ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਹੁਣ ਕੰਪਨੀ ਨੇ ਕਈ ਤਰ੍ਹਾਂ ਦੇ ਬਦਲਾਅ ਆਪਣੇ ਇੰਟਰਫੇਸ ਅਤੇ ਥੀਮ 'ਚ ਕੀਤੇ ਹਨ। ਦੱਸ ਦਈਏ ਕਿ ਹਾਲ ਹੀ ਵਿੱਚ ਕੰਪਨੀ ਨੇ ਆਈਫੋਨ ਯੂਜ਼ਰਸ ਨੂੰ ਗ੍ਰੀਨ ਕਲਰ 'ਤੇ ਅਧਾਰਿਤ ਥੀਮ ਦਿੱਤੀ ਸੀ, ਪਰ ਕਈ ਯੂਜ਼ਰਸ ਨੂੰ ਇਹ ਥੀਮ ਪਸੰਦ ਨਹੀਂ ਆਈ, ਜਿਸਦੇ ਚਲਦਿਆਂ ਹੁਣ ਕੰਪਨੀ ਵਟਸਐਪ ਥੀਮ ਨੂੰ ਆਪਣੇ ਪਸੰਦੀਦਾ ਕਲਰ 'ਚ ਸੈੱਟ ਕਰਨ ਦੇ ਆਪਸ਼ਨ 'ਤੇ ਕੰਮ ਕਰ ਰਹੀ ਹੈ।
ਵਟਸਐਪ ਦੇ ਥੀਮ ਨੂੰ ਲੈ ਕੇ ਬਦਲਾਅ: ਵਟਸਐਪ ਨੇ ਯੂਜ਼ਰਸ ਨੂੰ ਆਪਣੀ ਪਸੰਦ ਦੇ ਹਿਸਾਬ ਨਾਲ ਥੀਮ ਸੈੱਟ ਕਰਨ ਦਾ ਆਪਸ਼ਨ ਦੇਣ ਦਾ ਫੈਸਲਾ ਕੀਤਾ ਹੈ। ਇਸ ਤਰ੍ਹਾਂ ਯੂਜ਼ਰਸ ਆਪਣੇ ਹਿਸਾਬ ਨਾਲ ਐਪ ਦਾ ਕਲਰ ਅਤੇ ਡਿਜ਼ਾਈਨ ਸੈੱਟ ਕਰ ਸਕਣਗੇ। ਫਿਲਹਾਲ, ਇਸ ਫੀਚਰ ਦੀ ਅਜੇ ਟੈਸਟਿੰਗ ਚੱਲ ਰਹੀ ਹੈ।
- ਵਟਸਐਪ ਯੂਜ਼ਰਸ ਲਈ ਆਇਆ ਮਜ਼ੇਦਾਰ ਫੀਚਰ, ਹੁਣ ਸਟੇਟਸ 'ਚ ਸ਼ੇਅਰ ਕਰ ਸਕੋਗੇ 1 ਮਿੰਟ ਦੇ ਵਾਈਸ ਨੋਟ - WhatsApp New Update
- Elon Musk ਨੇ ਵਟਸਐਪ 'ਤੇ ਡਾਟਾ ਚੋਰੀ ਦਾ ਲਗਾਇਆ ਦੋਸ਼, ਹੁਣ ਵਟਸਐਪ ਹੈੱਡ ਨੇ ਮਸਕ ਨੂੰ ਦਿੱਤਾ ਇਹ ਜਵਾਬ - Will Cathcart Statement
- ਵਟਸਐਪ ਕਰ ਰਿਹਾ ਨਵੇਂ ਟੂਲ 'ਤੇ ਕੰਮ, ਹੁਣ AI ਦੀ ਮਦਦ ਨਾਲ ਬਣਾ ਸਕੋਗੇ ਪ੍ਰੋਫਾਈਲ ਫੋਟੋ - WhatsApp AI Generated Profile
5 ਤਰ੍ਹਾਂ ਦੇ ਮਿਲਣਗੇ ਕਲਰ ਕੰਬੀਨੇਸ਼ਨ: ਵਟਸਐਪ ਦੇ ਨਵੇਂ ਅਪਡੇਟ ਬਾਰੇ WABetaInfo ਨੇ ਜਾਣਕਾਰੀ ਸ਼ੇਅਰ ਕੀਤੀ ਹੈ। WABetaInfo ਨੇ ਦੱਸਿਆ ਹੈ ਕਿ ਵਟਸਐਪ ਫਾਰ iOS ਬੀਟਾ ਵਰਜ਼ਨ 'ਚ ਚੈਟ ਥੀਮ ਅਤੇ Accent Color Customizations ਨਾਲ ਜੁੜੇ ਬਦਲਾਵ ਦੇ ਸੰਕੇਤ ਮਿਲੇ ਹਨ। ਆਉਣ ਵਾਲੇ ਦਿਨਾਂ 'ਚ ਯੂਜ਼ਰਸ ਨੂੰ ਇਹ ਫੀਚਰ ਮਿਲ ਸਕਦਾ ਹੈ। ਯੂਜ਼ਰਸ ਲੰਬੇ ਸਮੇਂ ਤੋਂ ਇਸ ਫੀਚਰ ਦੀ ਮੰਗ ਕਰ ਰਹੇ ਸੀ। ਹੁਣ ਰਿਪੋਰਟ 'ਚ ਦੱਸਿਆ ਗਿਆ ਹੈ ਕਿ ਆਈਫੋਨ ਯੂਜ਼ਰਸ ਨੂੰ 5 ਕਲਰਾਂ 'ਚੋ ਚੋਣ ਕਰਨ ਦਾ ਆਪਸ਼ਨ ਮਿਲੇਗਾ। ਇਨ੍ਹਾਂ ਕਲਰਾਂ 'ਚ ਗ੍ਰੀਨ, ਵਾਈਟ, ਬਲੂ, ਪਿੰਕ ਅਤੇ ਪਰਪਲ ਕਲਰ ਸ਼ਾਮਲ ਹੈ। ਆਉਣ ਵਾਲੇ ਦਿਨਾਂ 'ਚ ਇਸ ਵਿੱਚ ਹੋਰ ਕਲਰ ਵੀ ਸ਼ਾਮਲ ਕੀਤੇ ਜਾ ਸਕਦੇ ਹਨ।