ETV Bharat / technology

Realme C65 5G ਸਮਾਰਟਫੋਨ ਨਵੇਂ ਕਲਰ ਆਪਸ਼ਨ ਦੇ ਨਾਲ ਹੋਣ ਜਾ ਰਿਹੈ ਲਾਂਚ, ਇਸ ਦਿਨ ਤੋਂ ਕਰ ਸਕੋਗੇ ਖਰੀਦਦਾਰੀ - Realme C65 5G New Color

author img

By ETV Bharat Tech Team

Published : Jun 11, 2024, 2:27 PM IST

Realme C65 5G New Color: Realme ਨੇ ਹਾਲ ਹੀ ਵਿੱਚ ਆਪਣੇ ਗ੍ਰਾਹਕਾਂ ਲਈ Realme C65 5G ਸਮਾਰਟਫੋਨ ਲਾਂਚ ਕੀਤਾ ਸੀ। ਇਸ ਫੋਨ ਨੂੰ Feather Green ਅਤੇ Glowing Black ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਸੀ। ਹੁਣ ਕੰਪਨੀ Realme C65 5G ਨੂੰ ਨਵੇਂ ਕਲਰ ਆਪਸ਼ਨ ਦੇ ਨਾਲ ਲਿਆ ਰਹੀ ਹੈ।

Realme C65 5G New Color
Realme C65 5G New Color (Twitter)

ਹੈਦਰਾਬਾਦ: Realme ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Realme C65 5G ਸਮਾਰਟਫੋਨ ਨੂੰ ਅਪ੍ਰੈਲ ਮਹੀਨੇ ਲਾਂਚ ਕੀਤਾ ਸੀ। ਲਾਂਚ ਸਮੇਂ ਇਹ ਫੋਨ ਦੋ ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਸੀ। ਹੁਣ ਇਸ ਫੋਨ 'ਚ ਇੱਕ ਹੋਰ ਕਲਰ ਜੋੜਿਆ ਜਾ ਰਿਹਾ ਹੈ। Realme C65 5G ਸਮਾਰਟਫੋਨ ਨੂੰ Speedy Red ਕਲਰ ਆਪਸ਼ਨ ਦੇ ਨਾਲ ਪੇਸ਼ ਕੀਤੇ ਜਾਣ ਦੀ ਤਿਆਰੀ ਚੱਲ ਰਹੀ ਹੈ।

Realme C65 5G ਦੇ ਨਵੇਂ ਕਲਰ ਦੀ ਸੇਲ: Realme C65 5G ਸਮਾਰਟਫੋਨ ਦੇ ਨਵੇਂ Speedy Red ਕਲਰ ਦੀ ਪਹਿਲੀ ਸੇਲ 14 ਜੂਨ ਨੂੰ ਦੁਪਹਿਰ 12 ਵਜੇ ਸ਼ੁਰੂ ਹੋਵੇਗੀ। ਇਸ ਫੋਨ ਦੀ ਖਰੀਦਦਾਰੀ 1000 ਰੁਪਏ ਤੱਕ ਦੇ ਡਿਸਕਾਊਂਟ ਨਾਲ ਕੀਤੀ ਜਾ ਸਕੇਗੀ। Realme C65 5G ਸਮਾਰਟਫੋਨ ਨੂੰ ਤੁਸੀਂ Realme ਦੀ ਅਧਿਕਾਰਿਤ ਵੈੱਬਸਾਈਟ ਤੋਂ ਚੈੱਕ ਕਰ ਸਕਦੇ ਹੋ।

Realme C65 5G ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ 4GB ਰੈਮ+64GB ਸਟੋਰੇਜ ਦੀ ਕੀਮਤ 10,499 ਰੁਪਏ, 4GB ਰੈਮ+128GB ਸਟੋਰੇਜ ਦੀ ਕੀਮਤ 11,499 ਰੁਪਏ ਅਤੇ 6GB ਰੈਮ+128GB ਦੀ ਕੀਮਤ 12,499 ਰੁਪਏ ਹੈ। ਸੇਲ ਦੌਰਾਨ ਤੁਸੀਂ ਇਸ ਫੋਨ ਨੂੰ ਘੱਟ ਕੀਮਤ ਦੇ ਨਾਲ ਖਰੀਦਣ ਦਾ ਮੌਕਾ ਪਾ ਸਕਦੇ ਹੋ।

Realme C65 5G ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.67 ਇੰਚ ਦੀ IPS LCD ਡਿਸਪਲੇ ਮਿਲਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਅਤੇ 625nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Dimensity 6300 ਚਿਪਸੈੱਟ ਦਿੱਤੀ ਗਈ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ ਦੋਹਰਾ ਰਿਅਰ ਕੈਮਰਾ ਸੈਟਅੱਪ ਮਿਲਦਾ ਹੈ, ਜਿਸ 'ਚ 50MP ਦਾ ਪ੍ਰਾਈਮਰੀ ਕੈਮਰਾ, 2MP ਦਾ ਸੈਕੰਡਰੀ ਕੈਮਰਾ ਸ਼ਾਮਲ ਹੈ ਅਤੇ ਸੈਲਫ਼ੀ ਲਈ 8MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 15ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰਦੀ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.