ਹੈਦਰਾਬਾਦ: ਰੱਖੜੀ ਦਾ ਤਿਓਹਾਰ ਆਉਣ ਵਿੱਚ ਕੁਝ ਹੀ ਦਿਨ ਬਾਕੀ ਰਹਿ ਗਏ ਹਨ। ਇਸ ਸਾਲ ਇਹ ਤਿਓਹਾਰ 19 ਅਗਸਤ ਨੂੰ ਮਨਾਇਆ ਜਾਵੇਗਾ। ਜੇਕਰ ਤੁਸੀਂ ਅਜੇ ਤੱਕ ਨਹੀਂ ਸੋਚਿਆ ਕਿ ਇਸ ਮੌਕੇ ਆਪਣੀ ਭੈਣ ਨੂੰ ਤੌਹਫ਼ੇ ਵਿੱਚ ਕੀ ਦੇਣਾ ਹੈ, ਤਾਂ ਇੱਥੇ ਦਿੱਤੇ ਸੁਝਾਵਾਂ 'ਤੇ ਨਜ਼ਰ ਮਾਰ ਸਕਦੇ ਹੋ। ਅਸੀ ਘੱਟ ਕੀਮਤ ਵਾਲੇ ਸਮਾਰਟਫੋਨਾਂ ਦੀ ਸੂਚੀ ਲੈ ਕੇ ਆਏ ਹਾਂ, ਜਿਨ੍ਹਾਂ ਨੂੰ ਤੁਸੀਂ ਤੌਹਫ਼ੇ ਵਿੱਚ ਦੇ ਸਕਦੇ ਹੋ। ਇਹ ਫੋਨ ਫਲਿੱਪਕਾਰਟ ਅਤੇ ਐਮਾਜ਼ਾਨ 'ਤੇ ਸੇਲ ਦੌਰਾਨ ਸਸਤੇ 'ਚ ਮਿਲ ਰਹੇ ਹਨ। ਇਹ ਫੋਨ ਖਰੀਦਣ 'ਚ ਹੀ ਸਸਤੇ ਨਹੀਂ, ਸਗੋਂ ਇਨ੍ਹਾਂ ਫੋਨਾਂ ਦੇ ਫੀਚਰਸ ਵੀ ਸ਼ਾਨਦਾਰ ਹਨ।
ਰੱਖੜੀ ਮੌਕੇ ਇਹ ਸਮਾਰਟਫੋਨ ਦਿਓ ਗਿਫ਼ਟ:
Motorola g04s ਸਮਾਰਟਫੋਨ: ਰੱਖੜੀ ਮੌਕੇ ਤੁਸੀਂ ਆਪਣੀ ਭੈਣ ਨੂੰ Motorola g04s ਗਿਫ਼ਟ ਵਜੋ ਦੇ ਸਕਦੇ ਹੋ। ਇਸ ਫੋਨ ਨੂੰ ਫਲਿੱਪਕਾਰਟ 'ਤੇ 6,999 ਰੁਪਏ 'ਚ ਖਰੀਦਿਆਂ ਜਾ ਸਕਦਾ ਹੈ। ਜੇਕਰ ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ Motorola g04s 'ਚ 6.56 ਇੰਚ ਦੀ HD+ਡਿਸਪਲੇ ਮਿਲਦੀ ਹੈ, ਜੋ ਕਿ 90Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਇਹ ਡਿਸਪਲੇ ਕਾਰਨਿੰਗ ਗੋਰਿਲਾ ਗਲਾਸ 3 ਪ੍ਰੋਟੈਕਸ਼ਨ ਦੇ ਨਾਲ ਆਉਦੀ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ UniSoC T606 ਚਿਪਸੈੱਟ ਦਿੱਤੀ ਜਾ ਸਕਦੀ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ 50MP ਦਾ ਰਿਅਰ ਕੈਮਰਾ ਮਿਲਦਾ ਹੈ ਅਤੇ ਸੈਲਫ਼ੀ ਲਈ 5MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ।
Redmi 13C ਸਮਾਰਟਫੋਨ: ਇਸ ਸੂਚੀ 'ਚ Redmi 13C ਸਮਾਰਟਫੋਨ ਵੀ ਸ਼ਾਮਲ ਹੈ। ਇਸ ਫੋਨ ਨੂੰ ਤੁਸੀਂ ਸਸਤੇ 'ਚ ਐਮਾਜ਼ਾਨ ਅਤੇ ਫਲਿੱਪਕਾਰ ਰਾਹੀ ਖਰੀਦ ਸਕਦੇ ਹੋ। Redmi 13C ਦੀ ਕੀਮਤ 7,699 ਰੁਪਏ ਹੈ। Redmi 13C ਸਮਾਰਟਫੋਨ 4GB ਰੈਮ, 128GB ਸਟੋਰੇਜ ਦੇ ਨਾਲ ਖਰੀਦਣ ਲਈ ਉਪਲਬਧ ਹੈ। ਫੋਟੋਗ੍ਰਾਫ਼ੀ ਲਈ ਫੋਨ 'ਚ 50MP ਦਾ ਕੈਮਰਾ ਮਿਲਦਾ ਹੈ। ਇਸ ਫੋਨ 'ਚ 5,000mAh ਦੀ ਵੱਡੀ ਬੈਟਰੀ ਦਿੱਤੀ ਗਈ ਹੈ, ਜੋ ਕਿ 18ਵਾਟ ਦੀ ਚਾਰਜਿੰਗ ਨੂੰ ਸਪੋਰਟ ਕਰਦੀ ਹੈ।
POCO C65: ਤੁਸੀਂ ਆਪਣੀ ਭੈਣ ਨੂੰ POCO C65 ਸਮਾਰਟਫੋਨ ਵੀ ਗਿਫ਼ਟ ਵਜੋ ਦੇ ਸਕਦੇ ਹੋ। ਇਸ ਸਮਾਰਟਫੋਨ ਦੀ ਕੀਮਤ 6,799 ਰੁਪਏ ਹੈ। ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.74 ਇੰਚ ਦੀ ਡਿਸਪਲੇ ਦਿੱਤੀ ਗਈ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਆਕਟਾ ਕੋਰ ਮੀਡੀਆਟੇਕ Helio G85 ਚਿਪਸੈੱਟ ਮਿਲਦੀ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ 50MP+2MP ਦਾ ਦੋਹਰਾ ਪ੍ਰਾਈਮਰੀ ਕੈਮਰਾ ਅਤੇ 8MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ।
Moto G14 ਸਮਾਰਟਫੋਨ: ਸੇਲ ਦੌਰਾਨ Moto G14 ਸਮਾਰਟਫੋਨ ਵੀ ਸਸਤੇ 'ਚ ਮਿਲ ਰਿਹਾ ਹੈ। ਇਸ ਫੋਨ ਨੂੰ ਤੁਸੀਂ 10,490 ਰੁਪਏ 'ਚ ਖਰੀਦ ਸਕਦੇ ਹੋ। ਇਸ ਸਮਾਰਟਫੋਨ 'ਚ 6.5 ਇੰਚ ਦੀ ਡਿਸਪਲੇ ਦਿੱਤੀ ਗਈ ਹੈ, ਜੋ ਕਿ 60Hz ਦੇ ਰਿਫ੍ਰੈਸ਼ ਦਰ ਨੂੰ ਸਪੋਰਟ ਕਰੇਗੀ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਆਕਟਾ ਕੋਰ UniSoC T616 ਚਿਪਸੈੱਟ ਮਿਲਦੀ ਹੈ। ਕੈਮਰੇ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 50MP+2MP ਦਾ ਦੋਹਰਾ ਪ੍ਰਾਈਮਰੀ ਕੈਮਰਾ ਅਤੇ 8MP ਦਾ ਫਰੰਟ ਕੈਮਰਾ ਮਿਲਦਾ ਹੈ। ਇਸ ਫੋਨ 'ਚ 5,000mAh ਦੀ ਬੈਟਰੀ ਦਿੱਤੀ ਗਈ ਹੈ।
- ਅੱਜ ਸ਼ੁਰੂ ਹੋਣ ਜਾ ਰਿਹਾ ਹੈ Made by Google 2024 ਇਵੈਂਟ, Pixel 9 ਸੀਰੀਜ਼ ਹੋਵੇਗੀ ਲਾਂਚ, ਜਾਣੋ ਕੀ ਰਹੇਗਾ ਸਮੇਂ - Made by Google 2024
- Realme 13 ਸੀਰੀਜ਼ ਦਾ ਟੀਜ਼ਰ ਆਇਆ ਸਾਹਮਣੇ, ਜਲਦ ਹੋਵੇਗੀ ਲਾਂਚ, ਕੀਮਤ 20 ਹਜ਼ਾਰ ਤੋਂ ਘੱਟ - Realme 13 Series Launch Date
- ਵਟਸਐਪ ਯੂਜ਼ਰਸ ਲਈ ਆ ਰਿਹਾ ਨਵਾਂ ਫੀਚਰ, ਗਰੁੱਪ ਨਾਲ ਜੁੜਨ ਤੋਂ ਪਹਿਲਾ ਹੀ ਮਿਲ ਜਾਵੇਗੀ ਜਾਣਕਾਰੀ - WhatsApp Group Descriptions Feature
Poco C55: Poco C55 ਸਮਾਰਟਫੋਨ ਵੀ ਸਸਤੇ 'ਚ ਖਰੀਦਿਆਂ ਜਾ ਸਕਦਾ ਹੈ। ਇਸ ਫੋਨ ਦੀ ਕੀਮਤ 7,490 ਰੁਪਏ ਹੈ। ਫੀਚਰਸ ਬਾਰੇ ਗੱਲ ਕੀਤੀ ਜਾਵੇ, ਤਾਂ ਇਸ ਫੋਨ 'ਚ 6.71 ਇੰਚ ਦੀ IPS LED ਡਿਸਪਲੇ ਦਿੱਤੀ ਗਈ ਹੈ। ਪ੍ਰੋਸੈਸਰ ਦੇ ਤੌਰ 'ਤੇ ਫੋਨ 'ਚ ਆਕਟਾ ਕੋਰ ਮੀਡੀਆਟੇਕ Helio G85 ਚਿਪਸੈੱਟ ਮਿਲਦੀ ਹੈ। ਫੋਟੋਗ੍ਰਾਫ਼ੀ ਲਈ ਇਸ ਫੋਨ 'ਚ 50MP+2MP ਦਾ LED ਫਲੈਸ਼ ਦੇ ਨਾਲ ਦੋਹਰਾ ਪ੍ਰਾਈਮਰੀ ਕੈਮਰਾ ਅਤੇ 5MP ਦਾ ਫਰੰਟ ਕੈਮਰਾ ਦਿੱਤਾ ਗਿਆ ਹੈ। Poco C55 ਸਮਾਰਟਫੋਨ 'ਚ 5,000mAh ਦੀ ਬੈਟਰੀ ਮਿਲਦੀ ਹੈ।