ਹੈਦਰਾਬਾਦ: ਐਲੋਨ ਮਸਕ ਅਤੇ ਬ੍ਰਾਜੀਲ ਕੋਰਟ ਵਿਚਕਾਰ ਲੰਬੇ ਸਮੇਂ ਤੋਂ ਇੱਕ ਮਾਮਲਾ ਚੱਲ ਰਿਹਾ ਸੀ। ਇਸ ਦੌਰਾਨ ਹੁਣ X ਨੂੰ ਵੱਡਾ ਝਟਕਾ ਲੱਗਾ ਹੈ। ਬ੍ਰਾਜੀਲ ਦੀ ਸੁਪਰੀਮ ਕੋਰਟ ਨੇ X ਦੇ ਇਸਤੇਮਾਲ 'ਤੇ ਰੋਕ ਲਗਾ ਦਿੱਤੀ ਹੈ। ਜੇਕਰ ਕੋਈ VPN ਲਗਾ ਕੇ ਇਸ ਐਪ ਦਾ ਇਸਤੇਮਾਲ ਕਰਦਾ ਹੈ, ਤਾਂ ਉਸਨੂੰ ਜੁਰਮਾਨਾ ਲੱਗ ਸਕਦਾ ਹੈ। ਹੁਣ ਹਰ ਕਿਸੇ ਦੇ ਮਨ 'ਚ ਸਵਾਲ ਹੈ ਕਿ ਅਜਿਹਾ ਕਿਉ ਹੋਇਆ ਹੈ।
ਬ੍ਰਾਜੀਲ ਕੋਰਟ X ਤੋਂ ਲੰਬੇ ਸਮੇਂ ਤੋਂ ਨਾਰਾਜ਼ ਸੀ, ਪਰ ਬੀਤੇ ਕੁਝ ਦਿਨਾਂ 'ਚ ਇਹ ਚੀਜ਼ਾਂ ਤੇਜ਼ੀ ਨਾਲ ਬਦਲੀਆਂ ਹਨ। ਇਸਦਾ ਕਾਰਨ X ਦੀ ਪਾਲਿਸੀ ਹੈ। ਕੋਰਟ ਨੇ ਕਿਹਾ ਕਿ X ਦੇਸ਼ 'ਚ ਲੋਕਤੰਤਰ ਨੂੰ ਕੰਮਜ਼ੋਰ ਕਰਨ ਵਰਗੀਆਂ ਚੀਜ਼ਾਂ ਨੂੰ ਵਧਾ ਰਿਹਾ ਹੈ। ਅਜਿਹਾ ਪਹਿਲੀ ਵਾਰ ਨਹੀਂ ਹੋਇਆ ਹੈ, ਜਦ X 'ਤੇ ਅਜਿਹੇ ਦੋਸ਼ ਲੱਗੇ ਹਨ। ਪਹਿਲਾ ਵੀ ਬ੍ਰਾਜੀਲ 'ਚ X ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਹੈ।
Investing in Brazil under their current administration is insane. When there is new leadership, that will hopefully change. https://t.co/Wnmhwi8BzD
— Elon Musk (@elonmusk) September 1, 2024
X 'ਤੇ ਜ਼ੁਰਮਾਨਾ: X ਨੂੰ ਬੈਨ ਕਰਨ ਦੇ ਨਾਲ ਹੀ ਕੋਰਟ ਨੇ ਪਲੇਟਫਾਰਮ 'ਤੇ 40 ਕਰੋੜ ਦਾ ਜ਼ੁਰਮਾਨਾ ਵੀ ਲਗਾਇਆ ਹੈ। ਦੱਸ ਦਈਏ ਕਿ X ਨੂੰ ਪਹਿਲਾ ਵੀ ਕਈ ਵਾਰ ਚੇਤਾਵਨੀ ਦਿੱਤੀ ਗਈ ਸੀ, ਪਰ X ਨੇ ਸਾਰੀਆਂ ਗੱਲਾਂ ਨੂੰ ਨਜ਼ਰਅੰਦਾਜ਼ ਕੀਤਾ, ਜਿਸ ਕਰਕੇ ਇਸ ਪਲੇਟਫਾਰਮ ਨੂੰ ਬੈਨ ਕਰਨ ਦਾ ਫੈਸਲਾ ਲਿਆ ਗਿਆ।
ਐਪਲ ਅਤੇ ਗੂਗਲ ਨੂੰ ਆਦੇਸ਼: ਕੋਰਟ ਨੇ ਐਪਲ ਅਤੇ ਗੂਗਲ ਨੂੰ ਆਦੇਸ਼ ਦਿੱਤਾ ਹੈ ਕਿ ਐਪਲ ਐਪ ਸਟੋਰ ਅਤੇ ਗੂਗਲ ਪਲੇ ਸਟੋਰ ਤੋਂ X ਨੂੰ ਹਟਾ ਦਿੱਤਾ ਜਾਵੇ। ਅਜਿਹਾ ਕਰਨ ਲਈ 5 ਦਿਨਾਂ ਦਾ ਸਮੇਂ ਦਿੱਤਾ ਗਿਆ ਹੈ। ਇਸ 'ਤੇ ਐਲੋਨ ਮਸਕ ਦੀ ਪ੍ਰਤੀਕਿਰੀਆਂ ਵੀ ਆਈ ਹੈ, ਜਿਸ 'ਚ ਕਿਹਾ ਗਿਆ ਹੈ ਕਿ ਬ੍ਰਾਜੀਲ 'ਚ ਮੌਜ਼ੂਦਾ ਪ੍ਰਸ਼ਾਸਨ 'ਤੇ ਭਰੋਸਾ ਕਰਨਾ ਪਾਗਲਪਨ ਹੈ।
X ਦਾ ਇਸਤੇਮਾਲ ਕਰਨ ਵਾਲਿਆਂ ਨੂੰ ਜ਼ੁਰਮਾਨਾ: ਕੋਰਟ ਨੇ ਇਹ ਵੀ ਕਿਹਾ ਹੈ ਕਿ ਬੈਨ ਹੋਣ ਤੋਂ ਬਾਅਦ ਜੇਕਰ ਕੋਈ ਯੂਜ਼ਰ VPN ਦਾ ਇਸਤੇਮਾਲ ਕਰਕੇ X ਚਲਾਉਦਾ ਹੈ, ਤਾਂ 11 ਲੱਖ ਦਾ ਜ਼ੁਰਮਾਨਾ ਉਸ ਵਿਅਕਤੀ 'ਤੇ ਲਗਾਇਆ ਜਾ ਸਕਦਾ ਹੈ।
ਇਹ ਵੀ ਪੜ੍ਹੋ:-