ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਨਵੇਂ ਫੀਚਰ ਆਉਣ ਦੇ ਨਾਲ ਹੀ ਯੂਜ਼ਰਸ ਦਾ ਅਨੁਭਵ ਪਹਿਲਾ ਨਾਲੋ ਹੋਰ ਵੀ ਬਿਹਤਰ ਹੋ ਜਾਂਦਾ ਹੈ। ਹੁਣ ਕੰਪਨੀ ਵਟਸਐਪ ਯੂਜ਼ਰਸ ਲਈ ਇੱਕ ਹੋਰ ਨਵਾਂ ਫੀਚਰ ਪੇਸ਼ ਕਰਨ ਦੀ ਤਿਆਰੀ 'ਚ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਵਟਸਐਪ ਚੈਨਲ ਨੂੰ ਪਿੰਨ ਕਰ ਸਕੋਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਵਟਸਐਪ ਯੂਜ਼ਰਸ ਅਜੇ ਤੱਕ ਸਿਰਫ਼ ਆਪਣੇ ਪਸੰਦੀਦਾ ਕੰਟੈਕਟਸ ਜਾਂ ਗਰੁੱਪ ਨੂੰ ਪਿੰਨ ਕਰਕੇ ਲਿਸਟ 'ਚ ਸਭ ਤੋਂ ਉੱਪਰ ਰੱਖ ਸਕਦੇ ਸੀ, ਪਰ ਵਟਸਐਪ ਚੈਨਲ ਨੂੰ ਪਿੰਨ ਕਰਨ ਦੀ ਸੁਵਿਧਾ ਨਹੀਂ ਮਿਲਦੀ ਸੀ, ਜਿਸ ਕਰਕੇ ਯੂਜ਼ਰਸ ਨੂੰ ਆਪਣੇ ਪਸੰਦੀਦਾ ਵਟਸਐਪ ਚੈਨਲ 'ਤੇ ਆਉਣ ਵਾਲੇ ਅਪਡੇਟ ਦੇਖਣ ਲਈ ਸਰਚ ਬਾਕਸ 'ਚ ਜਾ ਕੇ ਸਰਚ ਕਰਨਾ ਪੈਂਦਾ ਸੀ, ਪਰ ਹੁਣ ਅਜਿਹਾ ਨਹੀਂ ਹੋਵੇਗਾ। ਕਿਉਕਿ ਹੁਣ ਕੰਪਨੀ ਆਪਣੇ ਯੂਜ਼ਰਸ ਲਈ 'ਪਿੰਨ ਚੈਨਲ' ਅਪਡੇਟ ਪੇਸ਼ ਕਰਨ ਦੀ ਤਿਆਰੀ 'ਚ ਹੈ।
'ਪਿੰਨ ਚੈਨਲ' ਫੀਚਰ ਇਨ੍ਹਾਂ ਯੂਜ਼ਰਸ ਲਈ ਹੋਵੇਗਾ ਪੇਸ਼: ਵਟਸਐਪ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ WABetainfo ਅਨੁਸਾਰ, ਵਟਸਐਪ ਆਪਣੇ ਯੂਜ਼ਰਸ ਲਈ 'ਪਿੰਨ ਚੈਨਲ' ਫੀਚਰ ਪੇਸ਼ ਕਰਨ ਦੀ ਤਿਆਰੀ 'ਚ ਹੈ। ਇਸ ਫੀਚਰ ਨੂੰ ਐਂਡਰਾਈਡ ਬੀਟਾ ਵਰਜ਼ਨ 'ਚ ਪੇਸ਼ ਕੀਤਾ ਜਾਵੇਗਾ। ਫਿਲਹਾਲ, ਇਹ ਫੀਚਰ ਟੈਸਟਿੰਗ ਪੜਾਅ 'ਚ ਹੈ ਅਤੇ ਜਲਦ ਹੀ ਐਂਡਰਾਈਡ ਯੂਜ਼ਰਸ ਲਈ ਪੇਸ਼ ਕਰ ਦਿੱਤਾ ਜਾਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਹ ਫੀਚਰ ਉਸੇ ਤਰ੍ਹਾਂ ਕੰਮ ਕਰੇਗਾ, ਜਿਸ ਤਰ੍ਹਾਂ ਵਟਸਐਪ ਚੈਟ ਬਾਕਸ 'ਚ ਕਿਸੇ ਯੂਜ਼ਰਸ ਜਾਂ ਗਰੁੱਪ ਮੈਸੇਜਾਂ ਨੂੰ ਪਿੰਨ ਕਰਨ ਲਈ ਕੀਤਾ ਜਾਂਦਾ ਹੈ।
ਵਟਸਐਪ ਚੈਨਲ ਨੂੰ ਕਰ ਸਕੋਗੇ ਪਿੰਨ: WABetainfo ਨੇ ਵਟਸਐਪ ਦੇ 'ਪਿੰਨ ਚੈਨਲ' ਫੀਚਰ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ। ਇਸ ਰਿਪੋਰਟ 'ਚ ਸ਼ੇਅਰ ਕੀਤੇ ਗਏ ਸਕ੍ਰੀਨਸ਼ਾਰਟ 'ਚ ਦਿਖਾਈ ਦੇ ਰਿਹਾ ਹੈ ਕਿ ਯੂਜ਼ਰਸ ਕਿਵੇ ਆਪਣੇ ਪਸੰਦੀਦਾ ਵਟਸਐਪ ਚੈਨਲ ਨੂੰ ਪਿੰਨ ਕਰ ਸਕਣਗੇ। ਯੂਜ਼ਰਸ ਨੂੰ ਅਪਡੇਟ 'ਤੇ ਕਲਿੱਕ ਕਰਨ ਤੋਂ ਬਾਅਦ ਚੈਨਲਸ ਦੀ ਲਿਸਟ ਨਜ਼ਰ ਆਵੇਗੀ ਅਤੇ ਤੁਸੀਂ ਆਪਣੇ ਪਸੰਦੀਦਾ ਚੈਨਲ ਨੂੰ ਪਿੰਨ ਕਰ ਸਕੋਗੇ। ਇਸ ਤਰ੍ਹਾਂ ਤੁਹਾਡੇ ਵਟਸਐਪ ਚੈਨਲ ਦੇ ਸਾਰੇ ਅਪਡੇਟ ਤੁਹਾਨੂੰ ਸਭ ਤੋਂ ਉੱਪਰ ਨਜ਼ਰ ਆਉਣਗੇ।