ਹੈਦਰਾਬਾਦ: Realme ਆਪਣੇ ਭਾਰਤੀ ਗ੍ਰਾਹਕਾਂ ਲਈ Realme Narzo N61 ਸਮਾਰਟਫੋਨ ਨੂੰ ਲਾਂਚ ਕਰਨ ਜਾ ਰਿਹਾ ਹੈ। ਕੰਪਨੀ ਨੇ ਇਸ ਫੋਨ ਦੀ ਲਾਂਚ ਡੇਟ ਬਾਰੇ ਪੁਸ਼ਟੀ ਕਰ ਦਿੱਤੀ ਹੈ। Realme Narzo N61 29 ਜੁਲਾਈ ਨੂੰ ਭਾਰਤ 'ਚ ਲਿਆਂਦਾ ਜਾ ਰਿਹਾ ਹੈ। ਇਹ ਫੋਨ ਵਾਟਰਪ੍ਰੂਫ਼ ਹੋਣ ਵਾਲਾ ਹੈ, ਕਿਉਕਿ ਇਸ ਫੋਨ 'ਚ ਮਿੱਟੀ ਅਤੇ ਪਾਣੀ ਤੋਂ ਬਚਾਅ ਲਈ IP54 ਰੇਟਿੰਗ ਮਿਲੇਗੀ। Realme Narzo N61 ਇੱਕ ਸਸਤਾ ਫੋਨ ਹੋਵੇਗਾ। ਕੰਪਨੀ ਨੇ ਇਸ ਫੋਨ ਦੇ ਡਿਜ਼ਾਈਨ ਅਤੇ ਫੀਚਰਸ ਬਾਰੇ ਵੀ ਖੁਲਾਸਾ ਕਰ ਦਿੱਤਾ ਹੈ।
Realme Narzo N61 ਦੀ ਲਾਂਚ ਡੇਟ: Realme Narzo N61 ਸਮਾਰਟਫੋਨ 29 ਜੁਲਾਈ ਨੂੰ ਭਾਰਤ 'ਚ ਦੁਪਹਿਰ 12 ਵਜੇ ਲਾਂਚ ਹੋ ਰਿਹਾ ਹੈ। ਇਸ ਸਮਾਰਟਫੋਨ ਨੂੰ ਇਵੈਂਟ 'ਚ ਲਾਂਚ ਕੀਤਾ ਜਾ ਰਿਹਾ ਜਾਂ ਨਹੀਂ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਕੰਪਨੀ ਨੇ ਇਸ ਫੋਨ ਦਾ ਟੀਜ਼ਰ ਸ਼ੇਅਰ ਕੀਤਾ ਹੈ, ਜਿਸ 'ਚ Realme Narzo N61 ਨੂੰ ਹਲਕੇ ਨੀਲੇ ਰੰਗ 'ਚ ਦਿਖਾਇਆ ਜਾ ਰਿਹਾ ਹੈ।
Your knight in shining armor for protection!
— realme narzo India (@realmenarzoIN) July 24, 2024
The #realmeNARZON61 is about to revolutionize the game.
Launching on July 29th at 12:00 Noon!
Know More On:https://t.co/n3vAbwM2m7: https://t.co/JFWFOTShUq@amazonIN: https://t.co/8vK3qtzO5l pic.twitter.com/qbbixr8jEF
Realme Narzo N61 ਸਮਾਰਟਫੋਨ ਦੇ ਫੀਚਰਸ: ਇਸ ਫੋਨ ਨੂੰ ਚਾਰ ਸਾਲ ਤੱਕ ਦਾ ਅਪਡੇਟ ਮਿਲੇਗਾ। Realme Narzo N61 ਸਮਾਰਟਫੋਨ 'ਚ ਮਿੱਟੀ ਅਤੇ ਪਾਣੀ ਤੋਂ ਬਚਾਅ ਲਈ IP54 ਰੇਟਿੰਗ ਮਿਲ ਸਕਦੀ ਹੈ। ਫਿਲਹਾਲ, ਕੰਪਨੀ ਨੇ ਇਸ ਫੋਨ ਦੇ ਫੀਚਰਸ ਬਾਰੇ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਹੈ।
Realme Narzo N61 ਸਮਾਰਟਫੋਨ ਦੀ ਕੀਮਤ: Realme ਆਪਣੇ ਗ੍ਰਾਹਕਾਂ ਲਈ ਇੱਕ ਸਸਤਾ ਸਮਾਰਟਫੋਨ ਪੇਸ਼ ਕਰਨ ਜਾ ਰਿਹਾ ਹੈ। ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਨੂੰ 7,699 ਰੁਪਏ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।