ਹੈਦਰਾਬਾਦ: itel ਆਪਣੇ ਗ੍ਰਾਹਕਾਂ ਲਈ itel P-ਸੀਰੀਜ਼ ਨੂੰ ਲਾਂਚ ਕਰਨ ਦੀ ਤਿਆਰੀ 'ਚ ਹੈ। itel P-ਸੀਰੀਜ਼ 'ਚ itel P55 ਅਤੇ itel P55 ਪਲੱਸ ਸਮਾਰਟਫੋਨ ਸ਼ਾਮਲ ਹਨ। ਇਸ ਸੀਰੀਜ਼ ਨੂੰ ਭਾਰਤ 'ਚ ਲਾਂਚ ਕੀਤਾ ਜਾ ਰਿਹਾ ਹੈ। ਹਾਲ ਹੀ ਵਿੱਚ ਕੰਪਨੀ ਨੇ ਜਾਣਕਾਰੀ ਦਿੱਤੀ ਸੀ ਕਿ ਇਸ ਸੀਰੀਜ਼ ਨੂੰ 8 ਫਰਵਰੀ ਦੇ ਦਿਨ ਲਾਂਚ ਕੀਤਾ ਜਾਵੇਗਾ। ਹੁਣ ਕੰਪਨੀ ਨੇ ਆਨਲਾਈਨ ਸ਼ਾਪਿੰਗ ਪਲੇਟਫਾਰਮ ਐਮਾਜ਼ਾਨ 'ਤੇ ਨਵੇਂ ਫੋਨ ਦਾ ਲੈਡਿੰਗ ਪੇਜ ਦਿਖਾਇਆ ਹੈ। ਇਸ ਲੈਡਿੰਗ ਪੇਜ ਰਾਹੀ ਕੰਪਨੀ ਨੇ itel P55 ਅਤੇ itel P55 ਪਲੱਸ ਸਮਾਰਟਫੋਨ ਨੂੰ ਦਿਖਾਇਆ ਹੈ, ਜਿਸ 'ਚ itel P55 ਪਲੱਸ ਸਮਾਰਟਫੋਨ ਦੇ ਫੀਚਰਸ ਬਾਰੇ ਜਾਣਕਾਰੀ ਸਾਹਮਣੇ ਆ ਗਈ ਹੈ ਅਤੇ itel P55 ਸਮਾਰਟਫੋਨ ਦੇ ਫੀਚਰਸ ਦਾ ਖੁਲਾਸਾ ਹੋਣਾ ਅਜੇ ਬਾਕੀ ਹੈ। ਲਾਂਚ ਤੋਂ ਪਹਿਲਾ ਇਸ ਸੀਰੀਜ਼ ਦੀ ਕੀਮਤ ਅਤੇ ਸਾਰੇ ਫੀਚਰਸ ਦਾ ਖੁਲਾਸਾ ਕੀਤਾ ਜਾ ਸਕਦਾ ਹੈ।
itel P55 ਪਲੱਸ ਸਮਾਰਟਫੋਨ ਦੇ ਫੀਚਰਸ: itel P55 ਅਤੇ itel P55 ਪਲੱਸ ਸਮਾਰਟਫੋਨ ਵੇਗਨ ਲੈਦਰ ਫਿਨਿਸ਼ 3ਡੀ ਸਟੀਚਿੰਗ ਦੇ ਨਾਲ ਲਿਆਂਦੇ ਜਾ ਰਹੇ ਹਨ। ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ itel P55 ਪਲੱਸ ਸਮਾਰਟਫੋਨ ਨੂੰ ਕੰਪਨੀ 45 ਵਾਟ ਦੇ ਸੂਪਰ ਚਾਰਜ ਫੀਚਰ ਦੇ ਨਾਲ ਲਿਆਉਣ ਜਾ ਰਹੀ ਹੈ। ਇਸ ਫੋਨ ਨੂੰ ਤੁਸੀਂ ਸਿਰਫ਼ 30 ਮਿੰਟ 'ਚ 70 ਫੀਸਦੀ ਤੱਕ ਚਾਰਜ਼ ਕਰ ਸਕੋਗੇ। itel P55 ਪਲੱਸ ਸਮਾਰਟਫੋਨ 'ਚ 3 ਚਾਰਜਿੰਗ ਮੋਡਸ ਮਿਲਣਗੇ। ਜੇਕਰ ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50MP AI Dual ਰਿਅਰ ਕੈਮਰਾ ਦਿੱਤਾ ਜਾ ਸਕਦਾ ਹੈ। ਇਨ੍ਹਾਂ ਦੋਨੋ ਸਮਾਰਟਫੋਨਾਂ 'ਚ ਯੂਜ਼ਰਸ ਨੂੰ AI ਪੋਰਟਰੇਟ, ਸੂਪਰ ਨਾਈਟ ਮੋਡ ਅਤੇ ਪੈਨੋਰਾਮਾ ਮੋਡ ਮਿਲੇਗਾ। itel P55 ਪਲੱਸ ਸਮਾਰਟਫੋਨ ਨੂੰ 16GB ਰੈਮ+256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਕੰਪਨੀ ਦਾ ਦਾਅਵਾ ਹੈ ਕਿ ਇਸ ਸਮਾਰਟਫੋਨ 'ਚ 1 ਲੱਖ ਤੋਂ ਜ਼ਿਆਦਾ ਤਸਵੀਰਾਂ ਨੂੰ ਸਟੋਰ ਕੀਤਾ ਜਾ ਸਕੇਗਾ। ਇਸ ਤੋਂ ਇਲਾਵਾ, 5,000 ਤੋਂ ਜ਼ਿਆਦਾ ਐਪਾਂ ਨੂੰ ਫੋਨ 'ਚ ਰੱਖਿਆ ਜਾ ਸਕੇਗਾ। ਫਿਲਹਾਲ ਐਮਾਜ਼ਾਨ 'ਤੇ ਜਾਰੀ ਲੈਡਿੰਗ ਪੇਜ 'ਤੇ ਸਿਰਫ਼ itel P55 ਪਲੱਸ ਸਮਾਰਟਫੋਨ ਦੇ ਫੀਚਰਸ ਦੀ ਜ਼ਿਆਦਾ ਜਾਣਕਾਰੀ ਸਾਹਮਣੇ ਆਈ ਹੈ। ਲਾਂਚਿੰਗ ਤੋਂ ਪਹਿਲਾ ਇਸ ਸੀਰੀਜ਼ ਦੇ ਫੀਚਰਸ ਦੀ ਹੋਰ ਜਾਣਕਾਰੀ ਵੀ ਸਾਹਮਣੇ ਆ ਸਕਦੀ ਹੈ।