ਹੈਦਰਾਬਾਦ: ਚੀਨੀ ਸਮਾਰਟਫੋਨ ਨਿਰਮਾਤਾ ਕੰਪਨੀ Realme ਨੇ ਹਾਲ ਹੀ 'ਚ ਭਾਰਤ 'ਚ ਆਪਣੇ ਆਉਣ ਵਾਲੇ ਸਮਾਰਟਫੋਨ Realme 14x ਦੀ ਲਾਂਚਿੰਗ ਡੇਟ ਦਾ ਖੁਲਾਸਾ ਕੀਤਾ ਹੈ। ਇਸਨੂੰ ਕੰਪਨੀ 18 ਦਸੰਬਰ 2024 ਨੂੰ ਦੁਪਹਿਰ 12 ਵਜੇਂ ਬਾਜ਼ਾਰ 'ਚ ਲਾਂਚ ਕਰਨ ਜਾ ਰਹੀ ਹੈ। ਪਰ ਹੁਣ ਇਸ ਦੇ ਲਾਂਚ ਹੋਣ ਤੋਂ ਪਹਿਲਾਂ ਹੀ ਕੰਪਨੀ ਨੇ ਟੀਜ਼ਰ ਰਾਹੀ ਇਸ ਫੋਨ ਦੇ ਖਾਸ ਫੀਚਰਸ ਬਾਰੇ ਦੱਸਣਾ ਸ਼ੁਰੂ ਕਰ ਦਿੱਤਾ ਹੈ।
ਕੰਪਨੀ ਦਾ ਟੀਜ਼ਰ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਕੰਪਨੀ ਇਸ ਫੋਨ ਨੂੰ ਆਈਪੀ ਰੇਟਿੰਗ ਨਾਲ ਬਾਜ਼ਾਰ 'ਚ ਲਾਂਚ ਕਰੇਗੀ। ਇਸ ਤੋਂ ਇਲਾਵਾ ਇਸ ਦੀ ਬੈਟਰੀ, ਕੀਮਤ ਸੈਗਮੈਂਟ ਅਤੇ ਹੋਰ ਚੀਜ਼ਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟਸ ਦੇ ਮੁਤਾਬਕ Realme 14x ਨੂੰ 15,000 ਰੁਪਏ ਤੋਂ ਘੱਟ ਕੀਮਤ 'ਤੇ ਬਾਜ਼ਾਰ 'ਚ ਲਾਂਚ ਕੀਤਾ ਜਾ ਸਕਦਾ ਹੈ। ਇਸ ਸਮਾਰਟਫੋਨ ਨੂੰ ਇੰਨੀ ਘੱਟ ਕੀਮਤ ਵਾਲੇ ਸੈਗਮੈਂਟ 'ਚ ਪੂਰੇ ਫੀਚਰਸ ਦੇ ਨਾਲ ਦਿੱਤਾ ਜਾਵੇਗਾ।
Shaadi ka hungama ho ya raat ka dhamaka, ab no break! #realme14x5G ke saath unbeatable battery aur non-stop performance.
— realme (@realmeIndia) December 13, 2024
Launch & Sale on 18th Dec, 12 PM
Know more:https://t.co/NiFSjLS8slhttps://t.co/harpyyP20o pic.twitter.com/BHqUt8AXzH
Realme 14x ਦੇ ਫੀਚਰਸ
Realme 14x ਸਮਾਰਟਫੋਨ ਦੇ ਕਈ ਫੀਚਰਸ ਦਾ ਖੁਲਾਸਾ ਹੋ ਗਿਆ ਹੈ। ਫੀਚਰਸ ਬਾਰੇ ਗੱਲ ਕਰੀਏ ਤਾਂ ਮੰਨਿਆ ਜਾ ਰਿਹਾ ਹੈ ਕਿ ਇਸ ਸਮਾਰਟਫੋਨ 'ਚ 6.67-ਇੰਚ ਦੀ HD+ LCD ਡਿਸਪਲੇ ਮਿਲ ਸਕਦੀ ਹੈ। ਇਸ ਤੋਂ ਇਲਾਵਾ, ਇਸਦੇ ਪਿਛਲੀ ਪੀੜ੍ਹੀ ਦੇ ਮਾਡਲ Realme 12x ਨੂੰ ਦੇਖਦੇ ਹੋਏ ਇਹ 6GB ਅਤੇ 8GB ਰੈਮ ਦੇ ਨਾਲ ਆ ਸਕਦਾ ਹੈ। ਕੰਪਨੀ ਤੋਂ ਮਿਲੀ ਜਾਣਕਾਰੀ ਅਨੁਸਾਰ, ਇਸ ਸਮਾਰਟਫੋਨ 'ਚ 6000mAh ਦੀ ਬੈਟਰੀ ਵਰਤੀ ਜਾਵੇਗੀ, ਜੋ 45W ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।
ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਸ ਸਮਾਰਟਫੋਨ ਨੂੰ 93 ਮਿੰਟ 'ਚ 100 ਫੀਸਦੀ ਅਤੇ ਸਿਰਫ 38 ਮਿੰਟ 'ਚ 50 ਫੀਸਦੀ ਚਾਰਜ ਕੀਤਾ ਜਾ ਸਕਦਾ ਹੈ। ਫਾਸਟ ਚਾਰਜਿੰਗ ਫੀਚਰ ਨਾਲ ਇਸ ਦੀ ਬੈਟਰੀ ਪੂਰੇ ਦਿਨ ਦਾ ਬੈਕਅਪ ਦੇ ਸਕਦੀ ਹੈ। ਇੱਕ ਵੱਡੀ ਬੈਟਰੀ ਦੇ ਨਾਲ Realme 14x ਵਿੱਚ ਇੱਕ ਸਮਾਰਟ ਚਾਰਜਿੰਗ ਐਲਗੋਰਿਦਮ ਵੀ ਹੋਵੇਗਾ ਜੋ ਵਾਤਾਵਰਨ ਅਤੇ ਬੈਟਰੀ ਪਾਵਰ ਲੈਵਲ ਦੇ ਆਧਾਰ 'ਤੇ ਚਾਰਜਿੰਗ ਸਪੀਡ ਨੂੰ ਐਡਜਸਟ ਕਰਦਾ ਹੈ। ਬੈਟਰੀ ਫੀਚਰਸ ਤੋਂ ਇਲਾਵਾ Realme 14x ਨੂੰ IP69 ਰੇਟਿੰਗ ਨਾਲ ਪੇਸ਼ ਕੀਤਾ ਜਾਵੇਗਾ, ਜੋ ਇਸਨੂੰ ਪਾਣੀ ਅਤੇ ਧੂੜ-ਰੋਧਕ ਬਣਾਉਂਦਾ ਹੈ।
Ready to capture life in stunning detail? 📷
— realme (@realmeIndia) December 15, 2024
The #realme14x5G with its 50MP precision camera is your perfect photography partner.
Launch & Sale on 18th Dec, 12 PM
Know morehttps://t.co/nS6H9ZRYdf https://t.co/K7Tg7mJqWS#Dumdaar5GKiller pic.twitter.com/PbBZnUwX2g
Realme 14x ਦੀ ਕੀਮਤ
ਦਿਲਚਸਪ ਗੱਲ ਇਹ ਹੈ ਕਿ ਇਨ੍ਹਾਂ ਫਲੈਗਸ਼ਿਪ ਫੀਚਰਸ ਵਾਲੇ Realme 14x ਦੀ ਕੀਮਤ 15,000 ਰੁਪਏ ਤੋਂ ਘੱਟ ਹੋ ਸਕਦੀ ਹੈ।
Realme 14x ਦੇ ਕਲਰ ਆਪਸ਼ਨ
ਇਸ ਤੋਂ ਇਲਾਵਾ, Realme India ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਇਸ ਸਮਾਰਟਫੋਨ ਨੂੰ ਤਿੰਨ ਕਲਰ ਆਪਸ਼ਨ ਰੈੱਡ, ਬਲੈਕ ਅਤੇ ਯੈਲੋ 'ਚ ਪੇਸ਼ ਕੀਤਾ ਜਾ ਸਕਦਾ ਹੈ।ਫਿਲਹਾਲ, ਆਉਣ ਵਾਲੇ Realme 14x ਦੇ ਹੋਰ ਫੀਚਰਸ ਜਿਵੇਂ ਕਿ ਪ੍ਰੋਸੈਸਰ, ਕੈਮਰਾ, ਡਿਸਪਲੇ ਅਤੇ ਹੋਰਾਂ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਇਹ ਸਮਾਰਟਫੋਨ 18 ਦਸੰਬਰ ਨੂੰ ਦੁਪਹਿਰ 12 ਵਜੇਂ ਲਾਂਚ ਕੀਤਾ ਜਾਵੇਗਾ।
ਇਹ ਵੀ ਪੜ੍ਹੋ:-