ਹੈਦਰਾਬਾਦ: ਮੈਟਾ ਨੇ ਆਪਣੇ AI ਚੈਟਬੌਟ ਦੀ ਸੁਵਿਧਾ ਭਾਰਤੀ ਯੂਜ਼ਰਸ ਲਈ ਵੀ ਰੋਲਆਊਟ ਕਰਨੀ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਕੰਪਨੀ ਕਈ ਮਹੀਨੇ ਪਹਿਲਾ ਤੋਂ ਇਸ AI ਚੈਟਬੌਟ ਨੂੰ ਭਾਰਤ ਦੇ ਕੁਝ ਯੂਜ਼ਰਸ ਦੇ ਨਾਲ ਟੈਸਟ ਕਰ ਰਹੀ ਸੀ। ਟੈਸਟਿੰਗ ਪੂਰੀ ਹੋਣ ਤੋਂ ਬਾਅਦ ਇਸਨੂੰ ਭਾਰਤੀ ਯੂਜ਼ਰਸ ਲਈ ਰੋਲਆਊਟ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ। ਭਾਰਤ 'ਚ ਮੈਟਾ ਦੇ ਪਲੇਟਫਾਰਮ ਦਾ ਇਸਤੇਮਾਲ ਕਰਨ ਵਾਲੇ ਸਬਸਕ੍ਰਾਈਬਰ ਦੀ ਗਿਣਤੀ ਕਰੋੜਾਂ 'ਚ ਹੈ। ਇਸ ਤਰ੍ਹਾਂ ਭਾਰਤ ਮੈਟਾ ਲਈ ਸਭ ਤੋਂ ਵੱਡੇ ਬਾਜ਼ਾਰਾਂ 'ਚੋ ਇੱਕ ਹੈ।
ਮੈਟਾ AI ਦਾ ਇਸਤੇਮਾਲ: ਮੈਟਾ AI ਅਜੇ ਅੰਗ੍ਰੇਜ਼ੀ ਭਾਸ਼ਾਂ 'ਚ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਚੈਟਬੌਟ ਦਾ ਇਸਤੇਮਾਲ ਵਟਸਐਪ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਕੀਤਾ ਜਾ ਸਕਦਾ ਹੈ। ਜਦੋ ਤੁਸੀਂ ਸਰਚ ਬਾਰ 'ਚ ਮੈਟਾ AI ਨੂੰ ਸਰਚ ਕਰੋਗੇ, ਤਾਂ ਤੁਹਾਨੂੰ ਚੈਟਿੰਗ ਦੇ ਚੈਟ ਪੇਜ ਦਾ ਆਪਸ਼ਨ ਨਜ਼ਰ ਆਵੇਗਾ। ਮੈਟਾ AI ਦਾ ਇਸਤੇਮਾਲ ਚੈਟਜੀਪੀਟੀ ਵਾਂਗ ਹੀ ਕੀਤਾ ਜਾਵੇਗਾ। ਮੈਟਾ ਯੂਜ਼ਰਸ ਆਪਣੇ ਕਿਸੇ ਵੀ ਸਵਾਲ ਨੂੰ ਅੰਗ੍ਰੇਜ਼ੀ 'ਚ ਟਾਈਪ ਕਰਕੇ ਭੇਜ ਸਕਦੇ ਹਨ। ਇਸ ਤੋਂ ਬਾਅਦ ਸਾਹਮਣੇ ਤੋਂ ਸਵਾਲ ਦਾ ਜਵਾਬ ਮੈਟਾ AI ਦੇਵੇਗਾ।
ਤਸਵੀਰਾਂ ਜਨਰੇਟ ਕਰਨ 'ਚ ਵੀ ਮਦਦਗਾਰ: ਮੈਟਾ AI ਦਾ ਇਸਤੇਮਾਲ ਵਟਸਐਪ, ਇੰਸਟਾਗ੍ਰਾਮ, ਫੇਸਬੁੱਕ ਅਤੇ ਮੈਸੇਜਰ 'ਤੇ ਫ੍ਰੀ ਹੈ। ਮੈਟਾ ਦੇ ਕਿਸੇ ਵੀ ਪਲੇਟਫਾਰਮ 'ਤੇ ਇਸ ਚੈਟਬੌਟ ਨਾਲ ਚੈਟ ਕੀਤੀ ਜਾ ਸਕਦੀ ਹੈ। ਮੈਟਾ AI ਟੈਕਸਟ ਤੋਂ ਇਲਾਵਾ, ਤਸਵੀਰਾਂ ਨੂੰ ਵੀ ਜਨਰੇਟ ਕਰਦਾ ਹੈ। ਤੁਸੀਂ ਜਿਸ ਤਰ੍ਹਾਂ ਦੀ ਵੀ ਤਸਵੀਰ ਚਾਹੁੰਦੇ ਹੋ, ਉਸ ਫੋਟੋ ਦੇ ਬਾਰੇ ਦੱਸਦੇ ਹੋਏ ਚੈਟਬੌਟ ਤੋਂ ਆਪਣੀ ਪਸੰਦ ਦੀ ਤਸਵੀਰ ਪਾ ਸਕਦੇ ਹੋ।
- ਵਟਸਐਪ ਨੇ ਪੇਸ਼ ਕੀਤਾ 'Lottie' ਫੀਚਰ, ਹੁਣ ਸਟਿੱਕਰ ਬਣਾਉਣਾ ਹੋਵੇਗਾ ਹੋਰ ਵੀ ਮਜ਼ੇਦਾਰ - WhatsApp Lottie Feature
- Motorola Edge 50 Ultra ਸਮਾਰਟਫੋਨ ਦੀ ਪਹਿਲੀ ਸੇਲ, ਮਿਲਣਗੇ ਸ਼ਾਨਦਾਰ ਆਫ਼ਰਸ - Motorola Edge 50 Ultra First Sale
- OnePlus Nord CE 4 Lite 5G ਸਮਾਰਟਫੋਨ ਅੱਜ ਹੋਣ ਜਾ ਰਿਹੈ ਲਾਂਚ, ਮਿਲਣਗੇ ਸ਼ਾਨਦਾਰ ਫੀਚਰਸ - OnePlus Nord CE 4 Lite 5G
ਇਨ੍ਹਾਂ ਦੇਸ਼ਾਂ 'ਚ ਉਪਲਬਧ ਮੈਟਾ AI: ਦੱਸ ਦਈਏ ਕਿ ਇਸ ਚੈਟਬੌਟ ਦੀ ਸੁਵਿਧਾ 12 ਤੋਂ ਜ਼ਿਆਦਾ ਦੇਸ਼ਾਂ 'ਚ ਰੋਲਆਊਟ ਹੋ ਚੁੱਕੀ ਹੈ। ਇਨ੍ਹਾਂ 'ਚ ਅਮਰੀਕਾ, ਆਸਟ੍ਰੇਲੀਆ, ਕੈਨੇਡਾ, ਨਿਊਜ਼ੀਲੈਂਡ, ਸਿੰਗਾਪੁਰ, ਦੱਖਣੀ ਅਫਰੀਕਾ, ਯੂਗਾਂਡਾ ਅਤੇ ਜ਼ਿੰਬਾਬਵੇ ਵਰਗੇ ਦੇਸ਼ਾਂ ਦੇ ਨਾਮ ਸ਼ਾਮਲ ਹਨ।