ਹੈਦਰਾਬਾਦ: ਮੈਟਾ AI ਦਾ ਇਸਤੇਮਾਲ ਹੁਣ ਯੂਜ਼ਰਸ ਹਿੰਦੀ ਭਾਸ਼ਾ 'ਚ ਵੀ ਕਰ ਸਕਦੇ ਹਨ। ਹਿੰਦੀ ਤੋਂ ਇਲਾਵਾ ਮੈਟਾ AI ਨੂੰ ਹੋਰ ਛੇ ਭਾਸ਼ਾਵਾਂ ਦਾ ਸਪੋਰਟ ਦਿੱਤਾ ਗਿਆ ਹੈ। ਦੱਸ ਦਈਏ ਕਿ AI ਦਾ ਇਸਤੇਮਾਲ ਵਟਸਐਪ, ਮੈਸੇਂਜਰ ਅਤੇ ਫੇਸਬੁੱਕ 'ਚ ਕੀਤਾ ਜਾਂਦਾ ਹੈ। ਵਟਸਐਪ ਖੋਲ੍ਹਣ ਦੇ ਨਾਲ ਹੀ ਯੂਜ਼ਰਸ ਨੂੰ AI ਦਾ ਆਪਸ਼ਨ ਨਜ਼ਰ ਆਉਦਾ ਹੈ। ਮੈਟਾ AI ਦੇ ਚੈਟ ਪੇਜ 'ਤੇ ਜਾ ਕੇ ਯੂਜ਼ਰਸ ਕਿਸੇ ਵੀ ਤਰ੍ਹਾਂ ਦਾ ਸਵਾਲ ਪੁੱਛ ਸਕਦੇ ਹਨ।
ਇਨ੍ਹਾਂ ਪਲੇਟਫਾਰਮਾਂ ਨੂੰ ਮਿਲਿਆ 7 ਭਾਸ਼ਾਵਾਂ ਦਾ ਸਪੋਰਟ: ਮੈਟਾ AI ਦਾ ਇਸਤੇਮਾਲ ਵਟਸਐਪ, ਇੰਸਟਾਗ੍ਰਾਮ, ਮੈਸੇਂਜਰ ਅਤੇ ਫੇਸਬੁੱਕ 'ਤੇ ਕੀਤਾ ਜਾਂਦਾ ਹੈ। ਪਹਿਲਾ ਯੂਜ਼ਰਸ AI ਤੋਂ ਸਿਰਫ਼ ਅੰਗ੍ਰੇਜ਼ੀ ਭਾਸ਼ਾ 'ਚ ਹੀ ਸਵਾਲ ਪੁੱਛ ਸਕਦੇ ਸੀ, ਪਰ ਹੁਣ ਇਨ੍ਹਾਂ ਪਲੇਟਫਾਰਮਾਂ 'ਤੇ ਤੁਸੀਂ ਮੈਟਾ AI ਨਾਲ ਨਵੀਆਂ ਭਾਸ਼ਾਵਾਂ 'ਚ ਗੱਲ੍ਹ ਕਰ ਸਕਦੇ ਹੋ। ਹੁਣ ਮੈਟਾ AI ਨਾਲ ਹਿੰਦੀ, ਹਿੰਦੀ-ਰੋਮਨਾਈਜ਼ਡ ਲਿਪੀ, ਫਰੈਂਚ, ਜਰਮਨ, ਇਤਾਲਵੀ, ਪੁਰਤਗਾਲੀ ਅਤੇ ਸਪੈਨਿਸ਼ ਭਾਸ਼ਾਵਾਂ 'ਚ ਵੀ ਗੱਲ੍ਹ ਕੀਤੀ ਜਾ ਸਕਦੀ ਹੈ। ਇੰਨਾ ਹੀ ਨਹੀਂ, ਜਲਦ ਹੀ ਯੂਜ਼ਰਸ ਨੂੰ ਕੁਝ ਹੋਰ ਭਾਸ਼ਾਵਾਂ ਦਾ ਵੀ ਸਪੋਰਟ ਮਿਲ ਸਕਦਾ ਹੈ।
22 ਦੇਸ਼ਾਂ ਨੂੰ ਮਿਲਿਆ ਮੈਟਾ AI ਚੈਟਬੌਟ: ਮੈਟਾ ਦਾ ਕਹਿਣਾ ਹੈ ਕਿ AI ਦੇ ਐਕਸੈਸ ਨੂੰ ਕੰਪਨੀ ਆਪਣੀਆਂ ਐਪਾਂ ਅਤੇ ਡਿਵਾਈਸਾਂ ਦੇ ਨਾਲ ਵਧਾ ਰਹੀ ਹੈ। ਯੂਜ਼ਰਸ ਦੇ ਹਰ ਸਵਾਲ ਦਾ ਜਵਾਬ ਦੇਣ ਲਈ AI ਚੈਟਬੌਟ 'ਚ ਕਈ ਨਵੇਂ ਫੀਚਰਸ ਜੋੜੇ ਜਾ ਰਹੇ ਹਨ। ਕੰਪਨੀ ਦਾ ਕਹਿਣਾ ਹੈ ਕਿ ਮੈਟਾ AI 22 ਦੇਸ਼ਾਂ 'ਚ ਉਪਲਬਧ ਹੋ ਚੁੱਕਾ ਹੈ। AI ਨੂੰ ਹੁਣ ਅਰਜਨਟੀਨਾ, ਚਿਲੀ, ਕੋਲੰਬੀਆ, ਇਕਵਾਡੋਰ, ਮੈਕਸੀਕੋ, ਪੇਰੂ ਅਤੇ ਕੈਮਰੂਨ 'ਚ ਪੇਸ਼ ਕੀਤਾ ਗਿਆ ਹੈ।
- ਹੁਣ ਹੋਰ ਵੀ ਸੁੰਦਰ ਨਜ਼ਰ ਆਵੇਗਾ ਵਟਸਐਪ ਸਟੇਟਸ, ਯੂਜ਼ਰਸ ਨੂੰ ਮਿਲ ਰਿਹਾ ਗਰੇਡੀਐਂਟ ਫਿਲਟਰ ਫੀਚਰ - Whatsapp Gradient Filters
- ਵਟਸਐਪ ਯੂਜ਼ਰਸ ਲਈ ਪੇਸ਼ ਕਰਨ ਜਾ ਰਿਹੈ ਇਹ ਸ਼ਾਨਦਾਰ ਫੀਚਰ, ਬਿਨ੍ਹਾਂ ਇੰਟਰਨੈੱਟ ਦੇ ਕਰ ਸਕੋਗੇ ਇਸਤੇਮਾਲ - WhatsApp File Sharing Feature
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ 'Choose Username' ਫੀਚਰ, ਹੁਣ ਇੱਕ-ਦੂਜੇ ਨਾਲ ਨੰਬਰ ਸ਼ੇਅਰ ਕਰਨ ਦੀ ਲੋੜ ਹੋਵੇਗੀ ਖਤਮ - WhatsApp Choose Username Feature
ਇਨ੍ਹਾਂ ਕੰਮਾਂ 'ਚ ਕਰ ਸਕਦੇ ਹੋ ਮੈਟਾ AI ਦਾ ਇਸਤੇਮਾਲ: ਮੈਟਾ AI ਦਾ ਇਸਤੇਮਾਲ ਗੂਗਲ ਸਰਚ ਦੀ ਤਰ੍ਹਾਂ ਕੀਤਾ ਜਾ ਸਕਦਾ ਹੈ। ਜਿਸ ਤਰ੍ਹਾਂ ਤੁਸੀਂ ਗੂਗਲ ਤੋਂ ਆਪਣੇ ਸਵਾਲ ਪੁੱਛਦੇ ਹੋ, ਉਸ ਤਰ੍ਹਾਂ ਹੀ ਹੁਣ ਮੈਟਾ AI ਤੋਂ ਵੀ ਸਵਾਲਾਂ ਦੇ ਜਵਾਬ ਪਾ ਸਕਦੇ ਹੋ। AI ਸਕਿੰਟਾਂ 'ਚ ਆਪਣੇ ਡਾਟਾ ਦੇ ਆਧਾਰ 'ਤੇ ਜਵਾਬ ਤਿਆਰ ਕਰਦਾ ਹੈ। ਇਸ ਤੋਂ ਇਲਾਵਾ, AI ਦਾ ਇਸਤੇਮਾਲ ਮੇਲ ਡ੍ਰਾਫ਼ਟ ਕਰਵਾਉਣ, ਅੰਗ੍ਰੇਜ਼ੀ ਸਿੱਖਣ, ਛੁੱਟੀ ਦੀ ਐਪਲੀਕੇਸ਼ਨ ਲਿਖਵਾਉਣ ਅਤੇ ਕਿਸੇ ਖਾਸ ਤਰ੍ਹਾਂ ਦੀ ਤਸਵੀਰ ਬਣਾਉਣ ਲਈ ਵੀ ਕੀਤਾ ਜਾ ਸਕਦਾ ਹੈ।