ਹੈਦਰਾਬਾਦ: ਐਪਲ ਵੱਲੋਂ ਲਾਂਚ ਕੀਤੇ ਗਏ iPhone 16 Pro Max ਨੂੰ ਭਾਰਤੀ ਗ੍ਰਾਹਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਹ ਫੋਨ ਭਾਰਤ 'ਚ 1.40 ਲੱਖ ਰੁਪਏ ਦੀ ਸ਼ੁਰੂਆਤੀ ਕੀਮਤ 'ਤੇ ਵੇਚਿਆ ਜਾ ਰਿਹਾ ਹੈ, ਪਰ ਜੇਕਰ ਤੁਸੀਂ ਅਮਰੀਕਾ 'ਚ ਰਹਿੰਦੇ ਹੋ, ਤਾਂ ਇਸ ਤੋਂ ਵੀ ਘੱਟ ਕੀਮਤ 'ਤੇ ਖਰੀਦ ਸਕਦੇ ਹੋ।
ਹਾਲਾਂਕਿ, ਐਪਲ ਇਨ੍ਹਾਂ ਪ੍ਰੀਮੀਅਮ ਆਈਫੋਨਸ ਨੂੰ ਬਣਾਉਣ ਵਿੱਚ ਜ਼ਿਆਦਾ ਖਰਚ ਨਹੀਂ ਕਰਦਾ, ਪਰ ਇਸਨੂੰ ਵੇਚਿਆ ਲੱਖਾਂ ਵਿੱਚ ਜਾਂਦਾ ਹੈ। ਹੁਣ ਆਈਫੋਨ 16 ਪ੍ਰੋ ਮੈਕਸ ਨੂੰ ਬਣਾਉਣ ਲਈ ਐਪਲ ਨੂੰ ਕਿੰਨਾ ਖਰਚ ਕਰਨਾ ਪੈਂਦਾ ਹੈ, ਇਸ ਬਾਰੇ ਜਾਣਕਾਰੀ ਸਾਹਮਣੇ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਫੋਨ ਪਿਛਲੇ ਸਾਲ ਲਾਂਚ ਹੋਏ iPhone 15 Pro Max ਤੋਂ ਜ਼ਿਆਦਾ ਕੀਮਤ 'ਤੇ ਬਣਾਇਆ ਜਾ ਰਿਹਾ ਹੈ।
ਆਈਫੋਨ 16 ਪ੍ਰੋ ਮੈਕਸ ਨੂੰ ਬਣਾਉਣ ਲਈ ਐਪਲ ਕਿੰਨਾ ਖਰਚ ਕਰਦਾ ਹੈ: ਆਈਫੋਨ 16 ਪ੍ਰੋ ਮੈਕਸ ਦੇ ਬਿਲ ਆਫ ਮਟੀਰੀਅਲ (BoM) ਬਾਰੇ ਪੂਰੀ ਜਾਣਕਾਰੀ TD Cowen ਦੁਆਰਾ ਸਾਹਮਣੇ ਆਈ ਹੈ, ਜੋ AppleInsider ਨੇ ਆਪਣੀ ਰਿਪੋਰਟ ਵਿੱਚ ਪੇਸ਼ ਕੀਤੀ ਹੈ। ਜੇਕਰ ਇਸ ਰਿਪੋਰਟ ਦੀ ਮੰਨੀਏ, ਤਾਂ iPhone 16 Pro Max 256GB ਮਾਡਲ ਨੂੰ ਬਣਾਉਣ ਲਈ ਐਪਲ ਦੀ ਕੁੱਲ ਲਾਗਤ ਉਸਦੇ ਪੁਰਾਣੇ iPhone 15 Pro Max ਮਾਡਲ ਨਾਲੋਂ ਲਗਭਗ $3,000 ਵੱਧ ਹੈ।
ਤੁਹਾਨੂੰ ਦੱਸ ਦੇਈਏ ਕਿ ਐਪਲ ਆਪਣੇ ਆਈਫੋਨ 16 ਪ੍ਰੋ ਮੈਕਸ ਵੇਰੀਐਂਟ ਨੂੰ ਬਣਾਉਣ ਲਈ ਲਗਭਗ 40,000 ਰੁਪਏ ਖਰਚ ਕਰ ਰਹੀ ਹੈ, ਜਦਕਿ ਕੰਪਨੀ ਨੇ ਆਈਫੋਨ 15 ਪ੍ਰੋ ਮੈਕਸ ਨੂੰ ਬਣਾਉਣ ਲਈ ਲਗਭਗ 37,000 ਰੁਪਏ ਦਾ ਨਿਵੇਸ਼ ਕੀਤਾ ਸੀ।
ਆਈਫੋਨ 16 ਪ੍ਰੋ ਮੈਕਸ ਦੀ ਉੱਚ ਉਤਪਾਦਨ ਲਾਗਤ ਦਾ ਕਾਰਨ ਨਵੀਂ ਡਿਸਪਲੇਅ ਅਤੇ ਕੈਮਰਾ ਯੂਨਿਟ ਨੂੰ ਮੰਨਿਆ ਜਾ ਸਕਦਾ ਹੈ, ਜਿਸਦੀ ਕੀਮਤ ਲਗਭਗ 6,640 ਰੁਪਏ ਹੈ ਅਤੇ ਇਹ ਇੱਕ ਨਵੇਂ ਆਈਫੋਨ ਲਈ ਸਭ ਤੋਂ ਮਹਿੰਗਾ ਹਿੱਸਾ ਹੈ। ਆਈਫੋਨ 16 ਪ੍ਰੋ ਮੈਕਸ 'ਤੇ ਨਵੇਂ ਕੈਮਰਾ ਕੰਟਰੋਲ ਬਟਨ ਦੀ ਕੀਮਤ ਲਗਭਗ 1,570 ਰੁਪਏ, ਨਵੀਂ ਰੈਮ ਦੀ ਕੀਮਤ ਲਗਭਗ 1,400 ਰੁਪਏ ਅਤੇ ਨਵੇਂ A18 ਪ੍ਰੋ ਬਾਇਓਨਿਕ ਪ੍ਰੋਸੈਸਰ ਦੀ ਕੀਮਤ ਲਗਭਗ 3,730 ਰੁਪਏ ਹੈ।
ਆਈਫੋਨ 16 ਪ੍ਰੋ ਮੈਕਸ ਦੀ ਕੀਮਤ: ਇਸਦੀ ਵਿਕਰੀ ਕੀਮਤ ਦੀ ਗੱਲ ਕਰੀਏ, ਤਾਂ ਇਹ ਫੋਨ ਅਮਰੀਕਾ ਵਿੱਚ ਲਗਭਗ 99,500 ਰੁਪਏ ਵਿੱਚ ਅਤੇ ਭਾਰਤ ਵਿੱਚ 1.44 ਲੱਖ ਰੁਪਏ ਵਿੱਚ ਵੇਚਿਆ ਜਾ ਰਿਹਾ ਹੈ। ਹੁਣ ਤੁਸੀਂ ਇਸਦੀ ਕੀਮਤ ਅਤੇ ਅਸਲ ਵਿਕਰੀ ਕੀਮਤ ਵਿੱਚ ਅੰਤਰ ਦੇਖ ਸਕਦੇ ਹੋ।
ਇਸ ਕੀਮਤ ਨਾਲ ਐਪਲ ਨਵੇਂ ਪ੍ਰੀਮੀਅਮ ਆਈਫੋਨ ਵੇਚ ਕੇ ਭਾਰੀ ਮੁਨਾਫਾ ਕਮਾ ਰਿਹਾ ਹੈ। ਇਸ ਤੋਂ ਇਲਾਵਾ, ਕੰਪਨੀ ਨੂੰ ਨਵੇਂ ਮਾਡਲ ਵਿੱਚ ਸ਼ਾਮਲ ਕੀਤੇ ਗਏ ਮਾਰਕੀਟਿੰਗ, ਪੈਕੇਜਿੰਗ, ਸਟਾਫ ਅਤੇ ਤਕਨੀਕੀ ਖੋਜਾਂ ਵਰਗੇ ਹੋਰ ਖਰਚੇ ਵੀ ਝੱਲਣੇ ਪੈਣਗੇ। ਨਵੇਂ ਆਈਫੋਨ 16 ਪ੍ਰੋ ਮੈਕਸ ਵਿੱਚ ਇੱਕ ਵੱਡਾ 6.9-ਇੰਚ ਪ੍ਰੋਮੋਸ਼ਨ OLED ਡਿਸਪਲੇਅ ਹੈ, ਜੋ A18 ਪ੍ਰੋ ਚਿਪਸੈੱਟ ਦੁਆਰਾ ਸੰਚਾਲਿਤ ਹੈ।
ਇਹ ਵੀ ਪੜ੍ਹੋ:-
- ਫੋਨ ਚੋਰੀ ਹੋਣ ਤੋਂ ਬਾਅਦ ਘਰ ਬੈਠੇ ਹੀ UPI ID ਨੂੰ ਕੀਤਾ ਜਾ ਸਕਦਾ ਹੈ ਬੰਦ, ਇੱਥੇ ਜਾਣੋ ਆਸਾਨ ਤਰੀਕਾ, ਬੈਂਕ ਖਾਤੇ 'ਚ ਪਏ ਪੈਸੇ ਨਹੀਂ ਲੱਗਣਗੇ ਚੋਰ ਦੇ ਹੱਥ
- ਤਿਉਹਾਰ ਮੌਕੇ ਇਨ੍ਹਾਂ 5 ਸਮਾਰਟਫੋਨਾਂ ਦੀ ਕੀਮਤ 10 ਹਜ਼ਾਰ ਰੁਪਏ ਤੋਂ ਹੋਈ ਘੱਟ, ਦੇਖੋ ਪੂਰੀ ਲਿਸਟ, ਹੱਥੋ ਜਾਣ ਨਾ ਦਿਓ ਇਹ ਸ਼ਾਨਦਾਰ ਮੌਕਾ
- ਤਿਉਹਾਰਾਂ ਦੇ ਸੀਜ਼ਨ ਕਾਰਨ ਸਸਤਾ ਹੋ ਗਿਆ ਵੀਵੋ ਦਾ ਇਹ ਫੋਨ, ਜਾਣੋ ਕੀ ਹੈ ਨਵੀਂ ਕੀਮਤ