ETV Bharat / technology

ਵਟਸਐਪ ਵੈੱਬ ਦਾ ਇਸਤੇਮਾਲ ਕਰਨ ਵਾਲੇ ਯੂਜ਼ਰਸ ਨੂੰ ਜਲਦ ਮਿਲੇਗਾ 'ਚੈਟ ਲੌਕ ਫੀਚਰ'

author img

By ETV Bharat Features Team

Published : Feb 1, 2024, 9:41 AM IST

WhatsApp Chat Lock Feature: ਵਟਸਐਪ ਚੈਟ ਲੌਕ ਫੀਚਰ ਜਲਦ ਹੀ ਵੈੱਬ ਯੂਜ਼ਰਸ ਨੂੰ ਮਿਲਣ ਜਾ ਰਿਹਾ ਹੈ। ਇਸ ਫੀਚਰ ਦੀ ਮਦਦ ਨਾਲ ਯੂਜ਼ਰਸ ਆਪਣੇ ਲੈਪਟਾਪ ਅਤੇ PC 'ਚ ਵੀ ਵਟਸਐਪ ਦਾ ਇਸਤੇਮਾਲ ਕਰਦੇ ਹੋਏ ਪ੍ਰਾਈਵੇਸੀ ਨੂੰ ਧਿਆਨ 'ਚ ਰੱਖ ਸਕਦੇ ਹਨ।

WhatsApp Chat Lock Feature
WhatsApp Chat Lock Feature

ਹੈਦਰਾਬਾਦ: ਵਟਸਐਪ ਦਾ ਇਸਤੇਮਾਲ ਕਰੋੜਾਂ ਯੂਜ਼ਰਸ ਕਰਦੇ ਹਨ। ਇਸ ਲਈ ਕੰਪਨੀ ਲਗਾਤਾਰ ਨਵੇਂ ਫੀਚਰ ਪੇਸ਼ ਕਰਦੀ ਰਹਿੰਦੀ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਵਟਸਐਪ ਯੂਜ਼ਰਸ ਲਈ ਪਰਸਨਲ ਚੈਟਾਂ ਨੂੰ ਲੌਕ ਕਰਨ ਦਾ ਫੀਚਰ ਪਿਛਲੇ ਸਾਲ ਜਾਰੀ ਕੀਤਾ ਗਿਆ ਸੀ। ਫਿਲਹਾਲ, ਇਸ ਫੀਚਰ ਦਾ ਫਾਇਦਾ ਐਂਡਰਾਈਡ ਅਤੇ IOS ਯੂਜ਼ਰਸ ਨੂੰ ਮਿਲ ਰਿਹਾ ਹੈ ਅਤੇ ਹੁਣ ਜਲਦ ਹੀ ਵੈੱਬ ਯੂਜ਼ਰਸ ਨੂੰ ਵੀ ਪਰਸਨਲ ਚੈਟਾਂ ਨੂੰ ਲੌਕ ਕਰਨ ਦਾ ਫੀਚਰ ਮਿਲ ਜਾਵੇਗਾ।

WABetaInfo ਨੇ ਦਿੱਤੀ ਚੈਟ ਲੌਕ ਫੀਚਰ ਬਾਰੇ ਜਾਣਕਾਰੀ: ਵਟਸਐਪ 'ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ WABetaInfo ਨੇ ਚੈਟ ਲੌਕ ਫੀਚਰ ਬਾਰੇ ਜਾਣਕਾਰੀ ਦੇ ਦਿੱਤੀ ਹੈ। WABetaInfo ਨੇ ਦੱਸਿਆ ਕਿ ਪ੍ਰਾਈਵੇਸੀ ਫੀਚਰ ਦਾ ਫਾਇਦਾ ਜਲਦ ਹੀ ਵਟਸਐਪ ਵੈੱਬ ਯੂਜ਼ਰਸ ਨੂੰ ਵੀ ਮਿਲਣਾ ਸ਼ੁਰੂ ਹੋ ਜਾਵੇਗਾ। ਇਸ ਤਰ੍ਹਾਂ ਯੂਜ਼ਰਸ ਮੋਬਾਈਲ ਤੋਂ ਇਲਾਵਾ ਲੈਪਟਾਪ ਅਤੇ ਕੰਪਿਊਟਰ 'ਤੇ ਵੀ ਪਰਸਨਲ ਮੈਸੇਜਾਂ ਨੂੰ ਲੌਕ ਕਰ ਸਕਣਗੇ।

ਵਟਸਐਪ ਵੈੱਬ ਯੂਜ਼ਰਸ ਨੂੰ ਮਿਲੇਗਾ ਨਵਾਂ ਟੈਬ: ਲੈਪਟਾਪ ਅਤੇ PC 'ਤੇ ਵਟਸਐਪ ਦਾ ਇਸਤੇਮਾਲ ਕਰਨ ਵਾਲੇ ਯੂਜ਼ਰਸ ਨੂੰ ਆਪਣੀਆਂ ਪਰਸਨਲ ਚੈਟਾਂ ਬਾਕੀ ਲੋਕਾਂ ਤੋਂ ਲੁਕਾਉਣ ਦੀ ਸਮੱਸਿਆ ਆਉਦੀ ਸੀ, ਜਿਸ ਕਰਕੇ ਹੁਣ ਇਸ ਸਮੱਸਿਆ ਨੂੰ ਖਤਮ ਕਰਨ ਲਈ ਵੈੱਬ ਯੂਜ਼ਰਸ ਨੂੰ ਇੱਕ ਅਲੱਗ ਟੈਬ ਦਿੱਤਾ ਜਾਵੇਗਾ। ਇਸ ਟੈਬ ਨੂੰ ਊਹ ਬਾਕੀ ਲੋਕਾਂ ਤੋਂ ਹਾਈਡ ਕਰ ਸਕਣਗੇ ਅਤੇ ਪਰਸਨਲ ਚੈਟਾਂ ਨੂੰ ਇਸਦਾ ਹਿੱਸਾ ਬਣਾਇਆ ਜਾ ਸਕੇਗਾ।

ਚੈਟ ਲੌਕ ਫੀਚਰ ਟੈਸਟਿੰਗ ਪੜਾਅ 'ਚ: ਚੈਟ ਲੌਕ ਫੀਚਰ ਵੈੱਬ 'ਚ ਉਸ ਤਰ੍ਹਾਂ ਹੀ ਕੰਮ ਕਰੇਗਾ, ਜਿਸ ਤਰ੍ਹਾਂ ਮੋਬਾਈਲ 'ਚ ਕਰਦਾ ਹੈ। ਫਿਲਹਾਲ, ਇਹ ਫੀਚਰ ਵੈੱਬ ਯੂਜ਼ਰਸ ਲਈ ਟੈਸਟਿੰਗ ਪੜਾਅ 'ਚ ਹੈ। ਸ਼ੁਰੂਆਤੀ ਟੈਸਟਿੰਗ ਪੂਰੀ ਹੋਣ ਤੋਂ ਬਾਅਦ ਨਵਾਂ ਫੀਚਰ ਸਟੇਬਲ ਵਰਜ਼ਨ 'ਚ ਸਾਰੇ ਯੂਜ਼ਰਸ ਨੂੰ ਮਿਲ ਜਾਵੇਗਾ।

ਵਟਸਐਪ ਪਿੰਨ ਇਵੈਂਟ ਫੀਚਰ: ਇਸ ਤੋਂ ਇਲਾਵਾ, ਵਟਸਐਪ ਕਮਿਊਨਿਟੀ ਲਈ ਵੀ ਇੱਕ ਨਵੇਂ ਫੀਚਰ 'ਤੇ ਕੰਮ ਕਰ ਰਿਹਾ ਹੈ। ਮਿਲੀ ਜਾਣਕਾਰੀ ਅਨੁਸਾਰ, ਕੰਪਨੀ ਕਮਿਊਨਿਟੀ ਲਈ 'ਪਿੰਨ ਇਵੈਂਟ' ਆਪਸ਼ਨ 'ਤੇ ਕੰਮ ਕਰ ਰਹੀ ਹੈ। 'ਪਿੰਨ ਇਵੈਂਟ' ਆਪਸ਼ਨ ਦੀ ਮਦਦ ਨਾਲ ਜਦੋ ਵੀ ਗਰੁੱਪ 'ਚ ਐਡਮਿਨ ਕੋਈ ਜ਼ਰੂਰੀ ਕਾਲ ਅਤੇ ਮੀਟਿੰਗ ਕਰਦਾ ਹੈ, ਤਾਂ ਵਟਸਐਪ ਆਪਣੇ ਆਪ ਇੱਕ ਇਵੈਂਟ ਕਾਲਮ ਤੁਹਾਡੇ ਲਈ ਬਣਾ ਦੇਵੇਗਾ। ਇਸ ਤੋਂ ਬਾਅਦ ਤੁਹਾਨੂੰ ਕਮਿਊਨਿਟੀ ਆਪਸ਼ਨ ਦੇ ਟਾਪ 'ਚ ਨਜ਼ਰ ਆ ਜਾਵੇਗਾ ਕਿ ਤੁਹਾਨੂੰ ਕਿਹੜਾ ਇਵੈਂਟ ਕਿਹੜੇ ਗਰੁੱਪ 'ਚ ਕਰਨਾ ਹੈ। ਇਸ ਫੀਚਰ ਦੀ ਮਦਦ ਨਾਲ ਤੁਸੀਂ ਕੋਈ ਜ਼ਰੂਰੀ ਮੀਟਿੰਗ ਅਤੇ ਕਾਲ ਆਦਿ ਨੂੰ ਮਿਸ ਨਹੀਂ ਕਰੋਗੇ।

ETV Bharat Logo

Copyright © 2024 Ushodaya Enterprises Pvt. Ltd., All Rights Reserved.