ਹੈਦਰਾਬਾਦ: ਅੱਜ ਦੇ ਸਮੇਂ 'ਚ ਧੋਖਾਧੜੀ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ, ਜਿਸਦੇ ਚਲਦਿਆਂ ਹੁਣ HDFC ਬੈਂਕ ਨੇ ਆਪਣੇ ਗ੍ਰਾਹਕਾਂ ਲਈ ਚਿਤਾਵਨੀ ਜਾਰੀ ਕਰ ਦਿੱਤੀ ਹੈ। ਇੱਥੇ ਦੱਸਣਯੋਗ ਹੈ ਕਿ ਬੀਤੇ ਕੁਝ ਸਾਲਾਂ ਤੋਂ ਬੈਂਕ ਅਕਾਊਂਟਸ ਸਮਾਰਟਫੋਨਾਂ ਨਾਲ ਜੁੜ ਚੁੱਕੇ ਹਨ, ਜਿਸਦੇ ਚਲਦਿਆਂ ਲੋਕਾਂ ਨੂੰ ਹਰ ਇੱਕ ਕੰਮ ਲਈ ਬੈਂਕ ਨਹੀਂ ਜਾਣਾ ਪੈਂਦਾ। ਪਰ ਸਾਈਬਰ ਹਮਲਾਵਾਰਾਂ ਲਈ ਬੈਂਕ ਖਾਤਿਆਂ ਨੂੰ ਤੋੜਨਾ ਪਹਿਲਾਂ ਨਾਲੋਂ ਹੋਰ ਆਸਾਨ ਹੋ ਗਿਆ ਹੈ। ਇਸ ਲਈ ਹੁਣ HDFC ਬੈਂਕ ਨੇ ਆਪਣੇ ਗ੍ਰਾਹਕਾਂ ਨੂੰ ਚਿਤਾਵਨੀ ਦਿੱਤੀ ਹੈ ਅਤੇ ਕੁਝ ਗਲਤੀਆਂ ਨਾ ਕਰਨ ਲਈ ਕਿਹਾ ਹੈ। ਜੇਕਰ ਤੁਸੀਂ ਇਹ ਗਲਤੀਆਂ ਕਰਦੇ ਹੋ, ਤਾਂ ਤੁਹਾਡਾ ਅਕਾਊਂਟ ਖਾਲੀ ਹੋ ਸਕਦਾ ਹੈ।
HDFC ਬੈਂਕ ਨੇ ਆਪਣੇ ਗ੍ਰਾਹਕਾਂ ਨੂੰ ਦਿੱਤੀ ਚਿਤਾਵਨੀ:
ਫੋਨ ਦਾ ਬਲੂਟੁੱਥ ਹਰ ਸਮੇਂ ਔਨ ਨਾ ਰੱਖੋ: ਅੱਜ ਦੇ ਸਮੇਂ 'ਚ ਲੋਕ ਏਅਰਫੋਨ ਅਤੇ ਲੈਪਟਾਪ ਕੰਨੈਕਟ ਕਰਨ ਲਈ ਬਲੂਟੁੱਥ ਦਾ ਜ਼ਿਆਦਾ ਇਸਤੇਮਾਲ ਕਰਦੇ ਹਨ ਅਤੇ ਹਰ ਸਮੇਂ ਬਲੂਟੁੱਥ ਔਨ ਰੱਖਦੇ ਹਨ। ਪਰ HDFC ਬੈਂਕ ਨੇ ਸਲਾਹ ਦਿੱਤੀ ਹੈ ਕਿ ਜ਼ਰੂਰਤ ਨਾ ਹੋਣ 'ਤੇ ਬਲੂਟੁੱਥ ਨੂੰ ਬੰਦ ਕਰਕੇ ਰੱਖੋ।
ਬਿਨ੍ਹਾਂ ਲੌਗਆਊਟ ਕੀਤੇ ਬੈਕਿੰਗ ਐਪ ਬੰਦ ਨਾ ਕਰੋ: ਕਈ ਯੂਜ਼ਰਸ ਬੈਂਕਿੰਗ ਐਪ ਦਾ ਇਸਤੇਮਾਲ ਕਰਦੇ ਹੋਏ ਐਪ ਨੂੰ ਲੌਗਆਊਟ ਕਰਨਾ ਭੁੱਲ ਜਾਂਦੇ ਹਨ। ਅਜਿਹਾ ਕਰਨ ਨਾਲ ਤੁਹਾਡਾ ਅਕਾਊਂਟ ਖਾਲੀ ਹੋ ਸਕਦਾ ਹੈ। HDFC ਬੈਂਕ ਨੇ ਕਿਹਾ ਹੈ ਕਿ ਹਰ ਵਾਰ ਐਪ ਬੰਦ ਕਰਨ ਤੋਂ ਪਹਿਲਾ ਲੌਗਆਊਟ ਜ਼ਰੂਰ ਕਰ ਦਿਓ।
ਪਬਲਿਕ WiFi 'ਤੇ ਬੈਕਿੰਗ ਐਪ ਦਾ ਇਸਤੇਮਾਲ ਨਾ ਕਰੋ: HDFC ਬੈਂਕ ਨੇ ਇਹ ਵੀ ਚਿਤਾਵਨੀ ਦਿੱਤੀ ਹੈ ਕਿ ਪਬਲਿਕ WiFi 'ਤੇ ਬੈਂਕਿੰਗ ਐਪ ਦਾ ਇਸਤੇਮਾਲ ਨਾ ਕਰੋ। ਅਜਿਹਾ ਕਰਨ ਨਾਲ ਤੁਹਾਡਾ ਅਕਾਊਂਟ ਹੈਂਕ ਵੀ ਹੋ ਸਕਦਾ ਹੈ।
ਸਾਰੀਆਂ ਐਪਾਂ ਦਾ ਇੱਕ ਪਿੰਨ ਨਾ ਰੱਖੋ: ਕਈ ਯੂਜ਼ਰਸ ਸਾਰੀਆਂ ਐਪਾਂ ਅਤੇ ਅਕਾਊਂਟਸ ਲਈ ਇੱਕ ਹੀ ਪਿੰਨ, ਪਾਸਵਰਡ ਰੱਖ ਲੈਂਦੇ ਹਨ। ਇਸ ਤਰ੍ਹਾਂ ਕੋਈ ਵੀ ਤੁਹਾਡੇ ਪਿੰਨ ਤੱਕ ਆਸਾਨੀ ਨਾਲ ਪਹੁੰਚ ਜਾਵੇਗਾ। ਇਸ ਲਈ ਹਮੇਸ਼ਾ ਅਜਿਹਾ ਪਿੰਨ ਰੱਖੋ, ਜਿਸ ਤੱਕ ਹਮਲਾਵਾਰ ਪਹੁੰਚ ਨਾ ਕਰ ਸਕਣ।
ਫ਼ੋਨ ਦੀ ਮੁਰੰਮਤ ਕਰਵਾਉਦੇ ਸਮੇਂ ਐਪਾਂ ਨੂੰ ਡਿਲੀਟ ਕਰੋ: ਜੇਕਰ ਤੁਹਾਡੇ ਫੋਨ 'ਚ ਕੋਈ ਸਮੱਸਿਆ ਹੋ ਗਈ ਹੈ ਅਤੇ ਤੁਸੀਂ ਫੋਨ ਠੀਕ ਕਰਵਾਉਣ ਲਈ ਦੁਕਾਨ ਜਾ ਰਹੇ ਹੋ, ਤਾਂ ਪਹਿਲਾ ਸਾਰੀਆਂ ਬੈਂਕਿੰਗ ਅਤੇ ਪੇਮੈਂਟ ਐਪਾਂ ਨੂੰ ਡਿਲੀਟ ਕਰੋ।