ਹੈਦਰਾਬਾਦ: Nothing ਆਪਣੇ ਗ੍ਰਾਹਕਾਂ ਲਈ ਨਵਾਂ ਸਮਾਰਟਫੋਨ ਲਿਆਉਣ ਦੀ ਤਿਆਰੀ 'ਚ ਹੈ। ਇਸ ਫੋਨ ਦਾ ਨਾਮ Nothing Phone 3 ਹੋਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾ ਕੰਪਨੀ ਨੇ ਹਾਲ ਹੀ ਵਿੱਚ ਆਪਣੇ ਭਾਰਤੀ ਗ੍ਰਾਹਕਾਂ ਲਈ Nothing Phone 2a ਨੂੰ ਲਾਂਚ ਕੀਤਾ ਸੀ। ਹੁਣ ਕੰਪਨੀ ਦੇ ਨਵੇਂ ਫੋਨ ਨੂੰ ਲੈ ਕੇ ਜਾਣਕਾਰੀ ਸਾਹਮਣੇ ਆਈ ਹੈ। ਇਹ ਫੋਨ ਲਾਂਚ ਤੋਂ ਪਹਿਲਾ ਮਾਡਲ ਨੰਬਰ ਦੇ ਨਾਲ ਸਰਟੀਫਿਕੇਸ਼ਨ ਸਾਈਟ 'ਤੇ ਦੇਖਿਆ ਗਿਆ ਹੈ। ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ Nothing Phone 3 ਜੁਲਾਈ ਮਹੀਨੇ ਲਾਂਚ ਹੋ ਸਕਦਾ ਹੈ।
Nothing Phone 3 ਜਲਦ ਹੋ ਸਕਦੈ ਲਾਂਚ: Nothing Phone 3 ਫੋਨ ਨੂੰ ਲੈ ਕੇ ਇੱਕ ਰਿਪੋਰਟ ਸਾਹਮਣੇ ਆਈ ਹੈ, ਜਿਸ ਰਾਹੀ ਸੰਕੇਤ ਮਿਲੇ ਹਨ ਕਿ ਇਹ ਫੋਨ ਜੁਲਾਈ ਮਹੀਨੇ ਲਾਂਚ ਹੋ ਸਕਦਾ ਹੈ। ਫਿਲਹਾਲ, ਕੰਪਨੀ ਵੱਲੋ ਅਜੇ ਇਸ ਫੋਨ ਦੀ ਲਾਂਚ ਡੇਟ ਬਾਰੇ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਗਈ ਹੈ।
Nothing Phone 3 ਇਸ ਕੀਮਤ 'ਤੇ ਹੋ ਸਕਦੈ ਲਾਂਚ: ਦੱਸ ਦਈਏ ਕਿ Nothing Phone 2 ਨੂੰ ਜ਼ਿਆਦਾ ਕੀਮਤ ਦੇ ਨਾਲ ਲਾਂਚ ਕੀਤਾ ਗਿਆ ਸੀ, ਪਰ Nothing Phone 2a ਦੀ ਕੀਮਤ 'ਚ ਭਾਰੀ ਗਿਰਾਵਟ ਦੇਖਣ ਨੂੰ ਮਿਲੀ ਸੀ। ਅਜਿਹੇ 'ਚ ਉਮੀਦ ਕੀਤੀ ਜਾ ਰਹੀ ਹੈ ਕਿ ਇਹ ਫੋਨ ਮੱਧ ਰੇਂਜ ਤੋਂ ਥੋੜ੍ਹਾ ਉੱਪਰ ਦੀ ਕੀਮਤ ਦੇ ਨਾਲ ਲਿਆਂਦਾ ਜਾ ਸਕਦਾ ਹੈ।
Nothing Phone 3 ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Nothing Phone 3 ਸਮਾਰਟਫੋਨ 'ਚ 6.7 ਇੰਚ ਦੀ OLED ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਅਤੇ ਟਚ ਸੈਪਲਿੰਗ ਦਰ 240Hz ਨੂੰ ਸਪੋਰਟ ਕਰੇਗੀ। ਇਹ ਡਿਸਪਲੇ HDR10+ਅਤੇ ਕਾਰਨਿੰਗ ਗੋਰਿਲਾ ਗਲਾਸ ਪ੍ਰੋਟੈਕਸ਼ਨ ਦੇ ਨਾਲ ਆਉਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਸਨੈਪਡ੍ਰੈਗਨ 8 ਜੇਨ 3 ਚਿਪਸੈੱਟ ਮਿਲ ਸਕਦੀ ਹੈ। ਇਸ ਤੋਂ ਇਲਾਵਾ, ਫੋਨ ਦੀ ਬੈਟਰੀ ਦਾ ਪ੍ਰਦਰਸ਼ਨ ਅਤੇ ਚਾਰਜਿੰਗ ਨੂੰ ਹੋਰ ਵੀ ਬਿਹਤਰ ਕੀਤਾ ਜਾ ਸਕਦਾ ਹੈ। ਫਿਲਹਾਲ, ਕੰਪਨੀ ਵੱਲੋ ਅਜੇ ਇਸ ਫੋਨ ਦੇ ਫੀਚਰਸ ਬਾਰੇ ਕੋਈ ਖੁਲਾਸਾ ਨਹੀਂ ਕੀਤਾ ਗਿਆ ਹੈ।