ਹੈਦਰਾਬਾਦ: Moto ਨੇ 10 ਜੁਲਾਈ ਨੂੰ ਆਪਣੇ ਭਾਰਤੀ ਗ੍ਰਾਹਕਾਂ ਲਈ Moto G85 5G ਸਮਾਰਟਫੋਨ ਲਾਂਚ ਕੀਤਾ ਸੀ। ਹੁਣ ਇਸ ਫੋਨ ਦੀ ਪਹਿਲੀ ਸੇਲ ਸ਼ੁਰੂ ਹੋ ਗਈ ਹੈ। ਇਸ ਫੋਨ ਨੂੰ ਕਈ ਸ਼ਾਨਦਾਰ ਫੀਚਰਸ ਦੇ ਨਾਲ ਪੇਸ਼ ਕੀਤਾ ਗਿਆ ਹੈ। ਪਹਿਲੀ ਸੇਲ ਦੌਰਾਨ ਤੁਸੀਂ Moto G85 5G ਸਮਾਰਟਫੋਨ 'ਤੇ ਸ਼ਾਨਦਾਰ ਆਫ਼ਰਸ ਦਾ ਫਾਇਦਾ ਵੀ ਲੈ ਸਕਦੇ ਹੋ। ਡਿਸਕਾਊਂਟ ਤੋਂ ਬਾਅਦ ਇਸ ਫੋਨ ਨੂੰ ਤੁਸੀਂ ਘੱਟ ਕੀਮਤ ਦੇ ਨਾਲ ਖਰੀਦਣ ਦਾ ਮੌਕਾ ਪਾ ਸਕਦੇ ਹੋ।
👋 Say hello to the latest #MotoG85 5G which sports an immersive 6.67" poled endless edge display with fhd+ resolution.
— Motorola India (@motorolaindia) July 16, 2024
with features this good, nobody’s can resist a second look. 😉
starting at ₹16,999*, buy now @Flipkart, https://t.co/azcEfy1Wlo & leading stores.#AllEyesOnYou
Moto G85 5G ਸਮਾਰਟਫੋਨ ਦੀ ਕੀਮਤ: ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ 8GB+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 17,999 ਰੁਪਏ ਅਤੇ 12GB+256GB ਦੀ ਕੀਮਤ 19,999 ਰੁਪਏ ਹੈ।
Capture your fav moments in exquisite detail with #MotoG85 5G. 💫
— Motorola India (@motorolaindia) July 16, 2024
Ft. endless edge 3D curved pOLED 120Hz display protected by Gorilla® Glass 5, immerse in unparalleled clarity.
Starting at ₹16,999*, buy now @flipkart, https://t.co/azcEfy2uaW & leading stores.#AllEyesOnYou
Moto G85 5G ਸਮਾਰਟਫੋਨ 'ਤੇ ਡਿਸਕਾਊਂਟ: ਸੇਲ ਦੌਰਾਨ ਤੁਸੀਂ ਇਸ ਫੋਨ ਨੂੰ ਡਿਸਕਾਊਂਟ ਦੇ ਨਾਲ ਖਰੀਦ ਸਕਦੇ ਹੋ। Axis Bank Credit Card Transactions 'ਤੇ ਗ੍ਰਾਹਕ ਫੋਨ ਦੀ ਕੀਮਤ ਨੂੰ 1,000 ਰੁਪਏ ਤੱਕ ਘੱਟ ਕਰ ਸਕਦੇ ਹਨ। ਡਿਸਕਾਊਂਟ ਤੋਂ ਬਾਅਦ ਇਸ ਫੋਨ ਦੇ 8GB+128GB ਸਟੋਰੇਜ ਦੀ ਕੀਮਤ 16,999 ਰੁਪਏ ਅਤੇ 12GB+256GB ਸਟੋਰੇਜ ਦੀ ਕੀਮਤ 18,999 ਰੁਪਏ ਹੋ ਗਈ ਹੈ। ਇਸ ਫੋਨ ਨੂੰ ਤੁਸੀਂ ਫਲਿੱਪਕਾਰਟ ਰਾਹੀ ਖਰੀਦ ਸਕਦੇ ਹੋ। ਇਸ ਫੋਨ ਨੂੰ Cobalt Blue, Olive Green ਅਤੇ Urban Grey ਕਲਰ ਆਪਸ਼ਨਾਂ ਦੇ ਨਾਲ ਖਰੀਦਿਆਂ ਜਾ ਸਕਦਾ ਹੈ।
Check out the outstanding features of the new #MotoG85 5G that let you:
— Motorola India (@motorolaindia) July 16, 2024
Watch every detail come alive on an immersive 6.67" poled endless edge display & super-smooth 120hz refresh rate.
starts ₹16,999*, buy now @Flipkart, https://t.co/azcEfy2uaW & leading stores.#AllEyesOnYou
Moto G85 5G ਸਮਾਰਟਫੋਨ ਦੇ ਫੀਚਰਸ: ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.67 ਇੰਚ ਦੀ ਫੁੱਲ HD+ਡਿਸਪਲੇ ਦਿੱਤੀ ਗਈ ਹੈ। ਇਹ ਫੋਨ ਕਾਰਨਿੰਗ ਗੋਰਿਲਾ ਗਲਾਸ 5 ਪ੍ਰੋਟੈਕਸ਼ਨ ਦੇ ਨਾਲ ਆਉਦਾ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਸਨੈਪਡ੍ਰੈਗਨ 6s ਜੇਨ 3 ਚਿਪਸੈੱਟ ਦਿੱਤੀ ਗਈ ਹੈ। Moto G85 5G ਸਮਾਰਟਫੋਨ ਨੂੰ 8GB ਰੈਮ+128GB ਸਟੋਰੇਜ ਅਤੇ 12GB+256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ 50MP+8MP ਦਾ ਦੋਹਰਾ ਕੈਮਰਾ ਸੈਟਅੱਪ ਦਿੱਤਾ ਗਿਆ ਹੈ ਅਤੇ ਸੈਲਫ਼ੀ ਲਈ 32MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ, ਜੋ ਕਿ 33ਵਾਟ ਦੀ ਟਰਬੋਚਾਰਜਿੰਗ ਨੂੰ ਸਪੋਰਟ ਕਰਦੀ ਹੈ।