ਹੈਦਰਾਬਾਦ: Realme Narzo 70 Pro ਸਮਾਰਟਫੋਨ ਨੂੰ ਜਲਦ ਹੀ ਭਾਰਤ 'ਚ ਲਾਂਚ ਕੀਤਾ ਜਾਵੇਗਾ। ਕੰਪਨੀ ਨੇ ਹਾਲ ਹੀ ਵਿੱਚ ਫੋਨ ਦੀ ਲਾਂਚ ਡੇਟ ਦਾ ਖੁਲਾਸਾ ਕੀਤਾ ਸੀ। ਇਹ ਸਮਾਰਟਫੋਨ 19 ਮਾਰਚ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਮਾਰਚ ਮਹੀਨੇ ਲਾਂਚ ਹੋਣ ਵਾਲਾ ਇਹ Realme ਦਾ ਦੂਜਾ ਫੋਨ ਹੋਵੇਗਾ। ਹੁਣ ਕੰਪਨੀ ਨੇ ਇਸ ਫੋਨ ਦੇ ਫੀਚਰਸ ਨੂੰ ਲੈ ਕੇ ਵੀ ਜਾਣਕਾਰੀ ਦੇਣਾ ਸ਼ੁਰੂ ਕਰ ਦਿੱਤਾ ਹੈ।
Realme Narzo 70 Pro ਸਮਾਰਟਫੋਨ ਦਾ ਨਵਾਂ ਪੋਸਟਰ ਜਾਰੀ: Realme ਨੇ ਆਪਣੇ ਨਵੇਂ ਆਉਣ ਵਾਲੇ ਸਮਾਰਟਫੋਨ Realme Narzo 70 Pro ਦਾ ਪੋਸਟਰ ਜਾਰੀ ਕੀਤਾ ਹੈ। ਇਸ ਪੋਸਟਰ ਰਾਹੀ ਫੋਨ ਦੀ ਚਾਰਜਿੰਗ ਸਪੀਡ ਬਾਰੇ ਜਾਣਕਾਰੀ ਦਿੱਤੀ ਗਈ ਹੈ। ਇਸ ਪੋਸਟਰ ਤੋਂ ਪਤਾ ਲੱਗਦਾ ਹੈ ਕਿ Realme Narzo 70 Pro ਸਮਾਰਟਫੋਨ ਨੂੰ ਕੰਪਨੀ 67 ਵਾਟ ਦੀ ਫਾਸਟ ਚਾਰਜਿੰਗ ਸਪੀਡ ਦੇ ਨਾਲ ਲਿਆਉਣ ਜਾ ਰਹੀ ਹੈ। ਹਾਲਾਂਕਿ, ਕੰਪਨੀ ਨੇ ਅਜੇ ਇਸਦੀ ਬੈਟਰੀ ਸਾਈਜ਼ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ।
Realme Narzo 70 Pro ਦੇ ਫੀਚਰਸ: ਲਾਂਚਿੰਗ ਤੋਂ ਪਹਿਲਾ ਹੀ ਕੰਪਨੀ ਇਸ ਫੋਨ ਬਾਰੇ ਕਈ ਜਾਣਕਾਰੀਆਂ ਦੇ ਚੁੱਕੀ ਹੈ। ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ OLED ਪੈਨਲ ਦੇ ਨਾਲ ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਸਦੇ ਨਾਲ ਹੀ, Realme Narzo 70 Pro ਸਮਾਰਟਫੋਨ ਨੂੰ ਬਿਨ੍ਹਾਂ ਹੱਥ ਲਗਾਏ ਹਵਾ 'ਚ ਕਮਾਂਡ ਦੇ ਕੇ ਚਲਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਇਹ ਡਿਵਾਈਸ 65 ਫੀਸਦੀ ਘਟ ਪ੍ਰੀਲੋਡ ਐਪਾਂ ਦੇ ਨਾਲ ਲਿਆਂਦੀ ਜਾ ਰਿਹਾ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ Sony IMX890 50MP ਦਾ ਪ੍ਰਾਈਮਰੀ ਕੈਮਰਾ ਮਿਲ ਸਕਦਾ ਹੈ। ਕੰਪਨੀ ਇਸ ਸਮਾਰਟਫੋਨ ਨੂੰ ਅਰਲੀ ਬਰਡ ਸੇਲ 'ਚ ਖਰੀਦਣ ਦਾ ਮੌਕਾ ਗ੍ਰਾਹਕਾਂ ਨੂੰ ਦੇਵੇਗੀ। ਕੰਪਨੀ ਵੱਲੋ ਅਜੇ ਇਸ ਸਮਾਰਟਫੋਨ ਦੇ ਜ਼ਿਆਦਾ ਫੀਚਰਸ ਅਤੇ ਕੀਮਤ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।