ਹੈਦਰਾਬਾਦ: Motorola ਆਪਣੇ ਭਾਰਤੀ ਗ੍ਰਾਹਕਾਂ ਲਈ Motorola Edge 50 ਸਮਾਰਟਫੋਨ ਨੂੰ ਲਾਂਚ ਕਰਨ ਜਾ ਰਿਹਾ ਹੈ। ਕੰਪਨੀ ਨੇ ਇਸ ਫੋਨ ਨੂੰ ਟੀਜ਼ ਕਰਨਾ ਸ਼ੁਰੂ ਕਰ ਦਿੱਤਾ ਹੈ। ਇਸਦੇ ਨਾਲ ਹੀ, Motorola Edge 50 ਸਮਾਰਟਫੋਨ ਦੀ ਲਾਂਚ ਡੇਟ ਦਾ ਵੀ ਖੁਲਾਸਾ ਹੋ ਗਿਆ ਹੈ। ਇਹ ਸਮਾਰਟਫੋਨ ਭਾਰਤ 'ਚ 1 ਅਗਸਤ ਨੂੰ ਪੇਸ਼ ਕੀਤਾ ਜਾ ਰਿਹਾ ਹੈ। ਗ੍ਰਾਹਕ ਕਾਫ਼ੀ ਸਮੇਂ ਤੋਂ ਇਸ ਫੋਨ ਦਾ ਇੰਤਜ਼ਾਰ ਕਰ ਰਹੇ ਸੀ। ਇਸ ਫੋਨ ਨੂੰ ਲੈ ਕੇ ਕੰਪਨੀ ਨੇ ਦਾਅਵਾ ਕੀਤਾ ਹੈ ਕਿ ਇਹ MIL-810 ਦੇ ਨਾਲ ਦੁਨੀਆਂ ਦਾ ਸਭ ਤੋਂ ਪਤਲਾ ਫੋਨ ਹੋਣ ਵਾਲਾ ਹੈ।
Say goodbye to cables with seamless wireless charging. Just set your #MotorolaEdge50 on charging pad & power up effortlessly. Perfect for your desk or anywhere you need a quick boost. 📱✨
— Motorola India (@motorolaindia) July 27, 2024
Launching 1 Aug @Flipkart, https://t.co/azcEfy2uaW & leading stores.#CraftedForTheBold
Motorola Edge 50 ਸਮਾਰਟਫੋਨ ਦੀ ਲਾਂਚ ਡੇਟ: ਕੰਪਨੀ ਨੇ X 'ਤੇ ਇੱਕ ਪੋਸਟ ਸ਼ੇਅਰ ਕਰਕੇ Motorola Edge 50 ਸਮਾਰਟਫੋਨ ਦੀ ਲਾਂਚ ਡੇਟ ਦਾ ਖੁਲਾਸਾ ਕਰ ਦਿੱਤਾ ਹੈ। ਇਹ ਸਮਾਰਟਫੋਨ 1 ਅਗਸਤ ਨੂੰ ਇਵੈਂਟ ਦੌਰਾਨ ਭਾਰਤ 'ਚ ਲਿਆਂਦਾ ਜਾ ਰਿਹਾ ਹੈ। ਇਹ ਇਵੈਂਟ Motorola ਦੇ ਸੋਸ਼ਲ ਹੈਂਡਲ ਤੋਂ ਸਟ੍ਰੀਮ ਕੀਤਾ ਜਾਵੇਗਾ। ਇਸ ਬਾਰੇ ਖੁਦ Motorola ਇੰਡੀਆਂ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ਰਾਹੀ ਜਾਣਕਾਰੀ ਸ਼ੇਅਰ ਕੀਤੀ ਹੈ।
Motorola Edge 50 ਸਮਾਰਟਫੋਨ ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਨੂੰ 8GB+256GB ਸਟੋਰੇਜ ਅਤੇ 12GB+512GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਫਾਸਟ ਚਾਰਜਿੰਗ ਲਈ Motorola Edge 50 ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲ ਸਕਦੀ ਹੈ। ਫਿਲਹਾਲ, ਇਸ ਫੋਨ ਦੇ ਜ਼ਿਆਦਾ ਫੀਚਰਸ ਬਾਰੇ ਅਜੇ ਜਾਣਕਾਰੀ ਸਾਹਮਣੇ ਨਹੀਂ ਆਈ ਹੈ।
- ਸਮਾਰਟਫੋਨ ਪ੍ਰੇਮੀਆਂ ਲਈ ਖੁਸ਼ਖਬਰੀ! ਅਗਸਤ ਮਹੀਨੇ ਲਾਂਚ ਹੋਣਗੇ 4 ਸਸਤੇ ਸਮਾਰਟਫੋਨ, ਦੇਖੋ ਪੂਰੀ ਲਿਸਟ - Upcoming Smartphones In August
- Realme 13 Pro Series 5G ਇਸ ਦਿਨ ਹੋਵੇਗੀ ਭਾਰਤ 'ਚ ਲਾਂਚ, ਇੱਥੇ ਜਾਣੋ ਫੀਚਰਸ, ਸੇਲ ਅਤੇ ਆਫ਼ਰਸ ਬਾਰੇ ਪੂਰੀ ਜਾਣਕਾਰੀ - Realme 13 Pro Series 5G Launch Date
- ਇਸ ਦਿਨ ਲਾਂਚ ਹੋਵੇਗਾ Realme Narzo N61, ਸਸਤਾ ਵਾਟਰਪ੍ਰੂਫ਼ ਸਮਾਰਟਫੋਨ ਖਰੀਦ ਸਕਣਗੇ ਗ੍ਰਾਹਕ - Realme Narzo N61 Launch Date
Motorola Edge 50 ਸਮਾਰਟਫੋਨ ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਨੂੰ 29,999 ਰੁਪਏ ਦੀ ਸ਼ੁਰੂਆਤੀ ਕੀਮਤ ਦੇ ਨਾਲ ਲਿਆਂਦਾ ਜਾ ਸਕਦਾ ਹੈ। ਕੰਪਨੀ ਵੱਲੋ ਅਜੇ ਕੀਮਤ ਬਾਰੇ ਕੋਈ ਜਾਣਕਾਰੀ ਸ਼ੇਅਰ ਨਹੀਂ ਕੀਤੀ ਗਈ ਹੈ। Motorola Edge 50 ਸਮਾਰਟਫੋਨ ਨੂੰ Grey, Blue, Poinciana ਅਤੇ Milk ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤੇ ਜਾਣ ਦੀ ਉਮੀਦ ਹੈ।