ਹੈਦਰਾਬਾਦ: ਗੂਗਲ ਕ੍ਰੋਮ ਦਾ ਇਸਤੇਮਾਲ ਯੂਜ਼ਰਸ ਕਈ ਤਰ੍ਹਾਂ ਦੀ ਜਾਣਕਾਰੀ ਹਾਸਿਲ ਕਰਨ ਲਈ ਕਰਦੇ ਹਨ। ਕਈ ਵਾਰ ਭਾਸ਼ਾ ਹੋਰ ਹੋਣ ਕਰਕੇ ਵੈੱਬ 'ਤੇ ਮੌਜ਼ੂਦ ਕੰਟੈਟ ਨੂੰ ਪੜ੍ਹਨ ਲਈ ਯੂਜ਼ਰਸ ਨੂੰ ਮੁਸ਼ਕਿਲ ਹੁੰਦੀ ਹੈ। ਇਸ ਸਮੱਸਿਆ ਨੂੰ ਖਤਮ ਕਰਨ ਲਈ ਹੁਣ ਗੂਗਲ ਕ੍ਰੋਮ 'Listen to this page' ਨਾਮ ਤੋਂ ਫੀਚਰ ਲੈ ਕੇ ਆਉਣ ਜਾ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਵੈੱਬ ਪੇਜ ਦਾ ਕੰਟੈਟ ਆਪਣੀ ਪਸੰਦ ਦੀ ਭਾਸ਼ਾ ਅਤੇ ਅਵਾਜ਼ 'ਚ ਸੁਣ ਸਕਣਗੇ। 9to5 Google ਦੀ ਰਿਪੋਰਟ ਅਨੁਸਾਰ, ਇਹ ਫੀਚਰ ਜਲਦ ਹੀ ਕ੍ਰੋਮ ਦੇ ਸਾਰੇ ਯੂਜ਼ਰਸ ਲਈ ਪੇਸ਼ ਕੀਤਾ ਜਾਵੇਗਾ।
'Listen to this page' ਫੀਚਰ 'ਚ ਕਰ ਸਕੋਗੇ ਇਹ ਕੰਮ: ਗੂਗਲ ਨੇ ਇਸ ਫੀਚਰ ਨੂੰ ਹੈਲਪ ਪੇਜ਼ ਦੇ ਰਾਹੀ ਪੇਸ਼ ਕੀਤਾ ਹੈ। ਕੰਪਨੀ ਨੇ ਕਿਹਾ ਹੈ ਕਿ ਹੁਣ ਯੂਜ਼ਰਸ ਵੈੱਬਸਾਈਟ 'ਤੇ ਪੜ੍ਹੇ ਜਾਣ ਵਾਲੇ ਟੈਕਸਟ ਨੂੰ ਆਪਣੇ ਐਂਡਰਾਈਡ 'ਤੇ ਸੁਣ ਸਕਦੇ ਹਨ। ਇਸ ਲਈ Play, Pause, Rewind ਅਤੇ Fast-Forward ਵਰਗੇ ਆਪਸ਼ਨ ਵੀ ਦਿੱਤੇ ਗਏ ਹਨ। ਯੂਜ਼ਰਸ ਆਪਣੀ ਜ਼ਰੂਰਤ ਦੇ ਅਨੁਸਾਰ ਕੰਟੈਟ ਦੀ ਪਲੇਬੈਕ ਸਪੀਡ ਨੂੰ ਘੱਟ ਜਾਂ ਜ਼ਿਆਦਾ ਕਰ ਸਕਦੇ ਹਨ। ਇਸ ਤੋਂ ਇਲਾਵਾ, ਗੂਗਲ ਯੂਜ਼ਰਸ ਨੂੰ ਪਸੰਦ ਦੀ ਆਵਾਜ ਨੂੰ ਚੁਣਨ ਦਾ ਆਪਸ਼ਨ ਵੀ ਦੇ ਰਿਹਾ ਹੈ।
ਵਾਈਸ ਟਾਈਪ ਚੁਣਨ ਲਈ ਇਸ 'ਚ ਤੁਹਾਨੂੰ ਰੂਬੀ, ਰਿਵਰ, ਫੀਲਡ ਅਤੇ ਮੌਸ ਦਾ ਆਪਸ਼ਨ ਮਿਲੇਗਾ। ਭਾਸ਼ਾ ਦੀ ਗੱਲ ਕੀਤੀ ਜਾਵੇ, ਤਾਂ ਇਸ 'ਚ ਅੰਗ੍ਰੇਜ਼ੀ, ਹਿੰਦੀ, ਬੰਗਾਲੀ, ਚੀਨੀ, ਅਰਬੀ, ਜਰਮਨ, ਇੰਡੋਨੇਸ਼ੀਆ, ਜਾਪਾਨੀ, ਇੰਡੋਨੇਸ਼ੀਆਈ, ਪੁਰਤਗਾਲੀ, ਰੂਸੀ ਅਤੇ ਸਪੈਨਿਸ਼ ਭਾਸ਼ਾ ਦਾ ਆਪਸ਼ਨ ਮਿਲਦਾ ਹੈ। ਦੱਸ ਦਈਏ ਕਿ ਇਹ ਫੀਚਰ ਉਨ੍ਹਾਂ ਵੈੱਬਸਾਈਟਾਂ 'ਤੇ ਕੰਮ ਕਰੇਗਾ, ਜੋ ਇਸਨੂੰ ਸਪੋਰਟ ਕਰਦੀਆਂ ਹਨ। ਗੂਗਲ ਨੇ ਇਸ ਫੀਚਰ ਨੂੰ ਡੈਸਕਟਾਪ ਲਈ ਟੈਸਟ ਕੀਤਾ ਹੈ।
- ਵਟਸਐਪ ਨੂੰ ਆਪਣੀ ਪਸੰਦੀਦਾ ਥੀਮ 'ਚ ਕਰ ਸਕੋਗੇ ਇਸਤੇਮਾਲ, ਕੰਪਨੀ ਨੇ ਦਿੱਤੇ ਇਹ ਪੰਜ ਕਲਰ ਆਪਸ਼ਨ - WhatsApp Theme Feature
- ਕੱਲ੍ਹ ਸਾਹਮਣੇ ਆਵੇਗਾ Oneplus Nord CE 4 Lite ਸਮਾਰਟਫੋਨ ਦਾ ਲੁੱਕ, ਮਿਲਣਗੇ ਕਈ ਸ਼ਾਨਦਾਰ ਫੀਚਰਸ - Oneplus Nord CE 4 Lite Launch Date
- ਗੂਗਲ ਪਲੇ ਸਟੋਰ 'ਚ ਆ ਰਿਹੈ 'App Auto Open' ਫੀਚਰ, ਇਨ੍ਹਾਂ ਯੂਜ਼ਰਸ ਲਈ ਹੋਵੇਗਾ ਕੰਮ ਦਾ ਫੀਚਰ - Google Play Store App Auto Open
'Listen to this page' ਫੀਚਰ ਦੀ ਵਰਤੋ: ਇਸ ਫੀਚਰ ਦਾ ਇਸਤੇਮਾਲ ਕਰਨ ਲਈ ਸਭ ਤੋਂ ਪਹਿਲਾ ਐਂਡਰਾਈਡ ਡਿਵਾਈਸ 'ਤੇ ਗੂਗਲ ਕ੍ਰੋਮ ਖੋਲ੍ਹੋ। ਫਿਰ ਉਸ ਵੈੱਬ ਪੇਜ 'ਤੇ ਜਾਓ, ਜਿਸਨੂੰ ਤੁਸੀਂ ਸੁਣਨਾ ਚਾਹੁੰਦੇ ਹੋ। ਰਾਈਟ ਕਾਰਨਰ 'ਚ ਦਿੱਤੇ ਗਏ ਤਿੰਨ ਡਾਟ ਵਾਲੇ ਮੈਨੂੰ 'ਤੇ ਟੈਪ ਕਰੋ। ਇੱਥੇ ਤੁਹਾਨੂੰ 'Listen to this page' ਫੀਚਰ ਨਜ਼ਰ ਆਵੇਗਾ। ਫਿਰ ਇਸ ਆਪਸ਼ਨ ਨੂੰ ਚੁਣ ਲਓ। ਚੁਣਨ ਤੋਂ ਬਾਅਦ ਵੈੱਬ ਪੇਜ ਦਾ ਕੰਟੈਟ ਪੋਡਕਾਸਟ ਸਟਾਈਲ 'ਚ ਤੁਹਾਨੂੰ ਸੁਣਾਈ ਦੇਵੇਗਾ।