ETV Bharat / technology

Oppo A3 Pro ਸਮਾਰਟਫੋਨ ਹੋਇਆ ਲਾਂਚ, ਸ਼ਾਨਦਾਰ ਆਫ਼ਰਸ ਦੇ ਨਾਲ ਕਰ ਸਕੋਗੇ ਖਰੀਦਦਾਰੀ - Oppo A3 Pro Launched

author img

By ETV Bharat Tech Team

Published : Jun 23, 2024, 9:19 AM IST

Oppo A3 Pro Launched: Oppo ਨੇ ਆਪਣੇ ਗ੍ਰਾਹਕਾਂ ਲਈ Oppo A3 Pro ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਹ ਫੋਨ ਭਾਰਤ 'ਚ ਪੇਸ਼ ਕੀਤਾ ਗਿਆ ਹੈ।

Oppo A3 Pro Launched
Oppo A3 Pro Launched (Twitter)

ਹੈਦਰਾਬਾਦ: Oppo ਨੇ ਆਪਣੇ ਭਾਰਤੀ ਗ੍ਰਾਹਕਾਂ ਲਈ Oppo A3 Pro ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਇਸ ਫੋਨ 'ਚ ਕਈ ਸ਼ਾਨਦਾਰ ਫੀਚਰਸ ਦੇਖਣ ਨੂੰ ਮਿਲ ਰਹੇ ਹਨ। Oppo A3 Pro ਸਮਾਰਟਫੋਨ FHD+ ਡਿਸਪਲੇ ਅਤੇ ਮੀਡੀਆਟੇਕ ਚਿਪਸੈੱਟ ਦੇ ਨਾਲ ਆਉਦਾ ਹੈ ਅਤੇ 64MP ਦਾ ਕੈਮਰਾ ਇਸ ਫੋਨ 'ਚ ਦਿੱਤਾ ਗਿਆ ਹੈ।

Oppo A3 Pro ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ 8GB+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 17,999 ਰੁਪਏ, ਜਦਕਿ 8GB+256GB ਸਟੋਰੇਜ ਦੀ ਕੀਮਤ 19,999 ਰੁਪਏ ਰੱਖੀ ਗਈ ਹੈ। Oppo A3 Pro ਸਮਾਰਟਫੋਨ ਨੂੰ ਮੂਨਲਾਈਟ ਪਰਪਲ ਅਤੇ ਸਟਾਰਰੀ ਬਲੈਕ ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਸਮਾਰਟਫੋਨ ਨੂੰ ਤੁਸੀਂ ਔਨਲਾਈਨ ਐਮਾਜ਼ਾਨ, ਫਲਿੱਪਕਾਰਟ, Oppo ਈ-ਸਟੋਰ ਅਤੇ ਔਫਲਾਈਨ ਰਿਟੇਲ ਸਟੋਰਾਂ ਤੋਂ ਖਰੀਦ ਸਕਦੇ ਹੋ।

Oppo A3 Pro ਸਮਾਰਟਫੋਨ 'ਤੇ ਆਫ਼ਰਸ: ਕੰਪਨੀ ਨੇ Oppo A3 Pro ਸਮਾਰਟਫੋਨ 'ਤੇ ਕੁਝ ਆਫ਼ਰਸ ਦਾ ਵੀ ਐਲਾਨ ਕੀਤਾ ਹੈ। ਇਸ ਫੋਨ ਨੂੰ HDFC ਬੈਂਕ, SBI ਕਾਰਡ, IDFC First ਬੈਂਕ, Yes ਬੈਂਕ ਅਤੇ ICICI ਬੈਂਕ ਤੋਂ ਕ੍ਰੇਡਿਟ ਅਤੇ ਡੇਬਿਟ ਕਾਰਡ ਨਾਲ ਖਰੀਦਣ 'ਤੇ 10 ਫੀਸਦੀ ਤੱਕ ਦਾ ਡਿਸਕਾਊਂਟ ਦਿੱਤਾ ਜਾਵੇਗਾ ਅਤੇ 6 ਮਹੀਨੇ ਤੱਕ No-Cost EMI ਦਾ ਆਪਸ਼ਨ ਵੀ ਦਿੱਤਾ ਜਾਵੇਗਾ।

Oppo A3 Pro ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.7 ਇੰਚ ਦੀ ਫੁੱਲ HD+ਕਰਵਡ ਡਿਸਪਲੇ ਦਿੱਤੀ ਗਈ ਹੈ, ਜਿਸਦਾ Resolution 1080x2412 ਪਿਕਸਲ ਹੈ। ਪ੍ਰੋਸੈਸਰ ਦੇ ਤੌਰ 'ਤੋ ਫੋਨ 'ਚ ਮੀਡੀਆਟੇਕ Dimension 7050 ਚਿਪਸੈੱਟ ਮਿਲਦੀ ਹੈ। Oppo A3 Pro ਸਮਾਰਟਫੋਨ ਨੂੰ 8GB+128GB ਅਤੇ 8GB+256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਫੋਨ 'ਚ ਦੋਹਰਾ ਰਿਅਰ ਕੈਮਰਾ ਸੈਟਅੱਪ ਮਿਲਦਾ ਹੈ, ਜਿਸ 'ਚ 64MP ਦਾ ਮੇਨ ਕੈਮਰਾ ਅਤੇ 2MP ਦਾ ਡੈਪਥ ਸੈਂਸਰ ਸ਼ਾਮਲ ਹੈ। ਸੈਲਫ਼ੀ ਲਈ ਫੋਨ 'ਚ 8MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਫੋਨ 'ਚ 5,100mAh ਦੀ ਬੈਟਰੀ ਮਿਲਦੀ ਹੈ, ਜੋ ਕਿ 45ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।

ETV Bharat Logo

Copyright © 2024 Ushodaya Enterprises Pvt. Ltd., All Rights Reserved.