ETV Bharat / technology

ਐਲੋਨ ਮਸਕ ਨੇ 30 ਦਿਨਾਂ 'ਚ ਬੰਦ ਕੀਤੇ ਕਈ ਭਾਰਤੀ ਅਕਾਊਂਟਸ, ਜਾਣੋ ਇਸ ਪਿੱਛੇ ਕੀ ਰਹੀ ਵਜ੍ਹਾਂ - Elon Musk X Banned Accounts

author img

By ETV Bharat Tech Team

Published : May 12, 2024, 2:08 PM IST

Elon Musk X Banned Accounts: ਐਲੋਨ ਮਸਕ ਦੇ ਸੋਸ਼ਲ ਮੀਡੀਆ ਪਲੇਟਫਾਰਮ X ਨੇ 30 ਦਿਨਾਂ ਦੇ ਅੰਦਰ 1 ਲੱਖ 80 ਹਜ਼ਾਰ ਤੋਂ ਜ਼ਿਆਦਾ ਭਾਰਤੀ ਅਕਾਊਂਟਸ ਨੂੰ ਬੈਨ ਕਰ ਦਿੱਤਾ ਹੈ।

Elon Musk X Banned Accounts
Elon Musk X Banned Accounts (Getty Images)

ਹੈਦਰਾਬਾਦ: X ਦਾ ਇਸਤੇਮਾਲ ਕਰਨ ਵਾਲੇ ਯੂਜ਼ਰਸ ਲਈ ਬੂਰੀ ਖਬਰ ਸਾਹਮਣੇ ਆਈ ਹੈ। X ਨੇ 30 ਦਿਨਾਂ ਦੇ ਅੰਦਰ 1 ਲੱਖ 80 ਹਜ਼ਾਰ ਤੋਂ ਜ਼ਿਆਦਾ ਭਾਰਤੀ ਅਕਾਊਂਟਸ ਨੂੰ ਬੈਨ ਕਰ ਦਿੱਤਾ ਹੈ। X ਦਾ ਦਾਅਵਾ ਹੈ ਕਿ ਉਨ੍ਹਾਂ ਨੇ 26 ਮਾਰਚ ਤੋਂ 25 ਅਪ੍ਰੈਲ ਦੇ ਵਿਚਕਾਰ ਭਾਰਤ 'ਚ 1,84,241 ਅਕਾਊਂਟਸ 'ਤੇ ਪਾਬੰਧੀ ਲਗਾਈ ਹੈ। ਦਰਅਸਲ, ਬੈਨ ਕੀਤੇ ਗਏ ਅਕਾਊਂਟਸ ਕੰਪਨੀ ਦੀ ਨੀਤੀ ਦੀ ਉਲੰਘਣਾ ਕਰਦੇ ਹੋਏ ਬਾਲ ਜਿਨਸੀ ਸ਼ੋਸ਼ਣ ਅਤੇ ਗੈਰ-ਸਹਿਮਤੀ ਨਗਨਤਾ ਵਾਲੀਆਂ ਤਸਵੀਰਾਂ ਅਤੇ ਵੀਡੀਓਜ਼ ਪੋਸਟ ਕਰ ਰਹੇ ਸੀ।

X ਨੇ ਕੀਤੀ ਕਾਰਵਾਈ: X ਨੇ ਦੱਸਿਆ ਕਿ ਦੇਸ਼ 'ਚ ਆਤਕਵਾਦ ਨੂੰ ਵਧਾਉਣ ਵਾਲੇ 1,303 ਅਕਾਊਂਟਸ ਨੂੰ ਵੀ ਬੰਦ ਕੀਤਾ ਗਿਆ ਹੈ। ਇਸ ਤਰ੍ਹਾਂ ਕੁੱਲ ਮਿਲਾ ਕੇ 1,85,544 ਅਕਾਊਂਟਸ 'ਤੇ ਬੈਨ ਲਗਾਇਆ ਗਿਆ ਹੈ। ਇਹ ਜਾਣਕਾਰੀ ਕੰਪਨੀ ਨੇ ਆਪਣੀ ਮਹੀਨਾਵਰ ਰਿਪੋਰਟ 'ਚ ਦਿੱਤੀ ਹੈ। X ਨੇ ਨਵੇਂ ਆਈਟੀ ਨਿਯਮ 2021 ਦੇ ਤਹਿਤ ਜਾਰੀ ਕੀਤੀ ਗਈ ਆਪਣੀ ਮਹੀਨਾਵਰ ਰਿਪੋਰਟ 'ਚ ਕਿਹਾ ਹੈ ਕਿ ਉਸਨੂੰ ਆਪਣੀ ਸ਼ਿਕਾਇਤ ਨਿਵਾਰਣ ਵਿਧੀ ਰਾਹੀਂ ਇਸ ਸਮੇਂ ਦੌਰਾਨ ਭਾਰਤ ਵਿੱਚ ਯੂਜ਼ਰਸ ਤੋਂ 18,562 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ। ਇਸ ਤੋਂ ਇਲਾਵਾ, ਕੰਪਨੀ ਨੇ 118 ਸ਼ਿਕਾਇਤਾਂ 'ਤੇ ਕਾਰਵਾਈ ਕੀਤੀ ਹੈ, ਜੋ ਅਕਾਊਂਟਸ ਮੁਅੱਤਲ ਦੇ ਖਿਲਾਫ ਅਪੀਲ ਕਰ ਰਹੇ ਸੀ।

ਭਾਰਤੀ ਯੂਜ਼ਰਸ ਤੋਂ ਮਿਲੀਆ ਸ਼ਿਕਾਇਤਾਂ: ਭਾਰਤ ਤੋਂ ਜ਼ਿਆਦਾਤਰ ਸ਼ਿਕਾਇਤਾਂ ਪਾਬੰਦੀ ਦੀ ਉਲੰਘਣਾ (7,555), ਨਫ਼ਰਤ ਭਰੇ ਆਚਰਣ (3,353), ਸੰਵੇਦਨਸ਼ੀਲ ਬਾਲਗ ਸਮੱਗਰੀ (3,335), ਦੁਰਵਿਵਹਾਰ/ਪ੍ਰੇਸ਼ਾਨ (2,402) ਬਾਰੇ ਸਨ। 26 ਫਰਵਰੀ ਤੋਂ 25 ਮਾਰਚ ਦੇ ਵਿਚਕਾਰ X ਨੇ ਦੇਸ਼ ਵਿੱਚ 2,12,627 ਅਕਾਊਂਟਸ ਨੂੰ ਬੈਨ ਕਰ ਦਿੱਤਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.