ਹੈਦਰਾਬਾਦ: Nothing ਨੇ 5 ਮਾਰਚ ਨੂੰ ਆਪਣੇ ਭਾਰਤੀ ਗ੍ਰਾਹਕਾਂ ਲਈ Nothing Phone 2a ਸਮਾਰਟਫੋਨ ਨੂੰ ਲਾਂਚ ਕੀਤਾ ਸੀ। ਇਸ ਸਮਾਰਟਫੋਨ ਨੂੰ ਅੱਜ ਪਹਿਲੀ ਵਾਰ ਸੇਲ ਲਈ ਉਪਲਬਧ ਕਰਵਾਇਆ ਗਿਆ ਹੈ। ਸੇਲ ਦੇ ਲਾਈਵ ਹੁੰਦੇ ਹੀ ਇਸ ਫੋਨ ਨੂੰ ਲੈ ਕੇ ਲੋਕਾਂ ਦੀ ਵਧੀਆਂ ਪ੍ਰਤੀਕਿਰੀਆਂ ਦੇਖਣ ਨੂੰ ਮਿਲੀ। Nothing Phone 2a ਸਮਾਰਟਫੋਨ ਦੀ ਸੇਲ ਨੇ ਨਵਾਂ ਰਿਕਾਰਡ ਦਰਜ ਕੀਤਾ ਹੈ। ਇਸ ਸੇਲ ਤੋਂ ਕੰਪਨੀ ਦੇ ਸੀਈਓ ਵੀ ਬਹੁਤ ਖੁਸ਼ ਹਨ।
Nothing ਦੇ ਸੀਈਓ ਨੇ ਸ਼ੇਅਰ ਕੀਤੀ ਪੋਸਟ: Nothing ਦੇ ਸੀਈਓ ਨੇ X 'ਤੇ ਪੋਸਟ ਸ਼ੇਅਰ ਕਰਕੇ ਜਾਣਕਾਰੀ ਦਿੱਤੀ ਹੈ ਕਿ Nothing Phone 2a ਦੇ 60 ਮਿੰਟ 'ਚ 60,000 ਸਮਾਰਟਫੋਨ ਵੇਚ ਦਿੱਤੇ ਗਏ ਹਨ। ਇਸਦੇ ਨਾਲ ਹੀ, ਕੰਪਨੀ ਦੇ ਸੀਈਓ ਨੇ ਇੱਕ X ਯੂਜ਼ਰ ਦੇ ਪ੍ਰਸ਼ਨ ਦਾ ਜਵਾਬ ਦਿੰਦੇ ਹੋਏ ਦੱਸਿਆ ਹੈ ਕਿ Nothing Phone 2a ਸਮਾਰਟਫੋਨ ਪਹਿਲੇ ਘੰਟੇ 'ਚ ਕੁੱਲ 69,420 ਵੇਚੇ ਗਏ ਹਨ।
Nothing Phone 2a ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ Nothing Phone 2a ਦੇ 8GB+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 23,999 ਰੁਪਏ, 8GB+256GB ਸਟੋਰੇਜ ਦੀ ਕੀਮਤ 25,999 ਰੁਪਏ ਅਤੇ 12GB+256GB ਸਟੋਰੇਜ ਦੀ ਕੀਮਤ 27,999 ਰੁਪਏ ਰੱਖੀ ਗਈ ਹੈ।
Nothing Phone 2a 'ਤੇ ਮਿਲ ਰਹੇ ਆਫ਼ਰਸ: Nothing Phone 2a ਸਮਾਰਟਫੋਨ ਦੀ ਖਰੀਦਦਾਰੀ 'ਤੇ ਅੱਜ 2,000 ਰੁਪਏ ਦਾ ਸਪੈਸ਼ਲ ਡਿਸਕਾਊਂਟ ਆਫ਼ਰ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ, HDFC ਬੈਂਕ ਕਾਰਡ ਤੋਂ ਖਰੀਦਦਾਰੀ ਕਰਨ 'ਤੇ 2,000 ਰੁਪਏ ਦਾ ਡਿਸਕਾਊਂਟ ਮਿਲੇਗਾ। ਇਸ ਤਰ੍ਹਾਂ ਤੁਸੀਂ ਫੋਨ ਨੂੰ 19,999 ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਖਰੀਦ ਸਕੋਗੇ। ਇਸਦੇ ਨਾਲ ਹੀ, ਜੇਕਰ ਤੁਸੀਂ Axis ਬੈਂਕ ਕ੍ਰੇਡਿਟ ਕਾਰਡ ਤੋਂ ਫੋਨ ਦੀ ਖਰੀਦਦਾਰੀ ਕਰਦੇ ਹੋ, ਤਾਂ ਡਿਵਾਈਸ 'ਤੇ 750 ਰੁਪਏ ਦਾ ਡਿਸਕਾਊਂਟ ਮਿਲੇਗਾ। ਜੇਕਰ Axis ਬੈਂਕ ਕ੍ਰੇਡਿਟ ਕਾਰਡ ਤੋਂ ਫੋਨ ਨੂੰ EMI 'ਤੇ ਖਰੀਦਦੇ ਹੋ, ਤਾਂ 1,000 ਰੁਪਏ ਤੱਕ ਦਾ ਡਿਸਕਾਊਂਟ ਪਾਇਆ ਜਾ ਸਕਦਾ ਹੈ।
Nothing Phone 2a ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਸਮਾਰਟਫੋਨ 'ਚ 6.7 ਇੰਚ ਦੀ AMOLED ਡਿਸਪਲੇ ਦਿੱਤੀ ਗਈ ਹੈ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਮੀਡੀਆਟੇਕ Dimensity 7200 ਚਿਪਸੈੱਟ ਦਿੱਤੀ ਗਈ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 45 ਵਾਟ ਦੀ USB ਟਾਈਪ-ਸੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ OIS ਦੇ ਨਾਲ 50MP ਦਾ ਮੇਨ ਕੈਮਰਾ ਅਤੇ 50MP ਦਾ ਅਲਟ੍ਰਾ ਵਾਈਡ ਕੈਮਰਾ ਮਿਲਦਾ ਹੈ। ਸੈਲਫ਼ੀ ਅਤੇ ਵੀਡੀਓ ਕਾਲਿੰਗ ਲਈ ਇਸ ਫੋਨ 'ਚ 32MP ਦਾ ਕੈਮਰਾ ਦਿੱਤਾ ਗਿਆ ਹੈ।