ਹੈਦਰਾਬਾਦ: Nothing ਆਪਣੇ ਭਾਰਤੀ ਗ੍ਰਾਹਕਾਂ ਲਈ Nothing Phone 2a ਸਮਾਰਟਫੋਨ ਨੂੰ ਅੱਜ ਨਵੇਂ ਕਲਰ ਆਪਸ਼ਨ ਦੇ ਨਾਲ ਪੇਸ਼ ਕਰਨ ਜਾ ਰਿਹਾ ਹੈ। ਦੱਸ ਦਈਏ ਕਿ ਕੰਪਨੀ ਨੇ ਮਾਰਚ ਮਹੀਨੇ Nothing Phone 2a ਨੂੰ ਗਲੋਬਲੀ ਲਾਂਚ ਕੀਤਾ ਸੀ, ਜਿਸ ਤੋਂ ਬਾਅਦ ਹੁਣ ਕੰਪਨੀ ਇਸ ਫੋਨ ਨੂੰ ਦੋ ਹੋਰ ਨਵੇਂ ਕਲਰ ਆਪਸ਼ਨਾਂ ਦੇ ਨਾਲ ਲਾਂਚ ਕਰਨ ਦੀ ਤਿਆਰੀ 'ਚ ਹੈ। ਕੰਪਨੀ ਨੇ ਸੋਸ਼ਲ ਮੀਡੀਆ ਪਲੇਟਫਾਰਮ X ਰਾਹੀ ਲਾਲ ਅਤੇ ਪੀਲੇ ਕਲਰ ਬਾਰੇ ਸੰਕੇਤ ਦਿੱਤੇ ਹਨ, ਜਿਸ ਤੋਂ ਉਮੀਦ ਲਗਾਈ ਜਾ ਰਹੀ ਹੈ ਕਿ ਅੱਜ ਕੰਪਨੀ Nothing Phone 2a ਸਮਾਰਟਫੋਨ ਨੂੰ ਲਾਲ ਅਤੇ ਪੀਲੇ ਕਲਰ ਦੇ ਨਾਲ ਪੇਸ਼ ਕਰ ਸਕਦੀ ਹੈ।
Nothing ਨੇ ਪੋਸਟ ਸ਼ੇਅਰ ਕਰਕੇ ਦਿੱਤੀ ਜਾਣਕਾਰੀ: Nothing ਨੇ ਸੋਸ਼ਲ ਮੀਡੀਆ ਪਲੇਟਫਾਰਮ X 'ਤੇ ਕੱਲ੍ਹ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ਕੱਲ੍ਹ ਕੁਝ ਸਪੈਸ਼ਲ ਆਉਣ ਵਾਲਾ ਹੈ। ਇਸਦੇ ਨਾਲ ਹੀ ਕੰਪਨੀ ਨੇ ਤਸਵੀਰ ਵੀ ਸ਼ੇਅਰ ਕੀਤੀ ਹੈ, ਜਿਸ 'ਚ ਬਲੂ, ਲਾਲ ਅਤੇ ਪੀਲਾ ਕਲਰ ਦਿਖਾਈ ਦੇ ਰਿਹਾ ਹੈ। ਹਾਲਾਂਕਿ, ਇਸ ਪੋਸਟ 'ਚ ਅਜੇ ਅਧਿਕਾਰਿਤ ਤੌਰ 'ਤੇ ਕੋਈ ਪੁਸ਼ਟੀ ਨਹੀਂ ਕੀਤੀ ਗਈ ਹੈ। ਦੱਸ ਦਈਏ ਕਿ ਕੰਪਨੀ ਨੇ ਮਾਰਚ ਮਹੀਨੇ Nothing Phone 2a ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਉਸ ਸਮੇਂ ਇਹ ਫੋਨ ਬਲੈਕ ਅਤੇ ਵਾਈਟ ਕਲਰ 'ਚ ਲਿਆਂਦਾ ਗਿਆ ਸੀ। ਇਸ ਤੋਂ ਬਾਅਦ ਅਪ੍ਰੈਲ ਮਹੀਨੇ ਇਹ ਸਮਾਰਟਫੋਨ ਬਲੂ ਕਲਰ 'ਚ ਪੇਸ਼ ਕੀਤਾ ਗਿਆ ਸੀ, ਜਿਸਦੇ ਚਲਦਿਆਂ ਹੁਣ ਇਸ ਪੋਸਟ ਤੋਂ ਉਮੀਦ ਕੀਤੀ ਜਾ ਰਹੀ ਹੈ ਕਿ Nothing Phone 2a ਸਮਾਰਟਫੋਨ ਨੂੰ ਲਾਲ ਅਤੇ ਪੀਲੇ ਕਲਰ ਆਪਸ਼ਨ ਦੇ ਨਾਲ ਵੀ ਪੇਸ਼ ਕੀਤਾ ਜਾ ਸਕਦਾ ਹੈ।
Nothing Phone 2a ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.7 ਇੰਚ ਦੀ AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ ਫੁੱਲ HD+Resolution ਅਤੇ 1300nits ਬ੍ਰਾਈਟਨੈੱਸ ਨੂੰ ਸਪੋਰਟ ਕਰੇਗੀ। ਇਸ ਸਕ੍ਰੀਨ 'ਚ 30Hz ਤੋਂ 120Hz ਤੱਕ ਦਾ ਰਿਫ੍ਰੈਸ਼ ਦਰ ਫੀਚਰ ਵੀ ਦਿੱਤਾ ਗਿਆ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਮੀਡੀਆਟੇਕ Dimensity 7200 Pro SoC ਚਿਪਸੈੱਟ ਮਿਲਦੀ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ LED ਫਲੈਸ਼ ਦੇ ਨਾਲ ਦੋਹਰਾ ਕੈਮਰਾ ਸੈਟਅੱਪ ਦਿੱਤਾ ਗਿਆ ਹੈ, ਜਿਸ 'ਚ 50MP ਦਾ ਸੈਂਸਰ ਸ਼ਾਮਲ ਹੈ। ਸੈਲਫ਼ੀ ਲਈ ਇਸ ਫੋਨ 'ਚ 32MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 45 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰਦੀ ਹੈ।