ਹੈਦਰਾਬਾਦ: Realme Narzo 70 Turbo ਸਮਾਰਟਫੋਨ ਜਲਦ ਹੀ ਭਾਰਤ 'ਚ ਲਾਂਚ ਹੋ ਰਿਹਾ ਹੈ। ਕੰਪਨੀ ਨੇ ਇਸ ਫੋਨ ਦੀ ਲਾਂਚ ਡੇਟ ਬਾਰੇ ਪੁਸ਼ਟੀ ਕਰ ਦਿੱਤੀ ਹੈ। Realme Narzo 70 Turbo ਸਮਾਰਟਫੋਨ 9 ਅਗਸਤ ਨੂੰ ਦੁਪਹਿਰ 12 ਵਜੇ ਭਾਰਤ 'ਚ ਲਾਂਚ ਹੋ ਰਿਹਾ ਹੈ। ਇਸ ਫੋਨ ਨੂੰ 12GB ਰੈਮ ਅਤੇ 256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।
Realme Narzo 70 Turbo ਦਾ ਡਿਜ਼ਾਈਨ: ਐਮਾਜ਼ਾਨ ਅਤੇ Realme.com ਦੀ ਮਾਈਕ੍ਰੋਸਾਈਟ 'ਤੇ ਪੋਸਟ ਕੀਤੇ ਗਏ ਨਵੇਂ ਟੀਜ਼ਰ 'ਚ ਫੋਨ ਮੋਟਰਸਪੋਰਟ ਡਿਜ਼ਾਈਨ ਦੇ ਨਾਲ ਦਿਖਾਈ ਦੇ ਰਿਹਾ ਹੈ। ਫੋਨ ਦੇ ਟੀਜ਼ਰ 'ਚ ਇੱਕ ਦੋਹਰਾ ਟੋਨ ਡਿਜ਼ਾਈਨ ਹੈ, ਜੋ ਪੀਲੇ ਅਤੇ ਕਾਲੇ ਰੰਗ ਦਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਸ ਫੋਨ 'ਚ ਟਰਬੋ ਤਕਨਾਲੋਜੀ ਦੀ ਸੁਵਿਧਾ ਵੀ ਮਿਲੇਗੀ।
Clear the path for the speedster!
— realme narzo India (@realmenarzoIN) September 2, 2024
The #realmeNARZO70Turbo5G is almost here, powered by the fastest chipset, MediaTek Dimensity 7300 Energy 5G, which leaves the competition in the dust!
Get ready for the #TurboPerformance
Know More On:https://t.co/n3vAbwM2m7:… pic.twitter.com/LG8emC9sd8
Realme Narzo 70 Turbo ਦੇ ਫੀਚਰਸ: ਫਿਲਹਾਲ, ਕੰਪਨੀ ਨੇ ਇਸ ਫੋਨ ਦੇ ਫੀਚਰਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਹੈ। ਪਰ ਇਸ ਫੋਨ ਦੇ ਕੁਝ ਫੀਚਰਸ ਲੀਕ ਹੋ ਗਏ ਹਨ। Realme Narzo 70 Turbo 'ਚ 6.67 ਇੰਚ ਦੀ AMOLED ਸਕ੍ਰੀਨ ਮਿਲਣ ਦੀ ਉਮੀਦ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਸ ਫੋਨ ਦੀ ਮੋਟਾਈ 7.6mm ਹੋਵੇਗੀ। ਇਸ ਫੋਨ 'ਚ 5,000mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 45ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰੇਗੀ। ਫੋਟੋਗ੍ਰਾਫ਼ੀ ਲਈ ਫੋਨ 'ਚ 50MP ਦਾ ਪ੍ਰਾਈਮਰੀ ਰਿਅਰ ਅਤੇ 16MP ਦਾ ਸੈਲਫ਼ੀ ਕੈਮਰਾ ਮਿਲ ਸਕਦਾ ਹੈ। ਇਹ ਫੋਨ ਪੀਲੇ, ਹਰੇ ਅਤੇ ਬੈਂਗਨੀ ਕਲਰ ਆਪਸ਼ਨਾਂ ਦੇ ਨਾਲ ਆ ਸਕਦਾ ਹੈ। Realme Narzo 70 Turbo ਸਮਾਰਟਫੋਨ ਨੂੰ 12GB+256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। Realme Narzo 70 Turbo ਨੂੰ ਤੁਸੀਂ ਐਮਾਜ਼ਾਨ ਰਾਹੀ ਖਰੀਦ ਸਕੋਗੇ।
ਇਹ ਵੀ ਪੜ੍ਹੋ:-