ਹੈਦਰਾਬਾਦ: Redmi ਆਪਣੇ ਭਾਰਤੀ ਗ੍ਰਾਹਕਾਂ ਲਈ Redmi Pad SE 4G ਟੈਬਲੇਟ ਨੂੰ ਲਾਂਚ ਕਰਨ ਜਾ ਰਿਹਾ ਹੈ। ਕੰਪਨੀ ਨੇ ਇਸ ਟੈਬਲੇਟ ਬਾਰੇ ਜਾਣਕਾਰੀਆਂ ਸ਼ੇਅਰ ਕਰਨਾ ਸ਼ੁਰੂ ਕਰ ਦਿੱਤਾ ਹੈ। ਇਹ ਟੈਬਲੇਟ ਕਈ ਨਵੇਂ ਬਦਲਾਅ ਦੇ ਨਾਲ ਲਿਆਂਦਾ ਜਾ ਰਿਹਾ ਹੈ। Redmi Pad SE 4G ਟੈਬਲੇਟ ਜੁਲਾਈ ਮਹੀਨੇ ਹੀ ਸ਼ਾਨਦਾਰ ਫੀਚਰਸ ਦੇ ਨਾਲ ਪੇਸ਼ ਕੀਤਾ ਜਾਵੇਗਾ।
Introducing the all-new #RedmiPadSE.
— Redmi India (@RedmiIndia) July 16, 2024
Whether you're streaming your favorite shows, doing an online course, or surfing the web - it's #ReadyForAction at all times.
Launching on July 29, 2024.
Stay tuned: https://t.co/a6714MstK4 pic.twitter.com/vG2lLkPWna
Redmi Pad SE 4G ਟੈਬਲੇਟ ਦੀ ਲਾਂਚ ਡੇਟ: Redmi Pad SE 4G ਟੈਬਲੇਟ 29 ਜੁਲਾਈ ਨੂੰ ਭਾਰਤ 'ਚ ਲਾਂਚ ਕੀਤਾ ਜਾ ਰਿਹਾ ਹੈ। ਕੰਪਨੀ ਨੇ ਇਸ ਟੈਬਲੇਟ ਦੀ ਲਾਂਚ ਡੇਟ ਬਾਰੇ ਅਧਿਕਾਰਿਤ ਤੌਰ 'ਤੇ ਜਾਣਕਾਰੀ ਸ਼ੇਅਰ ਕਰ ਦਿੱਤੀ ਹੈ। ਇਸ ਟੈਬਲੇਟ ਨੂੰ ਤੁਸੀਂ ਫਲਿੱਪਕਾਰਟ ਰਾਹੀ ਖਰੀਦ ਸਕੋਗੇ। ਇਸ ਤੋਂ ਇਲਾਵਾ, ਨਵੇਂ ਟੈਬਲੇਟ ਨੂੰ Xiaomi ਦੀ ਅਧਿਕਾਰਿਤ ਵੈੱਬਸਾਈਟ mi.com ਅਤੇ ਔਫਲਾਈਨ ਸਟੋਰ ਰਾਹੀ ਵੀ ਖਰੀਦਿਆ ਜਾ ਸਕੇਗਾ।
- CMF Phone 1 ਸਮਾਰਟਫੋਨ ਦੀ ਸ਼ਾਨਦਾਰ ਸਫ਼ਲਤਾ ਤੋਂ ਬਾਅਦ ਕੱਲ੍ਹ ਲਾਈਵ ਹੋਵੇਗੀ ਦੂਜੀ ਸੇਲ - CMF Phone 1 Sale
- Poco C61 Airtel Exclusive Edition ਹੋਇਆ ਲਾਂਚ, ਸਮਾਰਟਫੋਨ ਦੇ ਨਾਲ ਮਿਲੇਗਾ ਫ੍ਰੀ ਡਾਟਾ - Poco C61 Airtel Exclusive Edition
- Realme Watch S2 ਦੀ ਭਾਰਤੀ ਲਾਂਚ ਡੇਟ ਆਈ ਸਾਹਮਣੇ, ਇਸ ਸੀਰੀਜ਼ ਦੇ ਨਾਲ ਪੇਸ਼ ਹੋਵੇਗੀ ਸਮਾਰਟਵਾਚ - Realme Watch S2 Launch Date
Redmi Pad SE 4G ਦੇ ਫੀਚਰਸ: ਇਸ ਟੈਬਲੇਟ ਨੂੰ ਕਈ ਬਦਲਾਅ ਦੇ ਨਾਲ ਲਿਆਂਦਾ ਜਾ ਰਿਹਾ ਹੈ। ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Redmi Pad SE 4G 'ਚ 8.7 ਇੰਚ ਦੀ ਡਿਸਪਲੇ ਮਿਲ ਸਕਦੀ ਹੈ। ਇਸ ਟੈਬਲੇਟ ਨੂੰ ਕੰਪਨੀ Dolby Atmos ਸਪੋਰਟ ਦੇ ਨਾਲ ਪੇਸ਼ ਕਰਨ ਦੀ ਤਿਆਰੀ ਵਿੱਚ ਹੈ। ਇਸ ਟੈਬਲੇਟ ਨੂੰ 128GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਜਾ ਸਕਦਾ ਹੈ। ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ Redmi Pad SE 4G 'ਚ 8MP ਦਾ ਰਿਅਰ ਕੈਮਰਾ ਅਤੇ 5MP ਦਾ ਫਰੰਟ ਫੇਸਿੰਗ ਕੈਮਰਾ ਦਿੱਤਾ ਜਾ ਸਕਦਾ ਹੈ। ਇਸ ਟੈਬਲੇਟ 'ਚ LED ਫਲੈਸ਼ ਦੀ ਸੁਵਿਧਾ ਵੀ ਮਿਲ ਸਕਦੀ ਹੈ।