ਹੈਦਰਾਬਾਦ: ਮੋਬਾਈਲ ਹਰ ਕਿਸੇ ਦੀ ਜ਼ਿੰਦਗੀ ਦਾ ਅਹਿਮ ਹਿੱਸਾ ਬਣ ਗਿਆ ਹੈ। ਮੋਬਾਈਲ ਫੋਨ ਨੂੰ ਚਲਾਉਣ ਲਈ ਸਿਮ ਕਾਰਡ ਬਹੁਤ ਜ਼ਰੂਰੀ ਹੁੰਦਾ ਹੈ। ਅਜਿਹੇ 'ਚ ਜ਼ਰੂਰੀ ਹੈ ਕਿ ਦੂਰਸੰਚਾਰ ਇੰਡਸਟਰੀ 'ਚ ਹੋਣ ਵਾਲੇ ਬਦਲਾਅ ਜਿਵੇਂ ਕਿ ਸਿਮ ਕਾਰਡ ਦੇ ਨਵੇਂ ਨਿਯਮਾਂ ਬਾਰੇ ਲੋਕਾਂ ਨੂੰ ਪਤਾ ਹੋਵੇ। ਦੂਰਸੰਚਾਰ ਰੈਗੂਲੇਟਰ ਟਰਾਈ ਨੇ ਸਿਮ ਕਾਰਡ ਸਕੈਮ ਨੂੰ ਰੋਕਣ ਲਈ 1 ਜੁਲਾਈ 2024 ਤੋਂ ਮੋਬਾਈਲ ਨੰਬਰ ਪੋਰਟੇਬਿਲਟੀ ਦੇ ਨਿਯਮਾਂ ਨੂੰ ਬਦਲਣ ਦਾ ਫੈਸਲਾ ਕੀਤਾ ਹੈ। ਇਸ 'ਚ ਸਿਮ ਕਾਰਡ ਚੋਰੀ ਹੋਣ ਜਾਂ ਖਰਾਬ ਹੋਣ ਦੀ ਸਥਿਤੀ 'ਚ ਤਾਲਾਬੰਦੀ ਦੀ ਮਿਆਦ ਨੂੰ ਸੱਤ ਦਿਨਾਂ ਤੱਕ ਵਧਾ ਦਿੱਤਾ ਹੈ। ਦੱਸ ਦਈਏ ਕਿ ਪਹਿਲਾਂ ਇਸ ਸਥਿਤੀ ਵਿੱਚ ਇੱਕ ਨਵਾਂ ਸਿਮ ਤੁਰੰਤ ਉਪਲਬਧ ਹੁੰਦਾ ਸੀ।
ਸਿਮ ਕਾਰਡ ਨੂੰ ਲੈ ਕੇ ਨਿਯਮ:
- ਟਰਾਈ ਨੇ ਕਿਹਾ ਹੈ ਕਿ ਜੇਕਰ ਕੋਈ ਨੰਬਰ ਇੱਕ ਨਿਸ਼ਚਿਤ ਸਮੇਂ ਲਈ ਬੰਦ ਰਹਿੰਦਾ ਹੈ, ਤਾਂ ਮੋਬਾਈਲ ਆਪਰੇਟਰ ਇਸ ਸਿਮ ਨੂੰ ਅਕਿਰਿਆਸ਼ੀਲ ਕਰ ਸਕਦੇ ਹਨ। ਇਸ ਨਾਲ ਸਿਮ ਦੀ ਗਲਤ ਵਰਤੋ ਨੂੰ ਰੋਕਣ 'ਚ ਮਦਦ ਮਿਲੇਗੀ।
- ਹੁਣ ਤੁਹਾਨੂੰ ਨਵਾਂ ਸਿਮ ਕਾਰਡ ਪਾਉਣ ਲਈ ਵੈਧ ਪਛਾਣ ਅਤੇ ਪਤਾ ਸਰਟੀਫਿਕੇਟ ਦੀ ਲੋੜ ਹੋਵੇਗੀ। ਇਸਦੇ ਨਾਲ ਹੀ, ਬਾਇਓਮੈਟ੍ਰਿਕ ਵੈਰੀਫਿਕੇਸ਼ਨ ਦੀ ਵੀ ਮਦਦ ਲਈ ਜਾਵੇਗੀ। ਇਸ ਦਾ ਉਦੇਸ਼ ਗੈਰ-ਕਾਨੂੰਨੀ ਸਿਮ ਦੀ ਵਿਕਰੀ ਨੂੰ ਰੋਕਣਾ ਅਤੇ ਸਹੀ ਯੂਜ਼ਰਸ ਦੀ ਪਛਾਣ ਕਰਨਾ ਹੈ।
- ਇਸ ਤੋਂ ਇਲਾਵਾ, ਸਿਮ ਕਾਰਡਾਂ ਦੀ ਗਿਣਤੀ ਦੀ ਇੱਕ ਨਿਸ਼ਚਿਤ ਸੀਮਾ ਹੈ ਜੋ ਇੱਕ ਵਿਅਕਤੀ ਰੱਖ ਸਕਦਾ ਹੈ। ਇਹ ਅਪਰਾਧੀਆਂ ਨੂੰ ਕਈ ਸਿਮਾਂ ਦੀ ਦੁਰਵਰਤੋਂ ਕਰਨ ਤੋਂ ਰੋਕਦਾ ਹੈ। ਅਜਿਹੀ ਸਥਿਤੀ ਵਿੱਚ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਹਾਡੇ ਨਾਮ 'ਤੇ ਕਿੰਨੇ ਸਿਮ ਜਾਰੀ ਕੀਤੇ ਗਏ ਹਨ।
- ਪ੍ਰੀਪੇਡ ਸਿਮ ਕਾਰਡਾਂ ਨੂੰ ਵੀ ਹੁਣ ਪੋਸਟਪੇਡ ਕਨੈਕਸ਼ਨਾਂ ਵਾਂਗ ਪਛਾਣ ਅਤੇ ਪਤੇ ਦੇ ਸਬੂਤ ਦੇ ਨਾਲ ਰਜਿਸਟਰ ਕੀਤਾ ਜਾਵੇਗਾ।
- ਮੋਬਾਈਲ ਨੰਬਰ ਪੋਰਟੇਬਿਲਟੀ ਨਿਯਮਾਂ ਵਿੱਚ ਬਦਲਾਅ ਕੀਤੇ ਜਾਣਗੇ। ਹੁਣ ਜਦੋਂ ਤੁਸੀਂ ਆਪਣਾ ਨੰਬਰ ਪੋਰਟ ਕਰਵਾਉਦੇ ਹੋ, ਤਾਂ ਤੁਹਾਡਾ ਸੱਤ ਦਿਨਾਂ ਤੱਕ ਕਿਸੇ ਹੋਰ ਟੈਲੀਕਾਮ ਆਪਰੇਟਰ ਨੂੰ ਪੋਰਟ ਨਹੀਂ ਕੀਤਾ ਜਾਵੇਗਾ। ਇਸ ਮਿਆਦ ਦੇ ਬਾਅਦ ਹੀ ਇਸਨੂੰ ਪੋਰਟ ਕੀਤਾ ਜਾਵੇਗਾ।
ਮੋਬਾਈਲ ਯੂਜ਼ਰਸ ਇਨ੍ਹਾਂ ਗੱਲ੍ਹਾਂ ਦਾ ਰੱਖਣ ਧਿਆਨ:
- ਆਪਣੇ ਸਿਮ ਕਾਰਡ ਨੂੰ ਐਕਟਿਵ ਰੱਖੋ। ਕਾਲ, ਟੈਕਸਟ ਅਤੇ ਡਾਟਾ ਦਾ ਰੋਜ਼ਾਨਾ ਇਸਤੇਮਾਲ ਕਰੋ।
- ਨਵਾਂ ਸਿਮ ਕਾਰਡ ਲੈਂਦੇ ਸਮੇਂ ਪਹਿਚਾਣ ਅਤੇ ਪਤਾ ਸਰਟੀਫਿਕੇਟ ਆਪਣੇ ਨਾਲ ਰੱਖੋ।
- ਆਪਣੇ ਨਾਮ 'ਤੇ ਜਾਰੀ ਹੋਣ ਵਾਲੇ ਸਿਮ ਕਾਰਡ ਦੀ ਸੀਮਾ ਨੂੰ ਜਾਣੋ ਅਤੇ ਉਸ ਹਿਸਾਬ ਨਾਲ ਹੀ ਸਿਮ ਨੂੰ ਮੈਨੇਜ ਕਰੋ।
- ਜੇਕਰ ਤੁਸੀਂ ਪ੍ਰੀਪੇਡ ਸਿਮ ਇਸਤੇਮਾਲ ਕਰਦੇ ਹੋ, ਤਾਂ ਨਵੇਂ ਨਿਯਮਾਂ ਅਨੁਸਾਰ ਆਪਣੇ ਮੋਬਾਈਲ ਨੈੱਟਵਰਕ ਆਪਰੇਟਰ ਦੇ ਨਾਲ ਰਜਿਸਟਰ ਹੋਵੋ।
- ਜੇਕਰ ਤੁਸੀਂ ਆਪਣਾ ਨੰਬਰ ਪੋਰਟ ਕਰਵਾ ਰਹੇ ਹੋ, ਤਾਂ ਸੱਤ ਦਿਨ ਨੰਬਰ ਬੰਦ ਰਹਿਣ ਦੇ ਸਮੇਂ 'ਚ ਤੁਹਾਨੂੰ ਇੱਕ ਆਪਸ਼ਨਲ ਨੰਬਰ ਇਸਤੇਮਾਲ ਕਰਨਾ ਚਾਹੀਦਾ ਹੈ, ਤਾਂਕਿ ਲੋਕਾਂ ਨੂੰ ਤੁਹਾਡੇ ਮੋਬਾਈਲ ਨੰਬਰ ਪੋਰਟੇਬਿਲਟੀ ਬਾਰੇ ਪਤਾ ਰਹੇ।