ਹੈਦਰਾਬਾਦ: ਅੱਜ OnePlus 12R ਦੇ ਨਵੇਂ ਐਡੀਸ਼ਨ OnePlus 12R Genshin Impact Edition ਦੀ ਪਹਿਲੀ ਸੇਲ ਸ਼ੁਰੂ ਹੋਣ ਜਾ ਰਹੀ ਹੈ। ਇਹ ਸੇਲ ਅੱਜ ਦੁਪਹਿਰ 12 ਵਜੇ ਲਾਈਵ ਹੋ ਜਾਵੇਗੀ। ਇਸ ਫੋਨ ਨੂੰ ਤੁਸੀਂ ਐਮਾਜ਼ਾਨ ਰਾਹੀ ਖਰੀਦ ਸਕੋਗੇ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ OnePlus ਆਪਣੇ ਗ੍ਰਾਹਕਾਂ ਲਈ OnePlus 12R ਸਮਾਰਟਫੋਨ ਪਹਿਲਾ ਹੀ ਪੇਸ਼ ਕਰ ਚੁੱਕਾ ਹੈ। ਹੁਣ ਇਸ ਫੋਨ ਨੂੰ ਇੱਕ ਖਾਸ ਐਡੀਸ਼ਨ OnePlus 12R Genshin Impact Edition ਦੇ ਨਾਲ ਲਿਆਂਦਾ ਗਿਆ ਹੈ। ਇਹ ਫੋਨ ਨਾਰਮਲ ਫੋਨ ਵਰਗੇ ਹੀ ਫੀਚਰਸ ਦੇ ਨਾਲ ਲਿਆਂਦਾ ਜਾ ਰਿਹਾ ਹੈ। ਹਾਲਾਂਕਿ, ਫੋਨ ਦੀ ਲੁੱਕ ਅਤੇ ਡਿਜ਼ਾਈਨ 'ਚ ਬਦਲਾਅ ਹੋਵੇਗਾ। ਇਸ ਫੋਨ ਨੂੰ Genshin Impact ਖਿਡਾਰੀਆਂ ਲਈ ਲਿਆਂਦਾ ਜਾ ਰਿਹਾ ਹੈ। ਗੇਮ ਦੇ ਸ਼ੌਕੀਨਾਂ ਲਈ ਇਹ ਡਿਵਾਈਸ ਖਾਸ ਹੋ ਸਕਦੀ ਹੈ।
OnePlus 12R Genshin Impact Edition 'ਚ ਕੀ ਹੋਵੇਗਾ ਖਾਸ?: OnePlus 12R Genshin Impact Edition ਫੋਨ ਨੂੰ ਕੰਪਨੀ Electro Violet ਕਲਰ 'ਚ ਇੱਕ ਪ੍ਰੀਮੀਅਮ ਡਿਜ਼ਾਈਨ ਦੇ ਨਾਲ ਲਿਆ ਰਹੀ ਹੈ। OnePlus ਦਾ ਇਹ ਸਮਾਰਟਫੋਨ ਗੇਮਰਜ਼ ਲਈ ਗੇਮਿੰਗ ਆਪਟੀਮਾਈਜ਼ਡ ਆਕਸੀਜਨ OS ਦੇ ਨਾਲ ਲਿਆਂਦਾ ਜਾ ਰਿਹਾ ਹੈ। ਇਸ ਸਮਾਰਟਫੋਨ 'ਚ 5,500mAh ਦੀ ਬੈਟਰੀ ਮਿਲੇਗੀ, ਜੋ ਕਿ 100ਵਾਟ SUPERVOOC ਚਾਰਜਿੰਗ ਨੂੰ ਸਪੋਰਟ ਕਰੇਗੀ।
OnePlus 12R Genshin Impact Edition ਦੀ ਕੀਮਤ: ਜੇਕਰ ਕੀਮਤ ਬਾਰੇ ਗੱਲ ਕੀਤੀ ਜਾਵੇ, ਤਾਂ OnePlus 12R Genshin Impact Edition ਦੇ 16GB+256GB ਸਟੋਰੇਜ ਵਾਲੇ ਮਾਡਲ ਦੀ ਕੀਮਤ 49,999 ਰੁਪਏ ਰੱਖੀ ਗਈ ਹੈ। ਇਹ ਸਮਾਰਟਫੋਨ ਅੱਜ ਦੁਪਹਿਰ 12 ਵਜੇ ਤੋਂ ਬਾਅਦ ਐਮਾਜ਼ਾਨ ਰਾਹੀ ਖਰੀਦਣ ਲਈ ਉਪਲਬਧ ਹੋ ਜਾਵੇਗਾ।