ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਆਪਣੇ ਗ੍ਰਾਹਕਾਂ ਲਈ ਨਵੇਂ ਅਪਡੇਟ ਪੇਸ਼ ਕਰਦੀ ਰਹਿੰਦੀ ਹੈ। ਹੁਣ ਵਟਸਐਪ ਯੂਜ਼ਰਸ ਅਨੁਭਵ ਨੂੰ ਹੋਰ ਵੀ ਬਿਹਤਰ ਬਣਾਉਣ ਲਈ ਸਟੇਟਸ ਅਪਡੇਟ 'ਚ ਗਰੇਡੀਐਂਟ ਫਿਲਟਰ ਫੀਚਰ ਪੇਸ਼ ਕਰਨ ਦੀ ਤਿਆਰੀ ਵਿੱਚ ਹੈ। WABetaInfo ਅਨੁਸਾਰ, ਕੰਪਨੀ ਨੇ ਕੁਝ ਦਿਨ ਪਹਿਲਾ ਹੀ ਨਵੇਂ ਅਪਡੇਟ ਨੂੰ ਜਾਰੀ ਕੀਤਾ ਹੈ। ਇਸ 'ਚ ਸਟੇਟਸ ਅਪਡੇਟ ਦੇ ਸਮੇਂ ਗਰੇਡੀਐਂਟ ਫਿਲਟਰ ਆਪਣੇ ਆਪ ਬੈਂਕਗ੍ਰਾਊਡ 'ਚ ਜੁੜ ਜਾਵੇਗਾ।
WABetaInfo ਨੇ ਸ਼ੇਅਰ ਕੀਤੀ ਪੋਸਟ: WABetaInfo ਨੇ ਇਸ ਫੀਚਰ ਬਾਰੇ ਜਾਣਕਾਰੀ ਸ਼ੇਅਰ ਕੀਤੀ ਹੈ। WABetaInfo ਨੇ X 'ਤੇ ਇਸ ਫੀਚਰ ਦਾ ਇੱਕ ਸਕ੍ਰੀਨਸ਼ਾਰਟ ਵੀ ਪੋਸਟ ਕੀਤਾ ਹੈ, ਜਿਸ ਰਾਹੀ ਤੁਸੀਂ ਇਸ ਫੀਚਰ ਨੂੰ ਦੇਖ ਸਕਦੇ ਹੋ। ਪੋਸਟ ਅਨੁਸਾਰ, ਹੁਣ ਯੂਜ਼ਰਸ ਜਦੋ ਵੀ ਕੋਈ ਫੋਟੋ ਜਾਂ ਵੀਡੀਓ ਨੂੰ ਸਟੇਟਸ 'ਚ ਅਪਡੇਟ ਕਰਨਗੇ, ਤਾਂ ਬੈਂਕਗ੍ਰਾਊਡ 'ਚ ਗਰੇਡੀਐਂਟ ਫਿਲਟਰ ਆਪਣੇ ਆਪ ਐਡ ਹੋ ਜਾਵੇਗਾ, ਜਿਸ ਕਰਕੇ ਹੁਣ ਸਟੇਟਸ ਹੋਰ ਵੀ ਜ਼ਿਆਦਾ ਆਕਰਸ਼ਕ ਬਣ ਜਾਵੇਗਾ।
📝 WhatsApp beta for Android 2.24.16.2: what's new?
— WABetaInfo (@WABetaInfo) July 22, 2024
WhatsApp is rolling out a feature to automatically add a background gradient filter to status updates, and it's available to some beta testers! It's possible to get this feature with previous updates.https://t.co/pK6AT1wYO9 pic.twitter.com/pmKnqjbn7F
ਕੰਪਨੀ ਨੇ ਇਹ ਫੀਚਰ ਸਟੇਟਸ ਅਪਡੇਟਸ 'ਚ ਖਾਲੀ ਜਗ੍ਹਾ ਦੀ ਸਮੱਸਿਆ ਨੂੰ ਹੱਲ ਕਰਨ ਲਈ ਲਿਆਂਦਾ ਹੈ। ਕੰਪਨੀ ਨੂੰ ਲੰਬੇ ਸਮੇਂ ਤੋਂ ਇਸ ਮੁੱਦੇ ਨੂੰ ਲੈ ਕੇ ਯੂਜ਼ਰਸ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ। ਪਰ ਹੁਣ ਇਸ ਫੀਚਰ ਦੇ ਕਾਰਨ ਤੁਹਾਡਾ ਸਟੇਟਸ ਅਪਡੇਟ ਵਿਜ਼ੂਅਲ ਤੌਰ 'ਤੇ ਬਿਹਤਰ ਦਿਖਾਈ ਦੇਵੇਗੀ।
- iQOO Z9s ਸਮਾਰਟਫੋਨ ਜਲਦ ਹੋ ਸਕਦੈ ਪੇਸ਼, ਕੰਪਨੀ ਦੇ ਸੀਈਓ ਨੇ ਦਿਖਾਈ ਫੋਨ ਦੀ ਪਹਿਲੀ ਝਲਕ - iQOO Z9s Launch Date
- ਵਟਸਐਪ ਯੂਜ਼ਰਸ ਨੂੰ ਜਲਦ ਮਿਲੇਗਾ 'Choose Username' ਫੀਚਰ, ਹੁਣ ਇੱਕ-ਦੂਜੇ ਨਾਲ ਨੰਬਰ ਸ਼ੇਅਰ ਕਰਨ ਦੀ ਲੋੜ ਹੋਵੇਗੀ ਖਤਮ - WhatsApp Choose Username Feature
- ਵਟਸਐਪ ਯੂਜ਼ਰਸ ਲਈ ਪੇਸ਼ ਕਰਨ ਜਾ ਰਿਹੈ ਇਹ ਸ਼ਾਨਦਾਰ ਫੀਚਰ, ਬਿਨ੍ਹਾਂ ਇੰਟਰਨੈੱਟ ਦੇ ਕਰ ਸਕੋਗੇ ਇਸਤੇਮਾਲ - WhatsApp File Sharing Feature
ਇਨ੍ਹਾਂ ਯੂਜ਼ਰਸ ਲਈ ਆ ਰਿਹਾ ਗਰੇਡੀਐਂਟ ਫਿਲਟਰ ਫੀਚਰ: ਵਟਸਐਪ ਨੇ ਗਰੇਡੀਐਂਟ ਫਿਲਟਰ ਫੀਚਰ ਨੂੰ ਅਜੇ ਬੀਟਾ ਯੂਜ਼ਰਸ ਲਈ ਰੋਲਆਊਟ ਕੀਤਾ ਹੈ। ਗਲੋਬਲ ਯੂਜ਼ਰਸ ਲਈ ਇਹ ਫੀਚਰ ਬੀਟਾ ਟੈਸਟਿੰਗ ਪੂਰੀ ਹੋਣ ਤੋਂ ਬਾਅਦ ਜਾਰੀ ਕੀਤਾ ਜਾਵੇਗਾ।