ਹੈਦਰਾਬਾਦ: Oppo ਆਪਣੇ ਗ੍ਰਾਹਕਾਂ ਲਈ ਜਲਦ ਹੀ Oppo A3 Pro ਸਮਾਰਟਫੋਨ ਨੂੰ ਲਾਂਚ ਕਰੇਗਾ। ਇਹ ਫੋਨ 12 ਅਪ੍ਰੈਲ ਨੂੰ ਚੀਨ 'ਚ ਪੇਸ਼ ਕੀਤਾ ਜਾ ਰਿਹਾ ਹੈ। ਇਸ ਫੋਨ ਨੂੰ ਗੀਕਬੈਂਚ ਬੈਂਚਮਾਰਕ ਵੈੱਬਸਾਈਟ 'ਤੇ ਦੇਖਿਆ ਗਿਆ ਹੈ, ਜਿਸ ਰਾਹੀ ਇਸ ਫੋਨ ਦੇ ਫੀਚਰਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਇਸ ਫੋਨ ਨੂੰ ਮਾਡਲ ਨੰਬਰ PJY110 ਦੇ ਨਾਲ ਦੇਖਿਆ ਗਿਆ ਹੈ।
OPPO A3 Pro ਸਮਾਰਟਫੋਨ ਦੇ ਫੀਚਰਸ: OPPO A3 Pro ਦੇ ਫੀਚਰਸ ਬਾਰੇ ਖੁਲਾਸਾ ਹੋ ਗਿਆ ਹੈ। ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ ਮੀਡੀਆਟੇਕ Dimensity 7050 ਚਿਪਸੈੱਟ ਮਿਲ ਸਕਦੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਚਿਪਸੈੱਟ ਨਾਲ ਪਹਿਲਾ Oppo Reno 11, Realme 12+ 5G ਅਤੇ Lava Blaze Curve 5G ਸਮਾਰਟਫੋਨ ਵੀ ਪੇਸ਼ ਕੀਤੇ ਜਾ ਚੁੱਕੇ ਹਨ। ਇਸ ਫੋਨ ਨੂੰ 12GB ਰੈਮ ਦੇ ਨਾਲ ਲਿਆਂਦਾ ਜਾ ਸਕਦਾ ਹੈ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ ਪਿਛਲੇ ਪਾਸੇ ਦੋਹਰਾ ਕੈਮਰਾ ਸੈੱਟਅਪ ਮਿਲ ਸਕਦਾ ਹੈ, ਜਿਸ 'ਚ ਇੱਕ ਵੱਡੀ ਸਿਲਵਰ ਕਲਰ ਦੀ ਰਿੰਗ ਲੱਗੀ ਹੈ। ਇਸ ਫੋਨ 'ਚ 64MP ਦਾ ਪ੍ਰਾਈਮਰੀ ਕੈਮਰਾ ਅਤੇ ਅਲਟ੍ਰਾ ਵਾਈਡ ਐਂਗਲ ਲੈਂਸ ਸ਼ਾਮਲ ਹੋ ਸਕਦਾ ਹੈ। Oppo ਨੇ ਇਸ ਫੋਨ ਦਾ ਮਾਈਕ੍ਰੋਸਾਈਟ ਚੀਨ ਦੀ ਵੈੱਬਸਾਈਟ 'ਤੇ ਲਾਈਵ ਕੀਤਾ ਗਿਆ ਹੈ, ਜਿਸ ਰਾਹੀ ਇਸ ਫੋਨ ਦੇ ਕੁਝ ਖਾਸ ਫੀਚਰਸ ਬਾਰੇ ਹੀ ਖੁਲਾਸਾ ਹੋਇਆ ਹੈ। ਫਿਲਹਾਲ ਕੰਪਨੀ ਵੱਲੋ ਅਜੇ ਕੋਈ ਜ਼ਿਆਦਾ ਜਾਣਕਾਰੀ ਸ਼ੇਅਰ ਨਹੀਂ ਕੀਤੀ ਗਈ ਹੈ।
- Samsung ਦੇ ਇਹ ਦੋ ਸਮਾਰਟਫੋਨ ਅੱਜ ਹੋਣਗੇ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ - Samsung Galaxy M55 5G Launch Date
- Infinix Note 40 Pro ਸੀਰੀਜ਼ ਦੀ ਅਰਲੀ ਵਰਡ ਸੇਲ ਦਾ ਹੋਇਆ ਖੁਲਾਸਾ, ਲਾਂਚ ਦੇ ਦਿਨ ਫੋਨ ਖਰੀਦਣ 'ਤੇ ਮਿਲੇਗਾ ਇਹ ਆਫ਼ਰ - Infinix Note 40 Series Launch Date
- Realme GT Neo 6 SE ਸਮਾਰਟਫੋਨ ਦੀ ਲਾਂਚ ਡੇਟ ਆਈ ਸਾਹਮਣੇ, ਸ਼ੇਅਰ ਕੀਤਾ ਟੀਜ਼ਰ - Realme GT Neo 6 SE Launch Date
OPPO A3 Pro ਸਮਾਰਟਫੋਨ ਦੇ ਕਲਰ ਆਪਸ਼ਨ: ਇਸ ਫੋਨ ਨੂੰ ਬਲੈਕ, ਸਕਾਈ ਬਲੂ ਅਤੇ ਪਿੰਕ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਜਾ ਸਕਦਾ ਹੈ। ਫਿਲਹਾਲ, ਇਸ ਫੋਨ ਦੀ ਕੀਮਤ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ।