ਹੈਦਰਾਬਾਦ: OnePlus ਆਪਣੇ ਭਾਰਤੀ ਗ੍ਰਾਹਕਾਂ ਲਈ OnePlus Buds Pro 3 ਏਅਰਬਡਸ ਲਾਂਚ ਕਰਨ ਜਾ ਰਿਹਾ ਹੈ। ਕੰਪਨੀ ਨੇ ਇਨ੍ਹਾਂ ਬਡਸ ਦੀ ਲਾਂਚ ਡੇਟ ਦਾ ਵੀ ਖੁਲਾਸਾ ਕਰ ਦਿੱਤਾ ਹੈ। OnePlus Buds Pro 3 20 ਅਗਸਤ ਨੂੰ ਲਾਂਚ ਹੋਣਗੇ। ਲਾਂਚ 'ਚ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਇਸਦੇ ਨਾਲ ਹੀ, OnePlus Buds Pro 3 ਏਅਰਬਡਸ ਲਾਂਚ ਹੋਣ ਦੇ ਨਾਲ ਹੀ ਕੀਮਤ ਬਾਰੇ ਵੀ ਖੁਲਾਸਾ ਹੋ ਗਿਆ ਹੈ। ਫਲਿੱਪਕਾਰਟ 'ਤੇ ਲਿਸਟਿੰਗ ਨੇ OnePlus Buds Pro 3 ਦੀ ਕੀਮਤ ਦਾ ਖੁਲਾਸਾ ਕਰ ਦਿੱਤਾ ਹੈ।
OnePlus Buds Pro 3 price leaked by Flipkart. pic.twitter.com/S9onMEeVxQ
— Sudhanshu Ambhore (@Sudhanshu1414) August 15, 2024
OnePlus Buds Pro 3 ਦੀ ਕੀਮਤ: ਟਿਪਸਟਰ ਸੁਧਾਂਸ਼ੂ ਅੰਬੋਰੇ ਨੇ X 'ਤੇ ਇੱਕ ਸਕ੍ਰੀਨਸ਼ਾਰਟ ਸ਼ੇਅਰ ਕੀਤਾ ਹੈ, ਜਿਸ ਰਾਹੀ ਪਤਾ ਲੱਗਦਾ ਹੈ ਕਿ OnePlus Buds Pro 3 ਦੀ ਕੀਮਤ 13,999 ਰੁਪਏ ਹੋ ਸਕਦੀ ਹੈ। ਇਸ ਏਅਰਬਡਸ 'ਚ ਮੈਟਲਿਕ ਸਟੈਮ ਅਤੇ ਮੈਟ ਅੱਪਰ ਪਾਰਟ ਦੇ ਨਾਲ ਡਿਊਲ-ਟੋਨ ਫਿਨਿਸ਼ ਮਿਲੇਗੀ। OnePlus Buds Pro 3 ਨੂੰ ਮਿਡਨਾਈਟ ਓਪਸ ਅਤੇ ਲੂਨਰ ਰੈਡਿਅੰਸ ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ।
- BSNL ਨੇ ਲਾਂਚ ਕੀਤਾ ਨਵਾਂ ਪਲੈਨ, Jio ਅਤੇ Airtel ਦੀਆਂ ਵਧੀਆਂ ਟੈਸ਼ਨਾਂ, ਲੰਬੀ ਵੈਲਿਡੀਟੀ ਅਤੇ ਮਿਲੇਗਾ ਇੰਨੇ GB ਤੱਕ ਦਾ ਡਾਟਾ - BSNLs New Plan With 160 Days
- Poco ਦਾ ਪਹਿਲਾ ਟੈਬਲੇਟ ਇਸ ਦਿਨ ਹੋਵੇਗਾ ਭਾਰਤ 'ਚ ਲਾਂਚ, ਕੰਪਨੀ ਨੇ ਟੀਜ਼ਰ ਸ਼ੇਅਰ ਕਰਕੇ ਦਿੱਤੀ ਜਾਣਕਾਰੀ - Poco Pad 5G Launch Date
- Moto G45 5G ਸਮਾਰਟਫੋਨ ਦੀ ਲਾਂਚ ਡੇਟ ਆਈ ਸਾਹਮਣੇ, ਕੀਮਤ 15 ਹਜ਼ਾਰ ਤੋਂ ਵੀ ਘੱਟ - Moto G45 5G Launch Date
Grippy texture. Gripping sound quality. The #OnePlusBudsPro3 has got it all. Coming to you August 20th.
— OnePlus India (@OnePlus_IN) August 14, 2024
Know more: https://t.co/EC5nChLbNx pic.twitter.com/0AeuB64AfG
OnePlus Buds Pro 3 ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਨ੍ਹਾਂ ਬਡਸ 'ਚ 43 ਘੰਟੇ ਤੱਕ ਦਾ ਪਲੈਬੈਕ ਟਾਈਮ ਮਿਲੇਗਾ। ਇਸ ਤੋਂ ਇਲਾਵਾ, 10 ਮਿੰਟ ਦੀ ਚਾਰਜਿੰਗ 'ਚ ਇਹ 5 ਘੰਟੇ ਦਾ ਪਲੈਬੇਕ ਟਾਈਮ ਪ੍ਰਦਾਨ ਕਰੇਗਾ। ਇਨ੍ਹਾਂ ਬਡਸ 'ਚ LHDC 5.0 ਆਡੀਓ ਕੋਡੈਕ ਦਾ ਸਪੋਰਟ ਵੀ ਮਿਲਣ ਦੀ ਉਮੀਦ ਹੈ, ਜੋ 1Mbps ਟ੍ਰਾਂਸਮਿਸ਼ਨ ਦਰ ਪ੍ਰਦਾਨ ਕਰਦਾ ਹੈ ਅਤੇ ਵਾਈਰਲੈਸ ਤਰੀਕੇ ਨਾਲ 192Hz/24bit ਆਡੀਓ ਨੂੰ ਹੈਂਡਲ ਕਰ ਸਕਦਾ ਹੈ।