ਹੈਦਰਾਬਾਦ: iQOO ਜਲਦ ਹੀ ਆਪਣੇ ਭਾਰਤੀ ਗ੍ਰਾਹਕਾਂ ਲਈ iQOO Z9x 5G ਨੂੰ ਲਾਂਚ ਕਰੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਹਾਲ ਹੀ ਵਿੱਚ ਇਹ ਸਮਾਰਟਫੋਨ ਚੀਨ 'ਚ ਲਾਂਚ ਹੋਇਆ ਸੀ ਅਤੇ ਹੁਣ ਕੰਪਨੀ ਇਸ ਫੋਨ ਨੂੰ ਭਾਰਤ 'ਚ ਪੇਸ਼ ਕਰਨ ਦੀ ਤਿਆਰੀ ਕਰ ਰਹੀ ਹੈ। ਇਸ ਫੋਨ ਨੂੰ ਭਾਰਤ ਦੀ ਅਧਿਕਾਰਿਤ ਵੈੱਬਸਾਈਟ 'ਤੇ ਦੇਖਿਆ ਗਿਆ ਹੈ, ਜਿਸ ਤੋਂ ਇਸ ਫੋਨ ਦੇ ਭਾਰਤ 'ਚ ਲਾਂਚ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।
iQOO Z9x 5G ਜਲਦ ਹੋ ਸਕਦੈ ਲਾਂਚ: iQOO ਇੰਡੀਆਂ ਨੇ ਅਜੇ ਤੱਕ ਭਾਰਤੀ ਬਾਜ਼ਾਰ 'ਚ iQOO Z9x 5G ਦੇ ਆਉਣ ਦੀ ਅਧਿਕਾਰਿਤ ਤੌਰ ਤੇ ਪੁਸ਼ਟੀ ਨਹੀਂ ਕੀਤੀ ਹੈ, ਪਰ ਫੋਨ ਨੂੰ ਕੰਪਨੀ ਦੀ ਵੈੱਬਸਾਈਟ ਦੇ ਐਕਸੈਸਰੀਜ਼ ਸਪੋਰਟ ਪੇਜ 'ਤੇ ਦੇਖਿਆ ਗਿਆ ਹੈ। ਇਸ ਰਾਹੀ ਸੰਕੇਤ ਮਿਲਦੇ ਹਨ ਕਿ ਇਹ ਫੋਨ ਭਾਰਤ 'ਚ ਜਲਦ ਹੀ ਲਾਂਚ ਹੋ ਸਕਦਾ ਹੈ। ਇਸਦੇ ਨਾਲ ਹੀ, ਇਹ ਵੀ ਪਤਾ ਲੱਗਾ ਹੈ ਕਿ ਇਸ ਫੋਨ ਦਾ ਪਾਵਰ ਐਡਾਪਟਰ 1699 ਰੁਪਏ, USB ਕੇਵਲ 349 ਰੁਪਏ ਅਤੇ ਬੈਟਰੀ 1410 ਰੁਪਏ ਹੋਵੇਗੀ।
iQOO Z9x 5G ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.72 ਇੰਚ ਦੀ LCD ਡਿਸਪਲੇ ਮਿਲ ਸਕਦੀ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਸਨੈਪਡ੍ਰੈਗਨ 6 ਜੇਨ 1 ਚਿਪਸੈੱਟ ਦਿੱਤੀ ਜਾ ਸਕਦੀ ਹੈ। ਇਸ ਫੋਨ ਨੂੰ 12GB ਰੈਮ ਅਤੇ 256GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ ਦੋਹਰਾ ਰਿਅਰ ਕੈਮਰਾ ਸੈਟਅੱਪ ਮਿਲ ਸਕਦਾ ਹੈ ਅਤੇ ਸੈਲਫ਼ੀ ਲਈ ਫੋਨ 'ਚ 8MP ਦਾ ਕੈਮਰਾ ਦਿੱਤਾ ਜਾ ਸਕਦਾ ਹੈ। ਇਸ ਫੋਨ 'ਚ 6,000mAh ਦੀ ਬੈਟਰੀ ਮਿਲੇਗੀ, ਜੋ ਕਿ 44ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰੇਗੀ।
iQOO Z9x 5G ਦੀ ਕੀਮਤ: ਚੀਨ 'ਚ ਇਸ ਫੋਨ ਦੇ 4GB+128GB ਵਾਲੇ ਮਾਡਲ ਦੀ ਕੀਮਤ 13,499 ਰੁਪਏ, 6GB+128GB ਦੀ ਕੀਮਤ 14,999 ਰੁਪਏ ਅਤੇ 8GB+128GB ਵਾਲੇ ਮਾਡਲ ਦੀ ਕੀਮਤ 16,499 ਰੁਪਏ ਰੱਖੀ ਗਈ ਹੈ। ਅਜਿਹੇ 'ਚ ਭਾਰਤ 'ਚ ਵੀ iQOO Z9x 5G ਦੀ ਕੀਮਤ ਇਸਦੇ ਸਾਮਾਨ ਹੋ ਸਕਦੀ ਹੈ। ਇਸ ਫੋਨ ਨੂੰ ਡਾਰਕ ਨਾਈਟ, ਫੇਂਗ ਯੂਕਿੰਗ ਅਤੇ ਸਟਾਰਬਰਸਟ ਵ੍ਹਾਈਟ ਕਲਰ ਆਪਸ਼ਨਾਂ ਦੇ ਨਾਲ ਲਿਆਂਦਾ ਜਾ ਸਕਦਾ ਹੈ।