ਹੈਦਰਾਬਾਦ: Oppo ਜਲਦ ਹੀ ਆਪਣੇ ਭਾਰਤੀ ਗ੍ਰਾਹਕਾਂ ਲਈ Oppo Reno12 5G ਸੀਰੀਜ਼ ਨੂੰ ਲਾਂਚ ਕਰੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਗਲੋਬਲ ਬਾਜ਼ਾਰ 'ਚ ਇਸ ਸੀਰੀਜ਼ ਨੂੰ ਪਹਿਲਾ ਹੀ ਲਾਂਚ ਕੀਤਾ ਜਾ ਚੁੱਕਾ ਹੈ। ਹੁਣ Oppo Reno12 5G ਸੀਰੀਜ਼ ਭਾਰਤ 'ਚ ਲਿਆਉਣ ਦੀ ਤਿਆਰੀ ਚੱਲ ਰਹੀ ਹੈ। ਇਸ ਫੋਨ ਨੂੰ ਲੈ ਕੇ ਔਨਲਾਈਨ ਸ਼ਾਪਿੰਗ ਵੈੱਬਸਾਈਟ ਫਲਿੱਪਕਾਰਟ 'ਤੇ ਲੈਡਿੰਗ ਪੇਜ ਜਾਰੀ ਕੀਤਾ ਜਾ ਚੁੱਕਾ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਫੋਨ AI ਨਾਲ ਲੈਸ ਹੋਵੇਗਾ।
Oppo Reno12 5G ਸੀਰੀਜ਼ ਜਲਦ ਹੋ ਸਕਦੀ ਲਾਂਚ: ਕੰਪਨੀ ਨੇ ਫਲਿੱਪਕਾਰਟ 'ਤੇ ਜਾਰੀ ਕੀਤੇ ਲੈਡਿੰਗ ਪੇਜ ਰਾਹੀ ਫੋਨ ਦੀ ਪਹਿਲੀ ਝਲਕ ਦਿਖਾ ਦਿੱਤੀ ਹੈ। ਇਸਦੇ ਨਾਲ ਹੀ, ਕੰਪਨੀ ਨੇ ਪੁਸ਼ਟੀ ਕਰ ਦਿੱਤੀ ਹੈ ਕਿ ਇਹ ਸੀਰੀਜ਼ AI ਫੀਚਰਸ ਨਾਲ ਲੈਸ ਹੋਵੇਗੀ। AI ਫੀਚਰਸ ਦੀ ਮਦਦ ਨਾਲ ਗ੍ਰਾਹਕ ਫੋਨ ਦਾ ਬਿਹਤਰ ਤਰੀਕੇ ਨਾਲ ਇਸਤੇਮਾਲ ਕਰ ਸਕਣਗੇ।
Everyday life, enhanced by AI. Ready to upgrade? #OPPOAI #EverydayAI #ComingSoon pic.twitter.com/ivUFu356qq
— OPPO India (@OPPOIndia) June 27, 2024
Oppo Reno12 5G ਸੀਰੀਜ਼ 'ਚ ਦੋ ਫੋਨ: ਦੱਸ ਦਈਏ ਕਿ ਇਸ ਸੀਰੀਜ਼ ਨੂੰ ਗਲੋਬਲੀ ਪਹਿਲਾ ਹੀ ਲਾਂਚ ਕੀਤਾ ਜਾ ਚੁੱਕਾ ਹੈ। ਗਲੋਬਲੀ ਲਾਂਚ ਕੀਤੇ ਗਏ ਇਸ ਫੋਨ 'ਚ ਦੋ ਸਮਾਰਟਫੋਨ ਪੇਸ਼ ਕੀਤੇ ਗਏ ਸੀ, ਜਿਸ 'ਚ Oppo Reno12 5G ਅਤੇ Oppo Reno12 Pro 5G ਸਮਾਰਟਫੋਨ ਸ਼ਾਮਲ ਸੀ। ਅਜਿਹੇ 'ਚ ਭਾਰਤ 'ਚ ਵੀ Oppo Reno12 5G ਸੀਰੀਜ਼ ਦੇ ਤਹਿਤ ਇਹ ਦੋ ਫੋਨ ਪੇਸ਼ ਕੀਤੇ ਜਾ ਸਕਦੇ ਹਨ।
Oppo Reno12 5G ਸੀਰੀਜ਼ ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.7 ਇੰਚ ਦੀ FHD+ ਡਿਸਪਲੇ ਦਿੱਤੀ ਗਈ ਹੈ, ਜੋ ਕਿ 2412x1080 Resolution, 120Hz ਦੀ ਰਿਫ੍ਰੈਸ਼ ਦਰ ਅਤੇ 1200nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਮੀਡੀਆਟੇਕ Dimensity 7300-Energy ਚਿਪਸੈੱਟ ਦਿੱਤੀ ਜਾ ਸਕਦੀ ਹੈ। Oppo Reno12 5G ਸੀਰੀਜ਼ ਨੂੰ 12GB+256GB ਅਤੇ 12GB+512GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ OIS ਦੇ ਨਾਲ 50MP ਪ੍ਰਾਈਮਰੀ, 8MP ਅਲਟ੍ਰਾਵਾਈਡ ਲੈਂਸ ਅਤੇ 2MP ਦਾ ਮੈਕਰੋ ਲੈਂਸ ਮਿਲ ਸਕਦਾ ਹੈ। ਸੈਲਫ਼ੀ ਲਈ ਫੋਨ 'ਚ 32MP ਦਾ ਫਰੰਟ ਕੈਮਰਾ ਦਿੱਤਾ ਜਾ ਸਕਦਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲੇਗੀ, ਜੋ ਕਿ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।