ਹੈਦਰਾਬਾਦ: Oppo ਆਪਣੇ ਭਾਰਤੀ ਗ੍ਰਾਹਕਾਂ ਲਈ Oppo Find X8 ਸੀਰੀਜ਼ ਲਾਂਚ ਕਰਨ ਜਾ ਰਿਹਾ ਹੈ। ਇਸ ਸੀਰੀਜ਼ 'ਚ Oppo Find X8 ਅਤੇ Oppo Find X8 Pro ਸਮਾਰਟਫੋਨ ਸ਼ਾਮਲ ਹੋਣਗੇ। ਹਾਲ ਹੀ ਵਿੱਚ ਇਸ ਸੀਰੀਜ਼ ਨੂੰ BIS ਸਰਟੀਫਿਕੇਸ਼ਨ 'ਤੇ ਦੇਖਿਆ ਗਿਆ ਸੀ ਅਤੇ ਹੁਣ ਕੰਪਨੀ ਨੇ ਇਸਦਾ ਭਾਰਤ 'ਚ ਪ੍ਰਮੋਸ਼ਨ ਸ਼ੁਰੂ ਕਰ ਦਿੱਤਾ ਹੈ। ਇਸਦੇ ਨਾਲ ਹੀ ਗ੍ਰਾਹਕਾਂ ਨੂੰ ਖਾਸ ਮੈਜਿਕ ਬਾਕਸ ਵੀ ਖਰੀਦਣ ਦਾ ਮੌਕਾ ਦਿੱਤਾ ਜਾ ਰਿਹਾ ਹੈ।
ਇਸ ਤਰ੍ਹਾਂ ਖਰੀਦ ਸਕੋਗੇ ਫ੍ਰੀ ਵਿੱਚ Oppo Find X8 ਸਮਾਰਟਫੋਨ
ਭਾਰਤ 'ਚ ਕੰਪਨੀ ਨੇ Oppo Find X8 ਦੀ ਮੈਜਿਕ ਬਾਕਸ ਮੁਹਿੰਮ ਅਧਿਕਾਰਿਤ ਵੈੱਬਸਾਈਟ ਰਾਹੀ ਸ਼ੁਰੂ ਕਰ ਦਿੱਤੀ ਹੈ। ਹੁਣ ਇਸ ਮੁਹਿੰਮ ਨੂੰ ਲਾਈਵ ਕਰ ਦਿੱਤਾ ਗਿਆ ਹੈ। ਇਸਦਾ ਫਾਇਦਾ ਗ੍ਰਾਹਕਾਂ ਨੂੰ 10 ਨਵੰਬਰ ਤੱਕ ਮਿਲੇਗਾ। ਦੱਸ ਦੇਈਏ ਕਿ ਗ੍ਰਾਹਕ ਸਿਰਫ਼ 99 ਰੁਪਏ 'ਚ ਇਹ ਬਾਕਸ ਖਰੀਦ ਸਕਦੇ ਹਨ ਅਤੇ ਇਸ ਤੋਂ ਬਾਅਦ 50 ਹਜ਼ਾਰ ਦੇ ਉਨ੍ਹਾਂ ਨੂੰ Oppo Points ਦਿੱਤੇ ਜਾਣਗੇ। ਇਨ੍ਹਾਂ ਹੀ ਨਹੀਂ ਲੱਕੀ ਗ੍ਰਾਹਕਾਂ ਨੂੰ Oppo Find X8 ਕੂਪਨ ਵੀ ਦਿੱਤਾ ਜਾਵੇਗਾ, ਜਿਸਨੂੰ ਰਿਡੀਮ ਕਰਨ ਤੋਂ ਬਾਅਦ ਉਹ ਫ੍ਰੀ 'ਚ ਫੋਨ ਖਰੀਦ ਸਕਣਗੇ।
OPPO Find X8 (series) Indian launch confirmed.
— Mukul Sharma (@stufflistings) October 29, 2024
The Magic box T&C suggests November as the potential timeframe.
Thanks @TakmanTechnical brother for informing ❤️#OPPO #OPPOFindX8Series pic.twitter.com/GHDPwMGfy1
ਇਸ ਦਿਨ ਤੱਕ ਹੀ ਲੈ ਸਕੋਗੇ Oppo Points ਦਾ ਲਾਭ
ਮੈਜਿਕ ਬਾਕਸ ਮੁਹਿੰਮ ਦੇ ਚਲਦਿਆਂ 24 ਘੰਟੇ ਦੇ ਅੰਦਰ Points ਅਤੇ ਕੂਪਨ ਕ੍ਰੇਡਿਟ ਹੋ ਜਾਣਗੇ। ਇਹ ਕੂਪਨ ਹਰ ਗ੍ਰਾਹਕਾਂ ਲਈ ਦੋ ਯੂਨਿਟਸ ਤੱਕ ਸੀਮਿਤ ਹਨ ਅਤੇ 31 ਦਸੰਬਰ ਨੂੰ ਖਤਮ ਹੋ ਜਾਣਗੇ। ਨਵੀਂ ਮੁਹਿੰਮ ਦੇ ਨਾਲ ਹੀ Oppo Find X8 ਸੀਰੀਜ਼ ਦੇ ਭਾਰਤ 'ਚ ਲਾਂਚ ਦੀ ਪੁਸ਼ਟੀ ਹੋ ਗਈ ਹੈ। ਹਾਲਾਂਕਿ, ਕੰਪਨੀ ਨੇ ਅਜੇ ਇਸ ਬਾਰੇ ਕੋਈ ਅਧਿਕਾਰਿਤ ਜਾਣਕਾਰੀ ਨਹੀਂ ਦਿੱਤੀ ਹੈ।
Global launch incoming 🌍 #OPPOFindX8Series pic.twitter.com/mn0WpaCY3J
— Pete Lau (@PeteLau) October 24, 2024
Oppo Find X8 ਦੇ ਫੀਚਰਸ
ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Oppo Find X8 'ਚ 6.59 ਇੰਚ ਦੀ LTPO AMOLED ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਅਤੇ 400nits ਪੀਕ ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ ਵਿੱਚ ਮੀਡੀਆਟੇਕ Dimensity 9400 ਚਿਪਸੈੱਟ ਮਿਲ ਸਕਦੀ ਹੈ। ਇਸ ਫੋਨ ਨੂੰ 16GB ਰੈਮ ਅਤੇ 1TB ਤੱਕ ਦੀ ਸਟੋਰੇਜ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ ਬੈਕ ਪੈਨਲ 'ਤੇ ਟ੍ਰਿਪਲ ਕੈਮਰਾ ਦਿੱਤਾ ਜਾ ਸਕਦਾ ਹੈ, ਜਿਸ 'ਚ 50MP ਮੇਨ, 50MP ਦਾ ਟੈਲੀਫੋਟੋ ਅਤੇ 50MP ਦਾ ਅਲਟ੍ਰਾ ਵਾਈਡ ਐਂਗਲ ਲੈਂਸ ਮਿਲ ਸਕਦਾ ਹੈ। ਇਸ ਫੋਨ 'ਚ 5,630mAh ਦੀ ਬੈਟਰੀ ਮਿਲ ਸਕਦੀ ਹੈ, ਜੋ ਕਿ 50ਵਾਟ ਦੀ ਵਾਈਰਲੈਸ ਅਤੇ 80ਵਾਟ ਦੀ ਵਾਈਰਡ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।
ਇਹ ਵੀ ਪੜ੍ਹੋ:-