ਹੈਦਰਾਬਾਦ: Nothing ਆਪਣੇ ਗ੍ਰਾਹਕਾਂ ਲਈ Nothing Ear ਅਤੇ Nothing Ear (a) ਆਡੀਓ ਡਿਵਾਈਸਾਂ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। ਇਨ੍ਹਾਂ ਪ੍ਰੋਡਕਟਾਂ ਨੂੰ ਲੈ ਕੇ ਕਾਫ਼ੀ ਸਮੇਂ ਤੋਂ ਚਰਚਾ ਚੱਲ ਰਹੀ ਹੈ। ਹੁਣ ਪੁਸ਼ਟੀ ਹੋ ਚੁੱਕੀ ਹੈ ਕਿ ਕੰਪਨੀ 18 ਅਪ੍ਰੈਲ ਨੂੰ ਦੋ ਆਡੀਓ ਡਿਵਾਈਸਾਂ ਨੂੰ ਪੇਸ਼ ਕਰਨ ਜਾ ਰਹੀ ਹੈ। ਕੰਪਨੀ ਨੇ ਇਸਨੂੰ ਲੈ ਕੇ ਇੱਕ ਨਵਾਂ ਅਪਡੇਟ ਜਾਰੀ ਕੀਤਾ ਹੈ, ਜਿਸ 'ਚ ਇੱਕ ਨਹੀਂ, ਸਗੋ ਦੋ ਆਡੀਓ ਡਿਵਾਈਸ ਲਿਆਂਦੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ।
Nothing Ear ਅਤੇ Nothing Ear (a) ਜਲਦ ਹੋਣਗੇ ਲਾਂਚ: ਕੰਪਨੀ ਨੇ ਆਪਣੇ ਅਧਿਕਾਰਿਤ X ਅਕਾਊਂਟ ਤੋਂ ਨਵੇਂ ਪ੍ਰੋਡਕਟ ਨੂੰ ਲੈ ਕੇ ਪੋਸਟ ਸ਼ੇਅਰ ਕੀਤਾ ਹੈ। ਇਸ ਪੋਸਟ ਅਨੁਸਾਰ, ਕੰਪਨੀ 18 ਅਪ੍ਰੈਲ ਨੂੰ ਆਪਣੇ ਗ੍ਰਾਹਕਾਂ ਲਈ Nothing Ear ਅਤੇ Nothing Ear (a) ਨੂੰ ਪੇਸ਼ ਕਰੇਗੀ। ਕੰਪਨੀ ਦਾ ਕਹਿਣਾ ਹੈ ਕਿ ਗ੍ਰਾਹਕਾਂ ਲਈ ਪਹਿਲਾ ਆਡੀਓ ਡਿਵਾਈਸ 2021 'ਚ ਲਿਆਂਦਾ ਗਿਆ ਸੀ। ਇਸ ਤੋਂ ਬਾਅਦ ਹੁਣ ਕਾਫ਼ੀ ਲੰਬੇ ਸਮੇਂ ਬਾਅਦ ਕੰਪਨੀ ਨਵੇਂ ਆਡੀਓ ਡਿਵਾਈਸ ਲਿਆ ਰਹੀ ਹੈ। ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ ਡਿਵਾਈਸ ਪ੍ਰੀਮੀਅਮ ਹੋਣਗੇ। ਇਸ ਨਾਲ ਯੂਜ਼ਰਸ ਦਾ ਅਨੁਭਵ ਬਿਹਤਰ ਹੋਵੇਗਾ।
- Google Pixel 8a ਸਮਾਰਟਫੋਨ ਜਲਦ ਹੋ ਸਕਦੈ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ - Google Pixel 8a Launch Date
- Samsung Galaxy M15 5G ਅਤੇ Galaxy M55 5G ਦੀ ਲਾਂਚ ਡੇਟ ਆਈ ਸਾਹਮਣੇ, ਮਿਲਣਗੇ ਸ਼ਾਨਦਾਰ ਫੀਚਰਸ - Samsung Galaxy M15 5G Pre Booking
- Infinix Note 40 Pro 5G ਸੀਰੀਜ਼ ਦੀ ਲਾਂਚ ਡੇਟ ਆਈ ਸਾਹਮਣੇ, ਮਿਲਣਗੇ ਸ਼ਾਨਦਾਰ ਫੀਚਰਸ - Infinix Note 40 Series Launch Date
ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਪਹਿਲਾ ਮੰਨਿਆ ਜਾ ਰਿਹਾ ਸੀ ਕਿ Nothing Ear (2) ਤੋਂ ਬਾਅਦ ਹੁਣ Nothing Ear (3) ਦੇ ਨਾਮ ਤੋਂ ਪ੍ਰੋਡਕਟ ਲਾਂਚ ਕੀਤਾ ਜਾਵੇਗਾ। ਹਾਲਾਂਕਿ, ਹੁਣ ਪੁਸ਼ਟੀ ਹੋ ਚੁੱਕੀ ਹੈ ਕਿ Nothing Ear (2) ਦੀ ਸਫ਼ਲਤਾ ਦੇ ਰੂਪ 'ਚ Nothing Ear ਅਤੇ Nothing Ear (a) ਨੂੰ ਲਾਂਚ ਕੀਤਾ ਜਾ ਰਿਹਾ ਹੈ। ਕੰਪਨੀ ਵੱਲੋ ਅਜੇ ਇਨ੍ਹਾਂ ਦੋਨੋ ਡਿਵਾਈਸਾਂ ਦੇ ਫੀਚਰਸ ਅਤੇ ਕੀਮਤ ਬਾਰੇ ਖੁਲਾਸਾ ਨਹੀਂ ਕੀਤਾ ਗਿਆ ਹੈ।