ਹੈਦਰਾਬਾਦ: Realme ਨੇ 26 ਅਪ੍ਰੈਲ ਨੂੰ ਆਪਣੇ ਗ੍ਰਾਹਕਾਂ ਲਈ Realme C65 5G ਸਮਾਰਟਫੋਨ ਲਾਂਚ ਕੀਤਾ ਸੀ। ਇਸ ਫੋਨ ਦੀ ਪਹਿਲੀ ਸੇਲ ਵੀ ਲਾਈਵ ਹੋ ਚੁੱਕੀ ਹੈ। ਕੰਪਨੀ ਨੇ ਇਸ ਫੋਨ ਨੂੰ 10,499 ਰੁਪਏ ਦੀ ਸ਼ੁਰੂਆਤੀ ਕੀਮਤ ਦੇ ਨਾਲ ਪੇਸ਼ ਕੀਤਾ ਹੈ। ਹਾਲਾਂਕਿ, ਪਹਿਲੀ ਸੇਲ 'ਚ ਕੰਪਨੀ ਨੇ ਇਸ ਫੋਨ ਨੂੰ 10 ਹਜ਼ਾਰ ਰੁਪਏ ਤੋਂ ਘੱਟ ਕੀਮਤ ਦੇ ਨਾਲ ਆਫ਼ਰ ਕੀਤਾ ਸੀ। ਜੇਕਰ ਤੁਸੀਂ ਪਹਿਲੀ ਸੇਲ ਦੌਰਾਨ ਇਸ ਫੋਨ ਨੂੰ ਨਹੀਂ ਖਰੀਦ ਸਕੇ, ਤਾਂ ਕੰਪਨੀ ਅੱਜ ਗ੍ਰਾਹਕਾਂ ਨੂੰ ਇੱਕ ਹੋਰ ਮੌਕਾ ਦੇਣ ਜਾ ਰਹੀ ਹੈ। ਹੁਣ ਇਸ ਫੋਨ ਦੀ ਦੁਬਾਰਾ ਸੇਲ ਲਾਈਵ ਹੋਵੇਗੀ।
Realme C65 5G ਦੀ ਦੂਜੀ ਸੇਲ: Realme C65 5G ਦੀ ਅੱਜ ਦੁਬਾਰਾ ਸੇਲ ਲਾਈਵ ਹੋਣ ਜਾ ਰਹੀ ਹੈ। ਹਾਲਾਂਕਿ, ਇਸ ਫੋਨ ਦੀ ਸੇਲ ਉਸ ਸਮੇਂ ਰੱਖੀ ਗਈ ਹੈ, ਜਦੋ ਜ਼ਿਆਦਾਤਰ ਲੋਕ ਸੌ ਚੁੱਕੇ ਹੋਣਗੇ। Realme C65 5G ਸਮਾਰਟਫੋਨ ਦੀ ਸੇਲ ਅੱਜ ਰਾਤ 12 ਵਜੇ ਲਾਈਵ ਹੋਵੇਗੀ। ਰਾਤ 12 ਵਜੇ ਤੁਸੀਂ ਇਸ ਫੋਨ ਨੂੰ ਔਨਲਾਈਨ ਸ਼ਾਪਿੰਗ ਪਲੇਟਫਾਰਮ ਫਲਿੱਪਕਾਰਟ ਤੋਂ ਖਰੀਦ ਸਕੋਗੇ।
Realme C65 5G ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ 4GB+64GB ਵਾਲੇ ਮਾਡਲ ਨੂੰ 10,499 ਰੁਪਏ, 4GB+128GB ਵਾਲੇ ਮਾਡਲ ਨੂੰ 11,499 ਰੁਪਏ ਅਤੇ 6GB+64GB ਨੂੰ 12,499 ਰੁਪਏ ਦੇ ਨਾਲ ਲਾਂਚ ਕੀਤਾ ਗਿਆ ਹੈ। Realme C65 5G ਨੂੰ Feather Green ਅਤੇ Glowing Black ਕਲਰ ਆਪਸ਼ਨਾਂ ਦੇ ਨਾਲ ਪੇਸ਼ ਕੀਤਾ ਗਿਆ ਹੈ।
Realme C65 5G 'ਤੇ ਮਿਲੇਗਾ ਡਿਸਕਾਊਂਟ: ਡਿਸਕਾਊਂਟ ਦੀ ਗੱਲ ਕੀਤੀ ਜਾਵੇ, ਤਾਂ ਇਸ ਫੋਨ ਦੇ 4GB+64GB ਵਾਲੇ ਮਾਡਲ ਨੂੰ ਤੁਸੀਂ 500 ਰੁਪਏ ਘੱਟ 'ਚ ਖਰੀਦ ਸਕੋਗੇ ਅਤੇ 4GB+128GB 'ਤੇ 1000 ਰੁਪਏ ਤੱਕ ਦੀ ਛੋਟ ਦਿੱਤੀ ਜਾ ਰਹੀ ਹੈ।
Realme C65 5G ਸਮਾਰਟਫੋਨ ਦੇ ਫੀਚਰਸ: ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ Eye Comfort ਡਿਸਪਲੇ ਮਿਲੇਗੀ, ਜੋ ਕਿ 120Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਇਸ ਫੋਨ 'ਚ ਮੀਡੀਆਟੇਕ Dimensity 6300 ਚਿਪਸੈੱਟ ਮਿਲਦੀ ਹੈ। ਇਸ ਫੋਨ ਨੂੰ 4GB+64GB ਅਤੇ 4GB+128GB ਸਟੋਰੇਜ ਆਪਸ਼ਨਾਂ ਦੇ ਨਾਲ ਪੇਸ਼ ਗਿਆ ਹੈ। ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50MP ਦਾ AI ਕੈਮਰਾ ਅਤੇ ਸੈਲਫ਼ੀ ਲਈ 8MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ, ਜੋ ਕਿ 15 ਵਾਟ ਦੀ ਫਾਸਟ ਚਾਰਜਿੰਗ ਨੂੰ ਸਪੋਰਟ ਕਰੇਗੀ।