰ Scarlet Red ਕਲਰ 'ਚ ਵੀ ਖਰੀਦ ਸਕੋਗੇ। ਕੰਪਨੀ ਇਸ ਫੋਨ ਨੂੰ ਕਾਫ਼ੀ ਸਮੇਂ ਤੋਂ ਟੀਜ਼ ਕਰ ਰਹੀ ਸੀ। ਹੁਣ ਗ੍ਰਾਹਕਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਦੱਸ ਦਈਏ ਕਿ ਕੰਪਨੀ ਨੇ ਇਸ ਫੋਨ ਦਾ ਕਲਰ ਅਤੇ ਲੁੱਕ ਹਾਲ ਹੀ ਵਿੱਚ ਦਿਖਾਈ ਸੀ, ਜਿਸਨੂੰ ਪ੍ਰਸ਼ੰਸਕਾਂ ਵੱਲੋ ਪਸੰਦ ਵੀ ਕੀਤਾ ਗਿਆ ਸੀ। ਅਜਿਹੇ 'ਚ ਲੋਕ ਇਸ ਫੋਨ ਦੇ ਲਾਂਚ ਨੂੰ ਲੈ ਕੇ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸੀ। ਹੁਣ ਗ੍ਰਾਹਕਾਂ ਦਾ ਇੰਤਜ਼ਾਰ ਖਤਮ ਹੋ ਗਿਆ ਹੈ। ਜ਼ਿਕਰਯੋਗ ਹੈ ਕਿ ਇਸ ਫੋਨ ਨੂੰ ਪਹਿਲਾ ਹੀ Arctic White, Coral Purple ਅਤੇ Midnight Black ਕਲਰਾਂ ਦੇ ਨਾਲ ਲਾਂਚ ਕੀਤਾ ਜਾ ਚੁੱਕਾ ਹੈ। ਹੁਣ ਕੰਪਨੀ ਨੇ ਇਸ ਫੋਨ 'ਚ Scarlet Red ਕਲਰ ਨੂੰ ਵੀ ਜੋੜ ਦਿੱਤਾ ਹੈ।
Get ready to turn heads with the all-new #RedmiNote13 Pro 5G in Scarlet Red ft. #NoraFatehi.
— Redmi India (@RedmiIndia) June 25, 2024
This bold, passionate hue can make every moment pop with unmatched vibrancy. Time to style up!
Sale is live. Buy now: https://t.co/9OmKximITr pic.twitter.com/o9atgehv5u
Redmi Note 13 Pro 5G ਦਾ ਨਵਾਂ ਕਲਰ ਲਾਂਚ: Redmi Note 13 Pro 5G ਸਮਾਰਟਫੋਨ ਦੇ ਨਵੇਂ Scarlet Red ਕਲਰ ਨੂੰ ਅੱਜ ਭਾਰਤ 'ਚ ਲਾਂਚ ਕਰ ਦਿੱਤਾ ਗਿਆ ਹੈ। ਇਸ ਫੋਨ ਨੂੰ ਤੁਸੀਂ ਐਮਾਜ਼ਾਨ ਅਤੇ ਫਲਿੱਪਕਾਰਟ ਤੋਂ ਚੈੱਕ ਕਰ ਸਕਦੇ ਹੋ।
Redmi Note 13 Pro 5G ਦੀ ਕੀਮਤ: ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੀ ਕੀਮਤ ਤੁਹਾਡੇ ਬਜਟ 'ਚ ਹੀ ਹੈ। Redmi Note 13 Pro 5G ਦੇ 8GB+128GB ਦੀ ਕੀਮਤ 24,999 ਰੁਪਏ, 8GB+256GB ਦੀ ਕੀਮਤ 26,999 ਰੁਪਏ ਅਤੇ 12GB+256GB ਦੀ ਕੀਮਤ 28,999 ਰੁਪਏ ਹੈ।
- OnePlus Nord CE 4 Lite ਸਮਾਰਟਫੋਨ ਦੀ ਸੇਲ ਡੇਟ ਦਾ ਹੋਇਆ ਐਲਾਨ, ਜਾਣੋ ਕੀਮਤ ਅਤੇ ਆਫ਼ਰਸ ਬਾਰੇ - OnePlus Nord CE 4 Lite Sale Date
- Realme C61 ਸਮਾਰਟਫੋਨ ਦੀ ਭਾਰਤੀ ਲਾਂਚ ਡੇਟ ਆਈ ਸਾਹਮਣੇ, ਜਾਣੋ ਕੀਮਤ - Realme C61 Launch Date
- Samsung Galaxy S24 Ultra ਸਮਾਰਟਫੋਨ ਨਵੇਂ ਕਲਰ ਆਪਸ਼ਨ ਦੇ ਨਾਲ ਹੋਇਆ ਲਾਂਚ, ਹੁਣ ਇਸ ਕਲਰ 'ਚ ਵੀ ਕਰ ਸਕੋਗੇ ਖਰੀਦਦਾਰੀ - Samsung Galaxy S24 Ultra New Color
Redmi Note 13 Pro 5G ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.67 ਇੰਚ ਦੀ AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 1.5K Resolution, 120Hz ਦੇ ਰਿਫ੍ਰੈਸ਼ ਦਰ ਅਤੇ 1800nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 7s ਜੇਨ 2 ਮੋਬਾਈਲ ਪਲੇਟਫਾਰਮ ਚਿਪਸੈੱਟ ਦਿੱਤੀ ਗਈ ਹੈ। ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 200MP Ultra-High Res ਕੈਮਰਾ, 8MP ਅਲਟ੍ਰਾਵਾਈਡ ਐਂਗਲ ਅਤੇ 2MP ਮੈਕਰੋ ਕੈਮਰਾ ਦਿੱਤਾ ਗਿਆ ਹੈ। ਸੈਲਫ਼ੀ ਲਈ 16MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਫੋਨ 'ਚ 5,100mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 67ਵਾਟ ਦੀ Turbo ਚਾਰਜ ਨੂੰ ਸਪੋਰਟ ਕਰਦੀ ਹੈ।