ਹੈਦਰਾਬਾਦ: ਸਾਰੀਆਂ ਪ੍ਰਾਈਵੇਟ ਟੈਲੀਕੌਮ ਸਰਵਿਸ ਪ੍ਰੋਵਾਈਡਰ ਨੇ ਆਪਣੀਆਂ ਪ੍ਰੀਪੇਡ ਰੀਚਾਰਜ ਪਲੈਨ ਦੀਆਂ ਕੀਮਤਾਂ 'ਚ ਵਾਧੇ ਦਾ ਐਲਾਨ ਕਰ ਦਿੱਤਾ ਹੈ। 3 ਜੁਲਾਈ ਤੋਂ ਮੋਬਾਈਲ ਰੀਚਾਰਜ ਪਲੈਨ ਦੀਆਂ ਕੀਮਤਾਂ ਵੱਧ ਜਾਣਗੀਆਂ। ਪ੍ਰੀਪੇਡ ਰੀਚਾਰਜ ਪਲੈਨ ਹੁਣ ਪਹਿਲਾ ਦੇ ਮੁਕਾਬਲੇ 25 ਫੀਸਦੀ ਤੱਕ ਮਹਿੰਗਾ ਹੋਣ ਜਾ ਰਿਹਾ ਹੈ। ਇਸ ਲਈ ਤੁਸੀਂ 3 ਜੁਲਾਈ ਤੋਂ ਪਹਿਲਾ ਵਰਤਮਾਨ ਕੀਮਤਾਂ 'ਤੇ ਮੋਬਾਈਲ ਰੀਚਾਰਜ ਕਰਵਾ ਸਕਦੇ ਹੋ। ਜੇਕਰ ਤੁਹਾਡੇ ਫੋਨ 'ਚ ਪਹਿਲਾ ਹੀ ਪ੍ਰੀਪੇਡ ਰੀਚਾਰਜ ਪਲੈਨ ਐਕਟਿਵ ਹੈ, ਤਾਂ ਵੀ ਤੁਸੀਂ 3 ਜੁਲਾਈ ਤੋਂ ਪਹਿਲਾ ਨਵਾਂ ਪਲੈਨ ਲੈ ਸਕਦੇ ਹੋ। ਨਵਾਂ ਪਲੈਨ ਵਰਤਮਾਨ 'ਚ ਚੱਲ ਰਹੇ ਪ੍ਰੀਪੇਡ ਰੀਚਾਰਜ ਪਲੈਨ ਦੇ ਖਤਮ ਹੋਣ ਤੋਂ ਬਾਅਦ ਹੀ ਸ਼ੁਰੂ ਹੋਵੇਗਾ।
3 ਜੁਲਾਈ ਤੋਂ ਪਹਿਲਾ ਕਰਵਾ ਲਓ ਜੀਓ ਦਾ ਰੀਚਾਰਜ: ਜੇਕਰ ਤੁਸੀਂ 3 ਜੁਲਾਈ ਤੋਂ ਪਹਿਲਾ ਹੀ ਰੀਚਾਰਜ ਕਰਵਾ ਲੈਂਦੇ ਹੋ, ਤਾਂ ਮੋਬਾਈਲ ਰੀਚਾਰਜ ਲਈ ਬਾਅਦ 'ਚ ਜ਼ਿਆਦਾ ਪੈਸੇ ਖਰਚ ਕਰਨ ਦੀ ਲੋੜ ਨਹੀਂ ਪਵੇਗੀ। ਤੁਸੀਂ ਵਰਤਮਾਨ ਕੀਮਤ ਅਤੇ ਫਾਇਦਿਆਂ ਦੇ ਨਾਲ ਹੀ 3 ਜੁਲਾਈ ਤੋਂ ਬਾਅਦ ਵੀ ਰੀਚਾਰਜ ਪਲੈਨ ਦਾ ਫਾਇਦਾ ਲੈ ਸਕੋਗੇ।
- ਜੁਲਾਈ ਮਹੀਨੇ ਭਾਰਤ 'ਚ ਲਾਂਚ ਹੋਣਗੇ ਇਹ 4 ਸ਼ਾਨਦਾਰ ਫੀਚਰਸ ਵਾਲੇ ਸਮਾਰਟਫੋਨ, ਚੈੱਕ ਕਰੋ ਲਾਂਚ ਡੇਟ - Upcoming Smartphones in July
- Oppo Reno12 5G ਸੀਰੀਜ਼ ਦੀ ਜਲਦ ਹੋਵੇਗੀ ਭਾਰਤ 'ਚ ਐਂਟਰੀ, ਕੰਪਨੀ ਨੇ ਟੀਜ਼ਰ ਸ਼ੇਅਰ ਕਰਕੇ ਦਿੱਤੀ ਜਾਣਕਾਰੀ - Oppo Reno12 5G Series
- ਸਕੈਮ ਤੋਂ ਬਚਣ ਲਈ Truecaller ਦੇ ਰਿਹਾ ਬੀਮਾ ਯੋਜਨਾ, ਇਹ ਯੂਜ਼ਰਸ ਹੀ ਉਠਾ ਸਕਣਗੇ ਫਾਇਦਾ - Truecaller Fraud Insurance
ਜੀਓ ਆਪਣੇ ਪ੍ਰੀਪੇਡ ਯੂਜ਼ਰਸ ਲਈ 2,999 ਰੁਪਏ 'ਚ ਇੱਕ ਮਸ਼ਹੂਰ ਸਾਲਾਨਾ ਰੀਚਾਰਜ ਪਲੈਨ ਪੇਸ਼ ਕਰਦਾ ਹੈ। ਇਸ ਰੀਚਾਰਜ ਪਲੈਨ 'ਚ ਤੁਹਾਨੂੰ 365 ਦਿਨ ਦੀ ਵੈਲੀਡਿਟੀ ਦੇ ਨਾਲ ਕਾਲਿੰਗ, 2.5GB ਡਾਟਾ ਅਤੇ 100 ਮੈਸੇਜਾਂ ਵਰਗੇ ਲਾਭ ਮਿਲਦੇ ਹਨ। ਇਸ ਪਲੈਨ ਦੀ ਕੀਮਤ 3 ਜੁਲਾਈ ਤੋਂ 3,599 ਰੁਪਏ ਹੋ ਜਾਵੇਗੀ।