ਹੈਦਰਾਬਾਦ: ਵਟਸਐਪ ਦੇ ਦੁਨੀਆਂ ਭਰ 'ਚ ਕਰੋੜਾਂ ਯੂਜ਼ਰਸ ਹਨ। ਇਸ ਐਪ ਦਾ ਉਦੇਸ਼ ਲੋਕਾਂ ਨੂੰ ਸੁਰੱਖਿਅਤ ਪਲੇਟਫਾਰਮ ਦੇਣਾ ਹੈ। ਯੂਜ਼ਰਸ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦੇ ਹੋਏ ਹੁਣ ਕੰਪਨੀ ਨੇ ਭਾਰਤ 'ਚ ਵਟਸਐਪ ਦੇ ਲਗਭਗ 80 ਲੱਖ ਤੋਂ ਵੱਧ ਅਕਾਊਂਟਸ ਨੂੰ ਬੈਨ ਕਰ ਦਿੱਤਾ ਹੈ। ਇਹ ਰਿਪੋਰਟ ਸੂਚਨਾ ਤਕਨਾਲੋਜੀ ਨਿਯਮ 2021 ਦੇ ਤਹਿਤ ਪ੍ਰਕਾਸ਼ਿਤ ਕੀਤੀ ਗਈ ਸੀ। ਇਸ ਬਾਰੇ ਵਟਸਐਪ ਦਾ ਕਹਿਣਾ ਹੈ ਕਿ ਉਨ੍ਹਾਂ ਨੇ 1 ਮਾਰਚ ਤੋਂ 31 ਮਾਰਚ 2024 ਦੇ ਵਿਚਕਾਰ ਭਾਰਤ 'ਚ 7.9 ਮਿਲੀਅਨ ਤੋਂ ਜ਼ਿਆਦਾ ਅਕਾਊਂਟਸ 'ਤੇ ਪਾਬੰਧੀ ਲਗਾ ਦਿੱਤੀ ਹੈ। ਆਪਣੀ ਮਹੀਨਾਵਰ ਰਿਪੋਰਟ ਜਾਰੀ ਕਰਦੇ ਹੋਏ ਵਟਸਐਪ ਨੇ ਕਿਹਾ ਕਿ ਯੂਜ਼ਰਸ ਦੀ ਸ਼ਿਕਾਇਤ ਤੋਂ ਪਹਿਲਾ ਇਨ੍ਹਾਂ 'ਚੋ 1,430,000 ਅਕਾਊਂਟਸ ਨੂੰ ਐਕਟਿਵ ਰੂਪ ਨਾਲ ਬੈਨ ਕਰ ਦਿੱਤਾ ਗਿਆ ਸੀ।
ਵਟਸਐਪ ਨੂੰ ਲੈ ਕੇ ਮਿਲੀਆਂ ਸ਼ਿਕਾਇਤਾਂ: ਵਟਸਐਪ ਨੇ ਕਿਹਾ ਕਿ ਉਨ੍ਹਾਂ ਨੂੰ 12,782 ਸ਼ਿਕਾਇਤਾਂ ਮਿਲੀਆਂ ਹਨ। ਇਨ੍ਹਾਂ ਵਿੱਚੋ 6,661 ਅਕਾਊਂਟਸ 'ਤੇ ਪਾਬੰਧੀ ਲਗਾਈ ਗਈ ਹੈ। ਐਪ ਨੇ ਅੱਗੇ ਕਿਹਾ ਕਿ 1 ਮਾਰਚ ਤੋਂ 31 ਮਾਰਚ 2024 ਤੱਕ ਸ਼ਿਕਾਇਤ ਅਪੀਲੀ ਕਮੇਟੀ ਤੋਂ 5 ਰਿਪੋਰਟਾਂ ਪ੍ਰਾਪਤ ਹੋਈਆਂ ਹਨ। ਸ਼ਿਕਾਇਤ ਅਪੀਲੀ ਕਮੇਟੀ ਦੀ ਸਥਾਪਨਾ ਭਾਰਤ ਸਰਕਾਰ ਦੁਆਰਾ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲੋਕਾਂ ਦੀਆਂ ਚਿੰਤਾਵਾਂ ਨੂੰ ਦੂਰ ਕਰਨ ਲਈ ਕੀਤੀ ਗਈ ਹੈ।
- ਵਟਸਐਪ ਯੂਜ਼ਰਸ ਨੂੰ ਮਿਲੇਗਾ ਚੈਟ ਫਿਲਟਰਿੰਗ ਫੀਚਰ, ਇੱਥੇ ਜਾਣੋ ਕੀ ਹੋਵੇਗਾ ਖਾਸ - WhatsApp Chat Filtering Feature
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ 'Favourites-chats Tab' ਫੀਚਰ, ਪਸੰਦੀਦਾ ਕੰਟੈਕਟਸ ਅਤੇ ਗਰੁੱਪ ਸਰਚ ਕਰਨਾ ਹੋਵੇਗਾ ਆਸਾਨ - WhatsApp Favourites chats Tab
- ਵਟਸਐਪ ਯੂਜ਼ਰਸ ਲਈ ਰੋਲਆਊਟ ਹੋਇਆ ਇਵੈਂਟ ਫੀਚਰ, ਜਾਣੋ ਕੀ ਹੋਵੇਗਾ ਖਾਸ - WhatsApp Event Feature
ਵਟਸਐਪ ਅਕਾਊਂਟ 'ਤੇ ਪਾਬੰਧੀ ਲਗਾਉਣ ਦੀ ਵਜ੍ਹਾਂ: ਵਟਸਐਪ ਨੇ ਆਪਣੀ ਮਹੀਨਾਵਰ ਰਿਪੋਰਟ 'ਚ ਕਿਹਾ ਹੈ ਕਿ ਪਲੇਟਫਾਰਮ ਦੀ ਗਲਤ ਵਰਤੋ ਦਾ ਪਤਾ ਲਗਾਉਣਾ ਅਕਾਊਂਟਸ ਲਈ ਤਿੰਨ ਪੜਾਵਾਂ 'ਚ ਕੰਮ ਕਰਦਾ ਹੈ। ਇਸ 'ਚ ਰਜਿਸਟ੍ਰੇਸ਼ਨ ਦਾ ਸਮੇਂ, ਮੈਸੇਜਿੰਗ ਦੌਰਾਨ ਅਤੇ ਪਲੇਟਫਾਰਮ ਨੂੰ ਯੂਜ਼ਰ ਰਿਪੋਰਟ ਅਤੇ ਬਲੌਕ ਦੇ ਰੂਪ 'ਚ ਮਿਲਣ ਵਾਲੀਆਂ ਪ੍ਰਤੀਕਿਰੀਆਵਾਂ ਸ਼ਾਮਲ ਹਨ। ਇਨ੍ਹਾਂ ਰਿਪੋਰਟਾਂ ਦੀ ਜਾਂਚ ਵਿਸ਼ਲੇਸ਼ਕਾਂ ਦੀ ਇੱਕ ਟੀਮ ਦੁਆਰਾ ਕੀਤੀ ਜਾਂਦੀ ਹੈ। ਸ਼ਿਕਾਇਤ ਚੈਨਲ ਰਾਹੀ ਯੂਜ਼ਰਸ ਦੀਆਂ ਸ਼ਿਕਾਇਤਾਂ ਦਾ ਜਵਾਬ ਦੇਣ ਅਤੇ ਕਾਰਵਾਈ ਕਰਨ ਤੋਂ ਇਲਾਵਾ, ਵਟਸਐਪ ਪਲੇਟਫਾਰਮ 'ਤੇ ਖਤਰਨਾਕ ਵਿਵਹਾਰ ਨੂੰ ਰੋਕਣ ਲਈ ਟੂਲ ਅਤੇ ਸਰੋਤ ਵੀ ਤੈਨਾਤ ਕਰਦਾ ਹੈ।