ਹੈਦਰਾਬਾਦ: ਪੈਰਿਸ ਓਲੰਪਿਕ 2024 ਖਤਮ ਹੋ ਗਿਆ ਹੈ। ਇਸ ਮੌਕੇ ਗੂਗਲ ਨੇ ਡੂਡਲ ਬਣਾ ਕੇ ਐਥਲੀਟਾਂ ਨੂੰ ਵਧਾਈ ਦਿੱਤੀ ਹੈ। ਦੱਸ ਦਈਏ ਕਿ ਗੂਗਲ ਨੇ ਪੈਰਿਸ ਓਲੰਪਿਕ 2024 ਦੀ ਸ਼ੁਰੂਆਤ 'ਤੇ ਵੀ ਪਹਿਲਾ ਡੂਡਲ 26 ਜੁਲਾਈ ਨੂੰ ਬਣਾਇਆ ਸੀ ਅਤੇ ਅੱਜ ਪੈਰਿਸ ਓਲੰਪਿਕ 2024 ਨੂੰ ਲੈ ਕੇ ਆਖਰੀ ਡੂਡਲ ਬਣਾਇਆ ਹੈ। ਗੂਗਲ ਪਿਛਲੇ ਕੁਝ ਦਿਨਾਂ ਤੋਂ ਓਲੰਪਿਕ ਖੇਡਾਂ ਲਈ ਰੋਜ਼ਾਨਾਂ ਇੱਕ ਨਵਾਂ ਡੂਡਲ ਜਾਰੀ ਕਰ ਰਿਹਾ ਹੈ, ਜਿਸਦੇ ਚਲਦਿਆਂ ਅੱਜ ਪੈਰਿਸ ਓਲੰਪਿਕ 2024 ਖਤਮ ਹੋਣ 'ਤੇ ਕੰਪਨੀ ਨੇ Paris Games Conclude ਨੂੰ ਲੈ ਕੇ ਡੂਡਲ ਬਣਾਇਆ ਹੈ।
ਗੂਗਲ ਨੇ ਦਿੱਤੀ ਐਥਲੀਟਾਂ ਨੂੰ ਵਧਾਈ: ਪੈਰਿਸ ਓਲੰਪਿਕ ਲਈ ਤਿਆਰ ਕੀਤੇ ਗਏ ਇਸ ਡੂਡਲ ਬਾਰੇ ਜਾਣਕਾਰੀ ਦਿੰਦੇ ਹੋਏ ਕੰਪਨੀ ਨੇ ਕਿਹਾ ਹੈ ਕਿ 2024 ਪੈਰਿਸ ਗੇਮਸ, ਵਿਦਾਇਗੀ - ਇਹ ਡੂਡਲ ਦੇਸ਼ ਦੇ ਰਾਸ਼ਟਰੀ ਸਟੇਡੀਅਮ, ਸਟੈਡ ਡੀ ਫਰਾਂਸ ਵਿਖੇ ਫਾਈਨਲ ਦਾ ਜਸ਼ਨ ਮਨਾਉਂਦਾ ਹੈ।
ਪਿਛਲੇ ਤਿੰਨ ਹਫ਼ਤਿਆਂ 'ਚ ਚੋਟੀ ਦੇ ਐਥਲੀਟਾਂ ਨੇ ਮਾਰਸੇਲ ਮਰੀਨਾ ਵਿੱਚ ਸਫ਼ਰ ਕੀਤਾ, ਆਈਫ਼ਲ ਟਾਵਰ ਦੇ ਨੇੜੇ ਵਾਲੀਬਾਲ ਖੇਡਿਆਂ, ਚੈਟੋ ਡੀ ਵਰਸੇਲਜ਼ ਵਿਖੇ ਘੋੜਿਆਂ ਦੀ ਸਵਾਰੀ ਕੀਤੀ। ਜਸ਼ਨ ਮਨਾਉਣ ਲਈ ਅਥਲੀਟਾਂ ਦੀ ਇੱਕ ਪਰੇਡ ਆਪਣੇ ਦੇਸ਼ ਦੇ ਝੰਡੇ ਤੋਂ ਲੈ ਕੇ ਅੰਤਿਮ ਤਮਗਾ ਸਮਾਰੋਹ 'ਚ ਜਾਂਦੀ ਹੈ। ਪੈਰਿਸ ਅਗਲੇ ਮੇਜ਼ਬਾਨ ਸ਼ਹਿਰ, ਲਾਸ ਏਂਜਲਸ ਨੂੰ ਝੰਡਾ ਸੌਂਪੇਗਾ, ਜਿੱਥੇ ਅਗਲੀਆਂ ਗਰਮੀਆਂ ਦੀਆਂ ਖੇਡਾਂ 2028 ਵਿੱਚ ਹੋਣਗੀਆਂ।
- ਫੇਸ ਅਤੇ ਫਿੰਗਰ ਪ੍ਰਿੰਟ ਦੇ ਜ਼ਰੀਏ ਜਲਦ ਹੀ ਹੋਵੇਗਾ UPI ਪੇਮੈਂਟ, ਪੈਸਾ ਰਹੇਗਾ ਸੁਰੱਖਿਅਤ, ਧੋਖਾਧੜੀ ਤੋਂ ਹੋਵੇਗਾ ਬਚਾਅ - Online Transaction
- ਯੂਟਿਊਬ ਯੂਜ਼ਰਸ ਨੂੰ ਜਲਦ ਮਿਲੇਗਾ 'Sleep Timer' ਫੀਚਰ, ਤੈਅ ਕੀਤੇ ਸਮੇਂ 'ਤੇ ਆਪਣੇ ਆਪ ਰੁੱਕ ਜਾਵੇਗਾ ਵੀਡੀਓ - YouTube Sleep Timer
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ ਨਵਾਂ ਫੀਚਰ, ਪ੍ਰੋਫਾਈਲ 'ਚ ਨਜ਼ਰ ਆਉਣਗੇ ਤੁਹਾਡੇ ਐਨੀਮੇਟਡ ਅਵਤਾਰ - WhatsApp New Update
ਪੈਰਿਸ ਓਲੰਪਿਕ 2024 ਦੇ ਡੂਡਲ ਕਿਸਨੇ ਬਣਾਏ?: ਗੂਗਲ ਨੇ ਪੈਰਿਸ ਓਲੰਪਿਕ 2024 ਲਈ ਸ਼ੁਰੂ ਕੀਤੀ ਇਸ ਡੂਡਲ ਸੀਰੀਜ਼ ਨੂੰ ਤਿਆਰ ਕਰਨ ਵਾਲੇ ਵਿਅਕਤੀ ਬਾਰੇ ਵੀ ਜਾਣਕਾਰੀ ਦਿੱਤੀ ਹੈ। ਕੰਪਨੀ ਦਾ ਕਹਿਣਾ ਹੈ ਕਿ ਪੈਰਿਸ ਖੇਡਾਂ ਦੇ ਸਾਰੇ ਡੂਡਲ Helen Leroux, Guest Artist, Chris O'Hara ਦੁਆਰਾ ਬਣਾਏ ਗਏ ਸੀ।