ਹੈਦਰਾਬਾਦ: POCO ਨੇ ਆਪਣੇ ਗ੍ਰਾਹਕਾਂ ਲਈ ਪਹਿਲਾ ਟੈਬਲੇਟ POCO Pad ਨੂੰ ਲਾਂਚ ਕਰ ਦਿੱਤਾ ਹੈ। ਇਹ ਟੈਬਲੇਟ Redmi Pad Pro ਵਰਗਾ ਦਿਖਦਾ ਹੈ। ਦੱਸ ਦਈਏ ਕਿ ਕੰਪਨੀ ਨੇ ਇਸਨੂੰ POCO F6 ਸੀਰੀਜ਼ ਦੇ ਨਾਲ ਕੱਲ੍ਹ ਸ਼ਾਮ 4:30 ਵਜੇ ਲਾਂਚ ਕੀਤਾ ਸੀ। ਇਸ ਟੈਬਲੇਟ ਨੂੰ ਅਜੇ ਗਲੋਬਲੀ ਲਾਂਚ ਕੀਤਾ ਗਿਆ ਹੈ। POCO Pad 'ਚ ਕਈ ਸ਼ਾਨਦਾਰ ਫੀਚਰਸ ਮਿਲਦੇ ਹਨ ਅਤੇ ਲਾਂਚ ਦੇ ਨਾਲ ਹੀ ਕੰਪਨੀ ਨੇ ਇਸਦੀ ਕੀਮਤ ਦਾ ਵੀ ਖੁਲਾਸਾ ਕਰ ਦਿੱਤਾ ਹੈ।
POCO Pad ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਟੈਬਲੇਟ 'ਚ 2.5K Resolution ਸਪੋਰਟ ਦੇ ਨਾਲ 12.1 ਇੰਚ ਦੀ LCD ਡਿਸਪਲੇ ਮਿਲਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ, 240Hz ਟਚ ਸੈਪਲਿੰਗ ਦਰ, 600nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਇਸ ਡਿਸਪਲੇ ਦੇ ਫਰੰਟ 'ਚ ਕਾਰਨਿੰਗ ਗੋਰਿਲਾ ਗਲਾਸ 3 ਪ੍ਰੋਟੈਕਸ਼ਨ ਵੀ ਮਿਲਦਾ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਵਿੱਚ ਸਨੈਪਡ੍ਰੈਗਨ 7s ਜੇਨ 2 ਚਿਪਸੈੱਟ ਦਿੱਤੀ ਗਈ ਹੈ। ਇਸ ਟੈਬਲੇਟ ਦੀ ਮੋਟਾਈ 7.52mm ਅਤੇ ਭਾਰ 571 ਗ੍ਰਾਮ ਹੈ। POCO Pad ਨੂੰ 8GB ਰੈਮ ਅਤੇ 256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਫੋਟੋਗ੍ਰਾਫ਼ੀ ਲਈ ਇਸ 'ਚ 8MP ਦੇ ਫਰੰਟ ਅਤੇ ਰਿਅਰ ਕੈਮਰੇ ਮਿਲਦੇ ਹਨ। ਇਸ ਟੈਬਲੇਟ 'ਚ 1000mAh ਦੀ ਬੈਟਰੀ ਮਿਲਦੀ ਹੈ, ਜੋ ਕਿ 33ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।
- Poco F6 5G ਸਮਾਰਟਫੋਨ ਹੋਇਆ ਲਾਂਚ, ਇਸ ਦਿਨ ਸ਼ੁਰੂ ਹੋਵੇਗੀ ਪਹਿਲੀ ਸੇਲ - Poco F6 5G Launch
- Realme Narzo N65 5G ਸਮਾਰਟਫੋਨ ਇਸ ਦਿਨ ਹੋਵੇਗਾ ਭਾਰਤ 'ਚ ਲਾਂਚ, ਕੰਪਨੀ ਨੇ ਸ਼ੇਅਰ ਕੀਤਾ ਪੋਸਟਰ - Realme Narzo N65 5G Launch Date
- Realme Buds Wireless 3 Neo ਅਤੇ Realme Buds Air 6 ਹੋਏ ਲਾਂਚ, ਜਾਣੋ ਇਨ੍ਹਾਂ ਡਿਵਾਈਸਾਂ ਦੀ ਕਦੋ ਹੋਵਗੀ ਸੇਲ - Realme buds wireless 3 neo Launch
POCO Pad ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਟੈਬਲੇਟ ਨੂੰ 24,899 ਰੁਪਏ ਦੀ ਅਰਲੀ ਬਰਡ ਪ੍ਰਾਈਸ 'ਤੇ ਪੇਸ਼ ਕੀਤਾ ਗਿਆ ਹੈ। POCO Pad ਟੈਬਲੇਟ ਗ੍ਰੇ ਅਤੇ ਬਲੂ ਕਲਰ ਆਪਸ਼ਨਾਂ ਦੇ ਨਾਲ ਖਰੀਦਿਆ ਜਾ ਸਕੇਗਾ। ਲਾਂਚ ਆਫ਼ਰ ਤੋਂ ਬਾਅਦ ਇਸਦੀ ਕੀਮਤ 27,480 ਰੁਪਏ ਹੋ ਜਾਵੇਗੀ।