ਹੈਦਰਾਬਾਦ: ਦੇਸ਼ ਭਰ ਦੇ ਜੀਓ ਯੂਜ਼ਰਸ ਇੰਟਰਨੈੱਟ ਨੂੰ ਲੈ ਕੇ ਸ਼ਿਕਾਇਤ ਕਰ ਰਹੇ ਹਨ। ਲੋਕਾਂ ਦੀ ਅੱਜ ਜੀਓ ਸੁਵਿਧਾ ਕੰਮ ਨਹੀਂ ਕਰ ਰਹੀ ਹੈ। ਯੂਜ਼ਰਸ ਵਟਸਐਪ, ਇੰਸਟਾਗ੍ਰਾਮ, X ਸਨੈਪਚੈਟ, Youtube ਅਤੇ ਗੂਗਲ ਸਮੇਤ ਕਈ ਪਲੇਟਫਾਰਮਾਂ ਦਾ ਇਸਤੇਮਾਲ ਕਰਨ 'ਚ ਮੁਸ਼ਕਿਲਾਂ ਦਾ ਸਾਹਮਣਾ ਕਰ ਰਹੇ ਹਨ। ਮਿਲੀ ਜਾਣਕਾਰੀ ਅਨੁਸਾਰ, 54 ਫੀਸਦੀ ਤੋਂ ਜ਼ਿਆਦਾ ਯੂਜ਼ਰਸ ਨੂੰ ਮੋਬਾਈਲ ਇੰਟਰਨੈੱਟ ਦੀ ਸਮੱਸਿਆ, 38 ਫੀਸਦੀ ਨੂੰ ਜੀਓ ਫਾਈਬਰ ਅਤੇ 7 ਫੀਸਦੀ ਨੂੰ ਮੋਬਾਈਲ ਨੈੱਟਵਰਕ 'ਚ ਰੁਕਾਵਟ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਜੀਓ ਨੈੱਟਵਰਕ ਹੋਇਆ ਡਾਊਨ: ਪਹਿਲੀ ਵਾਰ ਜੀਓ ਯੂਜ਼ਰਸ ਨੂੰ ਇਸ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਿਆ, ਸਗੋ ਅਪ੍ਰੈਲ 'ਚ ਵੀ ਜੀਓ ਯੂਜ਼ਰਸ ਨੂੰ ਇਸ ਤਰ੍ਹਾਂ ਦੀ ਮੁਸ਼ਕਿਲ ਆਈ ਸੀ। ਅਪ੍ਰੈਲ 'ਚ ਵੀ ਯੂਜ਼ਰਸ ਇੰਟਰਨੈੱਟ ਅਤੇ ਸੋਸ਼ਲ ਮੀਡੀਆ ਪਲੇਟਫਾਰਮ ਦਾ ਇਸਤੇਮਾਲ ਨਹੀਂ ਕਰ ਪਾ ਰਹੇ ਸੀ। ਹੁਣ ਇੱਕ ਵਾਰ ਫਿਰ ਯੂਜ਼ਰਸ ਇਸ ਸਮੱਸਿਆ ਦਾ ਸਾਹਮਣਾ ਕਰ ਰਹੇ ਹਨ, ਜਿਸ ਤੋਂ ਬਾਅਦ ਲੋਕ ਲਗਾਤਾਰ ਇਸ ਸਮੱਸਿਆ ਨੂੰ ਲੈ ਕੇ ਰਿਪੋਰਟ ਕਰ ਰਹੇ ਹਨ।
- ਐਪਲ ਨੇ ਬੰਦ ਕੀਤੀ ਆਪਣੀ ਇਹ ਸੁਵਿਧਾ, ਇੱਕ ਸਾਲ ਪਹਿਲਾ ਹੀ ਹੋਈ ਸੀ ਲਾਂਚ - Apple to Close Pay Later Feature
- LinkedIn ਨੇ ਲਾਂਚ ਕੀਤੇ ਨਵੇਂ AI ਫੀਚਰਸ, ਹੁਣ Resume ਬਣਾਉਣਾ ਅਤੇ ਨੌਕਰੀ ਲੱਭਣਾ ਹੋਵੇਗਾ ਹੋਰ ਵੀ ਆਸਾਨ - LinkedIn Launches AI Features
- ਗੂਗਲ ਲੈ ਕੇ ਆ ਰਿਹੈ 'Listen to this page' ਫੀਚਰ, ਹੁਣ ਯੂਜ਼ਰਸ ਪੜ੍ਹਨ ਦੀ ਜਗ੍ਹਾਂ ਸੁਣ ਪਾਉਣਗੇ ਇੰਟਰਨੈੱਟ 'ਤੇ ਪਿਆ ਕੰਟੈਟ - Google Listen to this page Feature
ਯੂਜ਼ਰਸ ਕਰ ਰਹੇ ਨੇ ਸ਼ਿਕਾਇਤਾਂ: ਸੋਸ਼ਲ ਮੀਡੀਆ ਯੂਜ਼ਰਸ ਨੇ ਮੀਮਸ ਅਤੇ ਆਪਣੀ ਰਾਏ ਸ਼ੇਅਰ ਕਰਕੇ ਜੀਓ ਨੂੰ ਟ੍ਰੋਲ ਕਰਨਾ ਸ਼ੁਰੂ ਕਰ ਦਿੱਤਾ ਹੈ। ਜੀਓ ਡਾਊਨ ਹੋਣ ਦੇ ਨਾਲ-ਨਾਲ ਵਟਸਐਪ, ਇੰਸਟਾਗ੍ਰਾਮ, ਟੈਲੀਗ੍ਰਾਮ, ਸਨੈਪਚੈਟ ਵੀ ਡਾਊਨ ਹੋ ਗਿਆ ਹੈ, ਜਿਸਦੇ ਚਲਦਿਆਂ ਹੈਸ਼ਟੈਗ ਵੀ ਬਣ ਰਹੇ ਹਨ। ਰਿਪੋਰਟ ਅਨੁਸਾਰ, ਜੀਓ ਮੋਬਾਈਲ ਇੰਟਰਨੈੱਟ ਅਤੇ ਜੀਓ ਏਅਰਫਾਈਬਰ ਨੂੰ ਤਕਨੀਕੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਕਿਉਕਿ ਪੂਰੇ ਭਾਰਤ 'ਚ ਯੂਜ਼ਰਸ ਜੀਓ ਡਾਊਨ ਹੋਣ ਬਾਰੇ ਸ਼ਿਕਾਇਤਾਂ ਕਰ ਰਹੇ ਹਨ।