ਹੈਦਰਾਬਾਦ: Nothing ਨੇ ਕੁਝ ਦਿਨ ਪਹਿਲਾ ਹੀ Nothing Phone 2a ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਉਸ ਸਮੇਂ ਇਹ ਫੋਨ ਬਲੈਕ ਅਤੇ ਵਾਈਟ ਕਲਰ ਆਪਸ਼ਨਾਂ 'ਚ ਪੇਸ਼ ਕੀਤਾ ਗਿਆ ਸੀ। ਹੁਣ ਕੰਪਨੀ ਨੇ ਇਸ ਫੋਨ ਨੂੰ ਬਲੂ ਕਲਰ ਆਪਸ਼ਨ ਦੇ ਨਾਲ ਪੇਸ਼ ਕਰ ਦਿੱਤਾ ਹੈ। ਇਸ ਫੋਨ ਦੇ ਫੀਚਰ ਪਹਿਲਾ ਵਰਗੇ ਹੀ ਹਨ। Nothing Phone 2a ਦਾ ਬਲੂ ਕਲਰ ਇੱਕ ਦਿਨ ਲਈ 4,000 ਰੁਪਏ ਸਸਤਾ ਮਿਲੇਗਾ। ਕੰਪਨੀ ਨੇ ਇਸ ਫੋਨ ਦੀ ਸੇਲ ਅਤੇ ਆਫ਼ਰਸ ਦਾ ਵੀ ਐਲਾਨ ਕਰ ਦਿੱਤਾ ਹੈ।
Nothing Phone 2a ਦੇ ਬਲੂ ਕਲਰ ਦੀ ਸੇਲ: Nothing Phone 2a ਸਮਾਰਟਫੋਨ ਦੀ ਸੇਲ 2 ਮਈ ਨੂੰ ਦੁਪਹਿਰ 12 ਵਜੇ ਫਲਿੱਪਕਾਰਟ 'ਤੇ ਸ਼ੁਰੂ ਹੋਵੇਗੀ। ਇਸ ਦਿਨ ਤੁਸੀਂ Nothing Phone 2a ਦੇ ਬਲੂ ਕਲਰ ਨੂੰ 19,999 ਰੁਪਏ 'ਚ ਖਰੀਦ ਸਕੋਗੇ। ਵਨ ਡੇ ਆਫ਼ਰ ਖਤਮ ਹੋਣ ਤੋਂ ਬਾਅਦ ਇਸ ਫੋਨ ਦੀ ਕੀਮਤ ਵੱਧ ਜਾਵੇਗੀ।
Nothing Phone 2a ਦੇ ਬਲੂ ਕਲਰ ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ 8GB+128GB ਵਾਲੇ ਮਾਡਲ ਦੀ ਕੀਮਤ 23,999 ਰੁਪਏ, 8GB+256GB ਦੀ ਕੀਮਤ 25,999 ਰੁਪਏ ਅਤੇ 12GB+256GB ਦੀ ਕੀਮਤ 27,999 ਰੁਪਏ ਹੋ ਜਾਵੇਗੀ।
Nothing Phone 2a ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.7 ਇੰਚ ਦੀ OLED AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ ਫੁੱਲ HD+2412×1084 ਪਿਕਸਲ Resolution, 30-120Hz ਦੇ ਰਿਫ੍ਰੈਸ਼ ਦਰ, 240Hz ਟਚ ਸੈਪਲਿੰਗ ਦਰ, 1300nits ਪੀਕ ਬ੍ਰਾਈਟਨੈੱਸ ਅਤੇ ਕਾਰਨਿੰਗ ਗੋਰਿਲਾ ਗਲਾਸ ਦੇ ਪ੍ਰੋਟੈਕਸ਼ਨ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਮੀਡੀਆਟੇਕ Dimensity 7200 ਪ੍ਰੋ ਚਿਪਸੈੱਟ ਦਿੱਤੀ ਗਈ ਹੈ। ਇਸ ਫੋਨ ਨੂੰ 8GB+128GB, 8GB+256GB ਅਤੇ 12GB+256GB ਸਟੋਰੇਜ ਆਪਸ਼ਨਾਂ ਦੇ ਨਾਲ ਲਾਂਚ ਕੀਤਾ ਗਿਆ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ ਦੋ ਰਿਅਰ ਕੈਮਰੇ ਮਿਲਦੇ ਹਨ, ਜਿਸ 'ਚ OIS ਦੇ ਨਾਲ 50MP ਦਾ ਪ੍ਰਾਈਮਰੀ ਕੈਮਰਾ ਅਤੇ 50MP ਦਾ ਅਲਟ੍ਰਾ ਵਾਈਡ ਐਂਗਲ ਲੈਸ ਸ਼ਾਮਲ ਹੈ। ਸੈਲਫ਼ੀ ਲਈ ਫੋਨ 'ਚ 32MP ਦਾ ਕੈਮਰਾ ਦਿੱਤਾ ਗਿਆ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 45ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰਦੀ ਹੈ।