ਹੈਦਰਾਬਾਦ: iQOO ਨੇ ਆਪਣੇ ਭਾਰਤੀ ਗ੍ਰਾਹਕਾਂ ਲਈ iQOO Z9 5G ਸਮਾਰਟਫੋਨ ਨੂੰ ਲਾਂਚ ਕਰ ਦਿੱਤਾ ਹੈ। ਅੱਜ ਇਸ ਫੋਨ ਦੀ ਅਰਲੀ ਐਕਸੈਸ ਸੇਲ ਲਾਈਵ ਹੋਣ ਜਾ ਰਹੀ ਹੈ, ਜਿਸ ਦੌਰਾਨ ਤੁਸੀਂ iQOO Z9 5G ਨੂੰ 20 ਹਜ਼ਾਰ ਰੁਪਏ ਤੱਕ ਘਟ ਕੀਮਤ 'ਚ ਖਰੀਦ ਸਕੋਗੇ। ਇਸ ਫੋਨ ਨੂੰ ਦੋ ਕਲਰ ਆਪਸ਼ਨਾਂ 'ਚ ਲਿਆਂਦਾ ਗਿਆ ਹੈ।
iQOO Z9 5G ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ iQOO Z9 5G ਸਮਾਰਟਫੋਨ 'ਚ 6.67 ਇੰਚ ਦੀ ਅਲਟ੍ਰਾ ਬ੍ਰਾਈਟ AMOLED ਡਿਸਪਲੇ ਦਿੱਤੀ ਗਈ ਹੈ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਮੀਡੀਆਟੇਕ Dimensity 7200 ਚਿਪਸੈੱਟ ਮਿਲਦੀ ਹੈ। ਫੋਟੋਗ੍ਰਾਫ਼ੀ ਲਈ iQOO Z9 5G 'ਚ Sony IMX882 OIS ਦੇ ਨਾਲ 50MP ਅਤੇ 16MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਸਮਾਰਟਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ।
iQOO Z9 5G ਸਮਾਰਟਫੋਨ 'ਤੇ ਮਿਲਣਗੇ ਆਫ਼ਰਸ: iQOO Z9 5G ਸਮਾਰਟਫੋਨ ਦੀ ਅਰਲੀ ਐਕਸੈਸ ਸੇਲ ਅੱਜ ਲਾਈਵ ਹੋਣ ਜਾ ਰਹੀ ਹੈ। ਇਸ ਸੇਲ ਦੌਰਾਨ ਤੁਸੀਂ iQOO Z9 5G ਨੂੰ 2,000 ਰੁਪਏ ਦੀ ਛੋਟ ਦੇ ਨਾਲ ਖਰੀਦਣ ਦਾ ਮੌਕਾ ਪਾ ਸਕਦੇ ਹੋ। ਇਸ ਡਿਸਕਾਊਂਟ ਦਾ ਫਾਇਦਾ ਬੈਂਕ ਕਾਰਡ ਦੇ ਨਾਲ ਲਿਆ ਜਾ ਸਕਦਾ ਹੈ। ਨਵੇਂ ਫੋਨ ਦੀ ਖਰੀਦਦਾਰੀ ਕਰਨ 'ਤੇ ICICI/HDFC ਬੈਂਕ ਦੇ ਗ੍ਰਾਹਕਾਂ ਨੂੰ 2,000 ਰੁਪਏ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ। ਇਸ ਛੋਟ ਤੋਂ ਬਾਅਦ ਤੁਸੀਂ iQOO Z9 5G ਨੂੰ 17,999 ਰੁਪਏ 'ਚ ਖਰੀਦ ਸਕੋਗੇ।
ਇਸ ਕੀਮਤ 'ਤੇ ਖਰੀਦ ਸਕੋਗੇ iQOO Z9 5G ਸਮਾਰਟਫੋਨ: iQOO Z9 5G ਸਮਾਰਟਫੋਨ ਦੇ 8GB ਰੈਮ+128GB ਸਟੋਰੇਜ ਵਾਲੇ ਮਾਡਲ ਦੀ ਕੀਮਤ 19,999 ਰੁਪਏ ਹੈ, ਪਰ ਡਿਸਕਾਊਂਟ ਤੋਂ ਬਾਅਦ ਤੁਸੀਂ ਇਸ ਫੋਨ ਨੂੰ 17,999 ਰੁਪਏ 'ਚ ਖਰੀਦ ਸਕੋਗੇ। ਦੂਜੇ ਪਾਸੇ, ਇਸ ਸਮਾਰਟਫੋਨ ਦੇ 8GB+256GB ਸਟੋਰੇਜ ਵਾਲੇ ਮਾਡਲ ਦੀ ਅਸਲੀ ਕੀਮਤ 21,999 ਰੁਪਏ ਹੈ, ਜਿਸਨੂੰ ਤੁਸੀਂ 19,999 ਰੁਪਏ 'ਚ ਖਰੀਦ ਸਕੋਗੇ।
iQOO Z9 5G ਸਮਾਰਟਫੋਨ ਦੀ ਸੇਲ: iQOO Z9 5G ਸਮਾਰਟਫੋਨ 12 ਮਾਰਚ ਨੂੰ ਭਾਰਤ ਵਿੱਚ ਲਾਂਚ ਕੀਤਾ ਗਿਆ ਹੈ। ਅੱਜ ਦੁਪਹਿਰ 12 ਵਜੇ ਇਸ ਫੋਨ ਦੀ ਅਰਲੀ ਐਕਸੈਸ ਸੇਲ ਲਾਈਵ ਹੋਣ ਜਾ ਰਹੀ ਹੈ ਅਤੇ 14 ਮਾਰਚ ਨੂੰ ਫੋਨ ਦੀ ਪਹਿਲੀ ਸੇਲ ਸ਼ੁਰੂ ਹੋਵੇਗੀ। ਇਸ ਸਮਾਰਟਫੋਨ ਨੂੰ ਤੁਸੀਂ ਐਮਾਜ਼ਾਨ ਰਾਹੀ ਖਰੀਦ ਸਕੋਗੇ।